18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਸੀ. ਐੱਚ. ਸੀ. ਸ਼ੰਕਰ ਕਾਇਆਕਲਪ ਪ੍ਰੋਗਰਾਮ 'ਚ ਪਹਿਲੇ ਸਥਾਨ 'ਤੇ ਰਿਹਾ

Ad Position 21
No active advertisement
ਅਜੀਤ ਡੈਸਕ 21-04-2026
ਜਲੰਧਰ, 20 ਅਪ੍ਰੈਲ (ਜਤਿੰਦਰ ਪੰਮੀ)- ਕਮਿਊਨਿਟੀ ਹੈਲਥ ਸੈਂਟਰ (ਸੀ.ਅੱਚ. ਸੀ.) ਸ਼ੰਕਰ ਨੇ ਭਾਰਤ ਸਰਕਾਰ ਦੇ ਕਾਇਆਕਲਪ ਪ੍ਰੋਗਰਾਮ 'ਚ ਪੰਜਾਬ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਮ. ਓ. ਸੀ. ਐੱਚ. ਸੀ. ਸ਼ੰਕਰ ਡਾ. ਪ੍ਰਤਿਭਾ ਮੰਗੋਤਰਾ ਨੇ ਦੱਸਿਆ ਕਿ ਕਾਇਆਕਲਪ ਪ੍ਰੋਗਰਾਮ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਮਹੱਤਵਪੂਰਨ ਪਹਿਲ ਹੈ, ਦਾ ਉਦੇਸ਼ ਸਰਕਾਰੀ ਸਿਹਤ ਸੰਸਥਾਨਾਂ 'ਚ ਸਵੱਛਤਾ ਦੇ ਮਾਪਦੰਡਾਂ ਨੂੰ ਬਿਹਤਰ ਬਣਾਉਣਾ ਅਤੇ ਮਰੀਜ਼ਾਂ ਦੀ ਸੁਰੱਖਿਆ ਤੈਅ ਕਰਦਾ ਹੈ | ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੋਈ ਭਾਰੀ ਬਾਰਸ਼ ਅਤੇ ਹੜ੍ਹਾਂ ਕਾਰਨ ਸੀ. ਐਚ. ਸੀ. ਵਿਚ 5 ਫੁੱਟ ਤੱਕ ਪਾਣੀ ਭਰ ਗਿਆ ਸੀ | ਇਸ ਨਾਲ ਹਸਪਤਾਲ ਦੇ ਢਾਂਚੇ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ | ਇਸ ਦੇ ਬਾਵਜੂਦ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਅਗਵਾਈ ਵਿਚ ਉਨ੍ਹਾਂ ਸਾਰੇ ਸਟਾਫ ਨਾਲ ਮਿਲ ਕੇ ਸਖਤ ਮਿਹਨਤ ਤੇ ਸਮਰਪਣ ਦੇ ਨਾਲ ਹਸਪਤਾਲ ਦੀ ਹਾਲਤ ਮੁੜ ਸੰਵਾਰੀ ਅਤੇ ਉਸ ਦਾ ਕਾਇਆਕਲਪ ਕੀਤਾ | ਇਸ ਕਾਇਆਕਲਪ ਕਾਰਨ ਹੀ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਸੀ. ਐੱਚ. ਸੀ. ਸ਼ੰਕਰ ਨੂੰ ਪਹਿਲਾ ਸਥਾਨ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਇਹ ਕਾਇਆਕਲਪ ਕਰਨ ਵਿਚ ਡਾ. ਅੰਮਿ੍ਤਪਾਲ ਸਿੰਘ, ਡਾ. ਅਮਨਦੀਪ ਗਿੱਲ, ਡਾ. ਅਲੈਗਜ਼ੈਂਡਰ, ਡਾ. ਸਿਧਾਰਥ, ਡਾ. ਮਾਨਵ, ਡਾ. ਮਨਦੀਪ ਕੌਰ ਅਤੇ ਡਾ. ਜਿਵਤੇਸ਼ ਨੇ ਅਹਿਮ ਭੂਮਿਕਾ ਨਿਭਾਈ | ਇਸ ਤੋਂ ਇਲਾਵਾ ਦਫਤਰੀ ਸਟਾਫ ਸੰਜੀਵ ਤੇ ਤਨੂੰ ਅਤੇ ਨਰਸਿੰਗ ਸਟਾਫ ਵਿਚ ਜਸਵਿੰਦਰ ਕੌਰ, ਨਵਦੀਪ, ਸਤਿਆ, ਜਸਪ੍ਰੀਤ, ਸੁਨੀਤਾ ਸਮੇਤ ਸਫਾਈ ਕਰਮਚਾਰੀਆਂ ਤੇ ਹੋਰਾਂ ਦਾ ਸ਼ਲਾਘਾਯੋਗ ਯੋਗਦਾਨ ਸੀ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਜਲੰਧਰ ਵਲੋਂ ਜਨਗਣਨਾ-2026 ਲਈ ਗਣਨਾਕਾਰਾਂ ਦੀ ਸਿਖਲਾਈ ਸ਼ੁਰੂ ਅਗਲੀ ਖ਼ਬਰ ਇਨੋਸੈਂਟ ਹਾਰਟਸ ਲੁਹਾਰਾਂ ਨੇ ਏ.ਵੀ.ਜੀ.ਸੀ ਸੰਬੰਧੀ ਵਰਕਸ਼ਾਪ ਲਾਈ
Ad Position 24