ਜਲੰਧਰ, 21 ਅਪ੍ਰੈਲ (ਪਵਨ ਖਰਬੰਦਾ)-ਏਪੀਜੇ ਸਕੂਲ ਮਾਡਲ ਟਾਊਨ ਦੇ ਬੱਚਿਆਂ ਨੇ ਡਾਂਸ ਤੇ ਮਾਡਲਿੰਗ ਮੁਕਾਬਲਿਆਂ ਵਿਚ ਇਨਾਮ ਅਤੇ ਨਕਦੀ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਸਟਾਰ ਆਫ਼ ਜਲੰਧਰ ਸੀਜ਼ਨ 6 ਗ੍ਰੈਂਡ ਡਾਂਸ ਮੁਕਾਬਲਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ ਵਿਖੇ ਕਰਵਾਇਆ, ਜਿਸ 'ਚ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ | ਸੋਲੋ ਡਾਂਸ, ਡੁਏਟ ਡਾਂਸ, ਮਾਡਲਿੰਗ ਤੇ ਗਰੁੱਪ ਡਾਂਸ ਮੁਕਾਬਲੇ ਕਰਵਾਏ ਗਏ | ਸਾਰੇ ਸਕੂਲਾਂ ਦੇ ਬੱਚਿਆਂ ਨੇ ਉਤਸ਼ਾਹ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਏਪੀਜੇ ਸਕੂਲ ਮਾਡਲ ਟਾਊਨ ਤੋਂ ਪਵਨੀ ਤੇ ਤੇਜਸ ਨੇ ਸੋਲੋ ਡਾਂਸ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਲਵਰੂਪ ਤੇ ਈਸ਼ਾਨੀ ਨੇ ਡੁਏਟ ਡਾਂਸ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਏਪੀਜੇ ਸਕੂਲ ਗਰੁੱਪ ਡਾਂਸ ਵਿਚ ਦੂਜੇ ਸਥਾਨ 'ਤੇ ਆਇਆ | ਸਕੂਲ ਦੀ ਹੋਣਹਾਰ ਵਿਦਿਆਰਥਣ, ਰਾਗਿਆ ਨੇ ਸੋਲੋ ਡਾਂਸ ਤੇ ਮਾਡਲਿੰਗ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਤੇ ਨਕਦ ਇਨਾਮ ਪ੍ਰਾਪਤ ਕੀਤਾ | ਸਕੂਲ ਦੇ ਪਿ੍ੰਸੀਪਲ ਡਾ. ਰਾਜੇਸ਼ ਚੰਦੇਲ ਨੇ ਬੱਚਿਆਂ ਨੂੰ ਉਨ੍ਹਾਂ ਦੀ ਸਫ਼ਲਤਾ 'ਤੇ ਵਧਾਈ ਦਿੱਤੀ |