ਕਰਤਾਰਪੁਰ, 21 ਅਪ੍ਰੈਲ (ਭਜਨ ਸਿੰਘ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਕਿਸਾਨਾਂ ਦੀ ਕਣਕ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ ਤੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਕਰਤਾਰਪੁਰ ਦੀਆਂ ਮੰਡੀਆਂ ਦਾ ਦੌਰਾ ਕਰ ਰਹੇ ਹਲਕਾ ਵਿਧਾਇਕ ਬਲਕਾਰ ਸਿੰਘ ਨੇ ਕਰਦਿਆਂ ਕਿਹਾ ਕਿ 'ਆਪ' ਸਰਕਾਰ ਕਿਸਾਨ ਤੇ ਮਜ਼ਦੂਰ ਹਿਤੈਸ਼ੀ ਹੈ ਤੇ ਮੰਡੀਆਂ ਵਿਚ ਕਿਸਾਨਾਂ ਦੀ ਫ਼ਸਲ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ | ਇਸ ਦੌਰਾਨ ਉਨ੍ਹਾਂ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਉਪਰੰਤ ਸਮੇਂ ਸਿਰ ਲਿਫਟਿੰਗ ਵੀ ਯਕੀਨੀ ਬਣਾਈ ਜਾਵੇ | ਉਨ੍ਹਾਂ ਆੜ੍ਹਤੀਆਂ ਦੀ ਮੰਗ 'ਤੇ ਤੁਰੰਤ ਅਧਿਕਾਰੀਆਂ ਨਾਲ ਗੱਲ ਕਰਦਿਆਂ ਕਣਕ ਦੀ ਲਿਫਟਿੰਗ ਕੱਲ੍ਹ ਤੋਂ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਮਾਰਕੀਟ ਕਮੇਟੀ ਜਲੰਧਰ ਸ਼ਹਿਰ ਦੇ ਚੇਅਰਮੈਨ ਗੁਰਪਾਲ ਸਿੰਘ ਮਾਗੇਂਕੀ ਨੇ ਦੱਸਿਆ ਕਿ ਕਰਤਾਰਪੁਰ ਦਾਣਾ ਮੰਡੀ ਵਿਚ ਪਨਗ੍ਰੇਨ ਵਲੋਂ 46 ਹਜ਼ਾਰ ਕੁਇੰਟਲ, ਵੇਅਰ ਹਾਊਸ 90 ਕੁਇੰਟਲ ਤੇ ਪ੍ਰਾਈਵੇਟ 136 ਕੁਇੰਟਲ ਕਣਕ ਦੀ ਖਰੀਦ ਏਜੰਸੀਆਂ ਕਰ ਚੁੱਕੀਆਂ ਹਨ | ਇਸ ਮੌਕੇ ਐਸ. ਡੀ. ਐਮ. ਸ਼ਾਇਰੀ ਮਲਹੋਤਰਾ, ਡੀ. ਐਫ. ਐਸ. ਸੀ. ਨਰਿੰਦਰ ਸਿੰਘ, ਚੇਅਰਮੈਨ ਗੁਰਪਾਲ ਸਿੰਘ ਮਾਗੇਕੀ, ਗੁਰਜਿੰਦਰ ਸਿੰਘ ਭਤੀਜਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਡੀ. ਐਮ. ਓ. ਅਰਵਿੰਦਰ ਸਿੰਘ ਸ਼ਾਹੀ, ਸੈਕਟਰੀ ਰੁਪਿੰਦਰ ਸਿੰਘ, ਸੰਤੋਖ ਸਿੰਘ ਪੱਤੜ, ਆੜ੍ਹਤੀ ਪਵਨ ਮਰਵਾਹਾ, ਉਮੰਗ ਬੱਸੀ, ਕੁਲਵਿੰਦਰ ਸਿੰਘ ਲੁੱਡੀ, ਸਰਦੂਲ ਸਿੰਘ ਬੂਟਾ, ਸੋਨੂੰ ਭੰਡਾਰੀ, ਵਿਜੈ ਅਗਰਵਾਲ, ਪਿ੍ਤਪਾਲ ਸਿੰਘ ਬੱਲ ,ਦਵਿੰਦਰ ਸਿੰਘ ਮੱਲੀ, ਲੱਕੀ ਅਟਵਾਲ, ਵਿਪਨ ਥਾਪਰ, ਸੰਤੋਖ ਸਿੰਘ ਨੰਦਰਾ ਤੋਂ ਇਲਾਵਾ ਕਿਸਾਨ ਤੇ ਅਧਿਕਾਰੀ ਹਾਜ਼ਰ ਸਨ |