08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਡੇਰਾ ਮਾਤਾ ਪੰਜਾਬ ਕÏਰ ਨੰਗਲ ਅੰਬੀਆਂ ਵਿਖੇ ਕਰਵਾਇਆ ਸਾਲਾਨਾ ਛਿੰਝ ਮੇਲਾ <br/>

Ad Position 21
No active advertisement
ਡੇਰਾ ਮਾਤਾ ਪੰਜਾਬ ਕÏਰ ਪਿੰਡ ਨੰਗਲ ਅੰਬੀਆਂ ਵਿਖੇ ਸਾਲਾਨਾ ਛਿੰਝ ਮੇਲੇ ਦÏਰਾਨ ਪਟਕੇ ਦੀ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਡੇਰੇ ਦੇ ਮਹੰਤ ਚੇਤਨ ਦਾਸ, ਬਾਬਾ ਜਸਵੰਤ ਸਿੰਘ ਕੋਟਲਾ ਤੇ ਹੋਰ | ਤਸਵੀਰ : ਬਾਂਸਲ <br/> 22-04-2026
ਸ਼ਾਹਕੋਟ, 21 ਅਪ੍ਰੈਲ (ਨਗਿੰਦਰ ਸਿੰਘ ਬਾਂਸਲ)-ਨਜ਼ਦੀਕੀ ਪਿੰਡ ਨੰਗਲ ਅੰਬੀਆਂ ਵਿਚ ਸਥਿਤ ਡੇਰਾ ਮਾਤਾ ਪੰਜਾਬ ਕÏਰ ਦੇ ਸਾਲਾਨਾ ਜੋੜ ਮੇਲੇ ਮÏਕੇ ਕਰਵਾਏ ਛਿੰਝ ਮੇਲੇ ਵਿਚ ਮੁਕੇਸ਼ ਮੋਹਾਲੀ ਤੇ ਤੀਰਥ ਫਗਵਾੜਾ ਦਰਮਿਆਨ ਹੋਈ ਪਟਕੇ ਦੀ ਕੁਸ਼ਤੀ ਬਰਾਬਰ ਰਹੀ | ਛਿੰਝ ਮੇਲੇ ਵਿਚ ਹਲਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਤੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਤੇ ਬਲਾਕ ਕਾਂਗਰਸ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਹੋਏ | ਇਹ ਸਾਲਾਨਾ ਛਿੰਝ ਮੇਲਾ ਸੁਖਦੇਵ ਰਾਜ ਗਿੱਲ ਸਾਬਕਾ ਸਰਪੰਚ ਨੰਗਲ ਅੰਬੀਆਂ, ਸੁਖਦੇਵ ਸਿੰਘ ਸੁੱਖਾ ਵਾਈਸ ਚੇਅਰਮੈਨ ਬਲਾਕ ਸੰਮਤੀ ਸ਼ਾਹਕੋਟ, ਨਛੱਤਰ ਸਿੰਘ ਸੱਤੀ ਪਹਿਲਵਾਨ ਢੰਡੋਵਾਲ, ਜਸਪਾਲ ਸਿੰਘ ਸਰਪੰਚ ਤੇ ਮਹਿੰਦਰ ਸਿੰਘ ਸੰਧੂ ਦੀ ਦੇਖ-ਰੇਖ ਹੇਠ ਕਰਵਾਇਆ, ਜਿਸ ਦਾ ਉਦਘਾਟਨ ਡੇਰਾ ਮਾਤਾ ਪੰਜਾਬ ਕÏਰ ਦੇ ਮੁੱਖ ਸੇਵਾਦਾਰ ਮਹੰਤ ਚੇਤਨ ਦਾਸ ਤੇ ਬਾਬਾ ਜਸਵੰਤ ਸਿੰਘ ਕੋਟਲਾ ਸੂਰਜ ਮੱਲ ਨੇ ਸਾਂਝੇ ਰੂਪ 'ਚ ਕੀਤਾ | ਇਸ ਮÏਕੇ ਹਲਕਾ ਵਿਧਾਇਕ ਲਾਡੀ ਸ਼ੇਰੋਵਾਲੀਆਂ ਨੇ ਮੇਲੇ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ | ਅਕਾਸ਼ ਸ਼ਾਹਕੋਟ ਤੇ ਰੋਹਿਤ ਕਾਂਝਲੀ ਦਰਮਿਆਨ ਹੋਈ ਕੁਸ਼ਤੀ ਵਿਚ ਅਕਾਸ਼ ਸ਼ਾਹਕੋਟ ਜੇਤੂ ਰਿਹਾ | ਇਸ ਮÏਕੇ ਪ੍ਰਬੰਧਕਾਂ ਵਲੋਂ ਹਾਕੀ ਓਲੰਪੀਅਨ ਰਹੇ ਸਵ. ਮਹਿੰਦਰ ਸਿੰਘ ਮੁਨਸ਼ੀ ਨੰਗਲ ਅੰਬੀਆਂ ਦੇ ਭਰਾ ਸੱਤਪਾਲ ਸਿੰਘ ਮੁਨਸ਼ੀ ਦਾ ਵਿਸ਼ੇਸ਼ ਤÏਰ 'ਤੇ ਸਨਮਾਨ ਕੀਤਾ | ਛਿੰਝ ਮੇਲੇ ਦÏਰਾਨ ਦਵਿੰਦਰ ਕਿਲੀ ਨੇ ਕੁਮੈਂਟੇਟਰ ਵਜੋਂ ਸੇਵਾ ਨਿਭਾਈ | ਇਸ ਮÏਕੇ ਬਲਜਿੰਦਰ ਸਿੰਘ ਭੋਲਾ, ਸੇਵਾ-ਮੁਕਤ ਪਿ੍ੰਸੀਪਲ ਧਰਮਪਾਲ, ਜਗਤਾਰ ਸਿੰਘ ਖਾਲਸਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਢੰਡੋਵਾਲ, ਸੁਖਦੀਪ ਸਿੰਘ ਸੋਨੂੰ ਕੰਗ ਪੀ. ਏ, ਅੰਗਰੇਜ਼ ਸਿੰਘ ਨੰਗਲ ਅੰਬੀਆ, ਜਸਬੀਰ ਸਿੰਘ ਪੰਨੂ ਸੇਵਾ-ਮੁਕਤ ਪੰਚਾਇਤੀ ਅਫ਼ਸਰ, ਜਗਤਾਰ ਸਿੰਘ ਬਾਜਵਾ ਕਲਾਂ, ਮਨਿੰਦਰ ਸਿੰਘ ਸੰਧੂ, ਗੁਰਮੀਤ ਸਿੰਘ ਸੇਵਾ-ਮੁਕਤ ਏ. ਐਸ. ਆਈ., ਮਜੀਦਾ ਪਹਿਲਵਾਨ, ਜਸਵਿੰਦਰ ਸਿੰਘ ਬਿੱਟੂ ਬੁੱਢਣਵਾਲ, ਗੁਰਦੇਵ ਸਿੰਘ ਸਰਪੰਚ ਕੰਨੀਆਂ ਖੁਰਦ, ਗੁਰਨਾਮ ਸਿੰਘ ਸਰਪੰਚ ਕੋਟਲਾ ਸੂਰਜ ਮੱਲ, ਅਮਨਦੀਪ ਸੈਦਪੁਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਧ ਰਹੀਆਂ ਚੋਰੀਆਂ ਦੇ ਖ਼ਿਲਾਫ਼ ਬਿਲਗਾ ਥਾਣੇ ਦਾ ਘਿਰਾਓ <br/> ਅਗਲੀ ਖ਼ਬਰ ਮੀਏਾਵਾਲ ਅਰਾਈਆਂ ਸਕੂਲ ਦਾ 8ਵੀਂ ਜਮਾਤ ਦਾ ਨਤੀਜਾ ਸÏ ਫ਼ੀਸਦੀ <br/>
Ad Position 24