08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਵਧ ਰਹੀਆਂ ਚੋਰੀਆਂ ਦੇ ਖ਼ਿਲਾਫ਼ ਬਿਲਗਾ ਥਾਣੇ ਦਾ ਘਿਰਾਓ <br/>

Ad Position 21
No active advertisement
ਅਜੀਤ ਡੈਸਕ 22-04-2026
ਬਿਲਗਾ, 21 ਅਪ੍ਰੈਲ (ਤਜਿੰਦਰ ਕੁਮਾਰ)-ਇਲਾਕੇ ਵਿਚ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਬਿਲਗਾ ਪੁਲਿਸ ਵਲੋਂ ਕੋਈ ਹੱਲ ਨਾ ਕੀਤੇ ਜਾਣ ਦੇ ਸੰਬੰਧ ਵਿਚ ਪੇਂਡੂ ਮਜਦੂਰ ਯੂਨੀਅਨ ਪੰਜਾਬ, ਨੌਜਵਾਨ ਭਾਰਤ ਸਭਾ ਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਬਿਲਗਾ ਥਾਣੇ ਦਾ ਘਿਰਾਓ ਕਰਨ ਤੋਂ ਬਾਅਦ ਮੰਗ-ਪੱਤਰ ਦਿੱਤਾ ਗਿਆ | ਮੰਗ-ਪੱਤਰ ਵਿਚ ਲਿਖਿਆ ਗਿਆ ਕਿ ਇਕ ਸਾਲ ਪਹਿਲਾਂ ਐਨ. ਆਰ. ਆਈ. ਦੀ ਇਕ ਮੁੰਦਰੀ ਤੇ ਇਕ ਕੜਾ, ਤਿੰਨ ਮਹੀਨੇ ਪਹਿਲਾਂ ਇਕ ਘਰ 'ਚੋਂ 10 ਤੋਲੇ ਸੋਨਾ ਅਤੇ ਕੈਸ਼ ਤੇ ਦੋ ਦਿਨ ਪਹਿਲਾਂ ਦੋ ਕਿਸਾਨ ਦੇ ਬਾੜੇ 'ਚੋਂ 7 ਮੱਝਾ ਚੋਰੀ ਹੋ ਗਈਆਂ ਪਰ ਪੁਲਿਸ ਵਲੋਂ ਇਨ੍ਹਾਂ ਚੋਰਾਂ ਦੀ ਅਜੇ ਤੱਕ ਕੋਈ ਭਾਲ ਨਹੀਂ ਕੀਤੀ ਗਈ | ਉਨ੍ਹਾਂ ਪੁਲਿਸ ਨੂੰ ਮੰਗ ਪੱਤਰ ਦੇ ਨਾਲ 29 ਅਪ੍ਰੈਲ ਤੱਕ ਦਾ ਅਲਟੀਮੇਟਮ ਵੀ ਦੇ ਦਿੱਤਾ ਕਿ ਜੇਕਰ 29 ਤਰੀਕ ਤੱਕ ਇਨ੍ਹਾਂ ਚੋਰੀ ਦੀਆਂ ਵਰਦਾਤਾਂ ਨੂੰ ਨਾ ਲੱਭਿਆ ਗਿਆ ਤਾਂ 30 ਅਪ੍ਰੈਲ ਨੂੰ ਵੱਡੀ ਪੱਧਰ 'ਤੇ ਥਾਣੇ ਅੱਗੇ ਧਰਨਾ ਲਗਾਇਆ ਜਾਵੇਗਾ | ਥਾਣਾ ਮੁਖੀ ਗੁਰਸ਼ਰਨ ਸਿੰਘ ਨੇ ਵਿਸ਼ਵਾਸ ਦਵਾਇਆ ਕਿ ਜਲਦ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੀ ਭਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੁਮਨ ਨਕੋਦਰ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਡੇਰਾ ਮਾਤਾ ਪੰਜਾਬ ਕÏਰ ਨੰਗਲ ਅੰਬੀਆਂ ਵਿਖੇ ਕਰਵਾਇਆ ਸਾਲਾਨਾ ਛਿੰਝ ਮੇਲਾ <br/>
Ad Position 24