08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪਿਛਲੇ ਪੰਜ ਸਾਲਾਂ 'ਚ ਆਦਮਪੁਰ ਦਾ ਵਿਕਾਸ ਘੱਟ ਤੇ ਵਿਨਾਸ਼ ਜ਼ਿਆਦਾ-ਚਰਨਜੀਤ ਸਿੰਘ ਸ਼ੇਰੀ <br/>

Ad Position 21
No active advertisement
ਅਜੀਤ ਡੈਸਕ 22-04-2026
ਆਦਮਪੁਰ, 21 ਅਪ੍ਰੈਲ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਆਦਮਪੁਰ ਵਿਚ ਬੀਤੇ ਦਿਨੀਂ ਨਗਰ ਕੌਂਸਲ ਪ੍ਰਧਾਨ ਦਰਸ਼ਨ ਸਿੰਘ ਕਰਵਲ ਨੇ ਇਕ ਮੀਟਿੰਗ ਦੌਰਾਨ ਦੱਸਿਆ ਸੀ ਕਿ ਆਪਣੇ ਪਿਛਲੇ ਪੰਜ ਸਾਲਾ ਕਾਰਜਕਾਲ ਦੌਰਾਨ ਉਨ੍ਹਾਂ ਨੇ ਆਦਮਪੁਰ 'ਚ ਵਿਕਾਸ ਦੇ ਕਈ ਕੰਮ ਕਰਵਾਏ ਸਨ ਜੋ ਕਿ ਸਰਾਸਰ ਝੂਠ ਹੈ | ਇਕ ਪ੍ਰੈੱਸ ਵਾਰਤਾ ਦੌਰਾਨ ਚਰਨਜੀਤ ਸਿੰਘ ਸ਼ੇਰੀ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਪਵਿਤਰ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਸਾਲਾ ਵਿਚ ਸ਼ਹਿਰ ਦਾ ਵਿਕਾਸ ਘੱਟ ਤੇ ਵਿਨਾਸ਼ ਜ਼ਿਆਦਾ ਹੋਇਆ ਹੈ | ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿਚ ਅਜੇ ਤੱਕ ਪੂਰੀ ਤਰ੍ਹਾਂ ਪਾਣੀ ਦੀ ਸਪਲਾਈ ਨਹੀਂ ਹੈ ਤੇ ਨਾ ਹੀ ਪੂਰਾ ਸੀਵਰੇਜ ਅਜੇ ਪਿਆ ਹੈ | ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸੜਕਾ ਅਜੇ ਅੱਧੀਆਂ ਅਧੂਰੀਆਂ ਹਨ | ਸ਼ਹਿਰ ਵਿਚ ਲੱਗੀਆਂ 14 ਵੱਡੀਆਂ ਲਾਇਟਾਂ 'ਚੋਂ ਕਈ ਲਾਈਟਾਂ ਬੰਦ ਹਨ | ਸਾਬਕਾ ਪ੍ਰਧਾਨ ਪਵਿੱਤਰ ਸਿੰਘ ਨੇ ਕਿਹਾ ਕਿ ਸਾਰੇ ਸ਼ਹਿਰ ਵਿਚ ਸਟਰੀਟ ਲਾਈਟਾਂ ਦੀ ਜਗ੍ਹਾ 'ਤੇ ਛੋਟੇ-ਛੋਟੇ ਬੱਲਬ ਲਾਏ ਹੋਏ ਹਨ | ਉਨ੍ਹਾਂ ਨੇ ਕਿਹਾ ਕਿ ਜੋ 185 ਘਰ ਬਣਾਉਣ ਲਈ ਪੈਸੇ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਆਉਣ ਸੀ ਉਸ ਨੂੰ ਵੀ ਇਹ ਆਪਣੇ ਵਲੋਂ ਕੀਤੇ ਕੰਮ ਗਿਣਾ ਰਹੇ ਹਨ | ਚਰਨਜੀਤ ਸ਼ੇਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਐਮ. ਡੀ. ਐਫ. ਫੰਡ ਹਲਕਾ ਇੰਚਾਰਜ ਪਵਨ ਟੀਨੂੰ ਲੈ ਕੇ ਆਏ ਹਨ, ਜਿਸ ਨਾਲ ਸ਼ਹਿਰ ਦੀਆਂ ਕਈ ਸੜਕਾਂ ਬਣ ਰਹੀਆਂ ਹਨ | ਇਸ ਵਿਚ ਕਾਂਗਰਸ ਪਾਰਟੀ ਦਾ ਕੋਈ ਯੋਗਦਾਨ ਨਹੀਂ ਹੈ | ਇਸ ਮੌਕੇ ਅਮਰੀਕ ਸਿੰਘ, ਵਿਕਰਮ ਬੰਧਨ, ਜੋਗਿੰਦਰ ਪਾਲ, ਦਵਿੰਦਰ ਸਿੰਘ ਸੂਰੀ, ਹਨੀ ਭੱਟੀ, ਗੁਰਮੀਤ ਸਿੰਘ ਬੋਪਾਰਾਏ, ਸੁਖਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਫੇਲ੍ਹ ਸਾਬਿਤ ਹੋਈ-ਗੁਰਜੋਤ ਸਹੋਤਾ <br/> ਅਗਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੁਮਨ ਨਕੋਦਰ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ <br/>
Ad Position 24