08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

'ਆਪ' ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਫੇਲ੍ਹ ਸਾਬਿਤ ਹੋਈ-ਗੁਰਜੋਤ ਸਹੋਤਾ <br/>

Ad Position 21
No active advertisement
ਅਜੀਤ ਡੈਸਕ 22-04-2026
ਸ਼ਾਹਕੋਟ, 21 ਅਪ੍ਰੈਲ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਵਿਖੇ ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ ਪੰਜਾਬ ਦੀ ਮੀਟਿੰਗ ਅਮਰਜੀਤ ਮੱਟੂ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪੰਜਾਬ ਪ੍ਰਧਾਨ ਗੁਰਜੋਤ ਸਹੋਤਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਹੋਤਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਫੇਲ੍ਹ ਸਾਬਿਤ ਹੋਈ ਹੈ | ਰੋਜ਼ਾਨਾਂ ਨੌਜਵਾਨ ਨਸ਼ਿਆਂ ਕਾਰਨ ਆਪਣੀਆਂ ਜਾਨਾਂ ਗੁਆ ਰਹੇ ਹਨ, ਪਰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ | ਨਸ਼ਾ ਵੇਚਣ ਵਾਲੇ ਦਾ ਦੱਸਣ 'ਤੇ ਪੁਲਿਸ ਵਲੋਂ ਉਸ ਵਿਅਕਤੀ ਨੂੰ ਹੀ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ | ਸਹੋਤਾ ਨੇ ਕਿਹਾ ਕਿ ਜੇਕਰ ਸ਼ਾਹਕੋਟ ਪੁਲਿਸ ਦਾ ਰਵੱਈਆ ਲੋਕਾਂ ਪ੍ਰਤੀ ਇਸੇ ਤਰ੍ਹਾਂ ਦਾ ਰਿਹਾ ਤਾਂ ਜਥੇਬੰਦੀ ਵਲੋਂ ਮਜਬੂਰ ਹੋ ਕੇ ਡੀ. ਐੱਸ. ਪੀ. ਦਫ਼ਤਰ ਸ਼ਾਹਕੋਟ ਮੂਹਰੇ ਧਰਨਾ ਦਿੱਤਾ ਜਾਵੇਗਾ | ਮੀਟਿੰਗ ਉਪਰੰਤ ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ ਜ਼ਿਲ੍ਹਾ ਜਲੰਧਰ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ 'ਚ ਲਵਪ੍ਰੀਤ ਸਹੋਤਾ ਨੂੰ ਜ਼ਿਲ੍ਹਾ ਜਲੰਧਰ ਦਾ ਪ੍ਰਧਾਨ, ਸੰਦੀਪ ਸਿੱਧੂ ਨੂੰ ਇੰਚਾਰਜ ਹਲਕਾ ਸ਼ਾਹਕੋਟ, ਜੈ ਕੁਮਾਰ ਨੂੰ ਸ਼ਹਿਰੀ ਪ੍ਰਧਾਨ ਤੇ ਬੰਟੀ ਰੱਲ ਨੂੰ ਯੂਨਿਟ ਪ੍ਰਧਾਨ ਮੁਹੱਲਾ ਧੂੜਕੋਟ ਲਗਾਇਆ ਗਿਆ | ਨਵੇਂ ਚੁਣੇ ਗਏ ਅਹੁਦੇਦਾਰਾਂ ਵਲੋਂ ਪੰਜਾਬ ਪ੍ਰਧਾਨ ਗੁਰਜੋਤ ਸਹੋਤਾ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਸਰਵਣ ਸਿੰਘ, ਅਮਰਜੀਤ ਮੱਟੂ, ਸੰਜੀਵ ਕੁਮਾਰ, ਸਬੀ ਹੰਸ, ਰਾਜੂ, ਸੋਨੂੰ, ਲਵ ਮੱਟੂ, ਲਲਿਤ, ਨਰੈਣ ਨਾਹਰ, ਲਵ ਮਹਿਰਾਜ ਵਾਲਾ, ਵੰਸ਼ ਕੁਮਾਰ ਲੋਹੀਆਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੇਰਲ 'ਚ ਪਟਾਕਿਆਂ ਦੀ ਫੈਕਟਰੀ 'ਚ ਧਮਾਕਾ-13 ਮੌਤਾਂ ਅਗਲੀ ਖ਼ਬਰ ਪਿਛਲੇ ਪੰਜ ਸਾਲਾਂ 'ਚ ਆਦਮਪੁਰ ਦਾ ਵਿਕਾਸ ਘੱਟ ਤੇ ਵਿਨਾਸ਼ ਜ਼ਿਆਦਾ-ਚਰਨਜੀਤ ਸਿੰਘ ਸ਼ੇਰੀ <br/>
Ad Position 24