ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰਾਂ ਵਲੋਂ ਦੁੱਖ ਪ੍ਰਗਟ
ਤਿ੍ਸੂਰ (ਕੇਰਲ), 21 ਅਪ੍ਰੈਲ (ਪੀ. ਟੀ. ਆਈ.)-ਮੰਗਲਵਾਰ ਨੂੰ ਕੇਂਦਰੀ ਕੇਰਲ ਦੇ ਤਿ੍ਸੂਰ ਜ਼ਿਲ੍ਹੇ ਦੇ ਮੁੰਡਾਥੀਕੋਡ ਵਿਖੇ ਇਕ ਪਟਾਕੇ ਬਣਾਉਣ ਵਾਲੀ ਫੈਕਟਰੀ 'ਚ ਹੋਏ ਧਮਾਕੇ 'ਚ ਘੱਟੋ-ਘੱਟ 13 ਲੋਕਾਂ ਦੀ ਮÏਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ | 13 ਜ਼ਖਮੀਆਂ, ਜਿਨ੍ਹਾਂ 'ਚੋਂ ਤਿੰਨ ਅÏਰਤਾਂ ਹਨ, ਦਾ ਇਲਾਜ ਚੱਲ ਰਿਹਾ ਹੈ | ਸਰਕਾਰੀ ਮੈਡੀਕਲ ਕਾਲਜ ਤਿ੍ਸੂਰ ਦੇ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ 'ਚੋਂ ਪੰਜ ਦੀ ਹਾਲਤ ਗੰਭੀਰ ਹੈ ਤੇ 70 ਪ੍ਰਤੀਸ਼ਤ ਤੋਂ ਵੱਧ ਸੜ ਗਏ ਹਨ | 26 ਅਪ੍ਰੈਲ ਨੂੰ ਆਉਣ ਵਾਲੇ ਤਿ੍ਸੂਰ ਪੂਰਮ ਤੋਂ ਪਹਿਲਾਂ ਇਕ ਮੰਦਰ ਦੇਵਸਵਮ ਲਈ ਪਟਾਕੇ ਤਿਆਰ ਕਰਨ ਵਾਲੀ ਫੈਕਟਰੀ 'ਚ ਹੋਏ ਧਮਾਕੇ ਸਮੇਂ ਸ਼ੈਡਾਂ 'ਚ ਲਗਭਗ 40 ਲੋਕਾਂ ਦੇ ਮÏਜੂਦ ਹੋਣ ਦਾ ਸ਼ੱਕ ਹੈ | ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਨਿਰਦੇਸ਼ ਦਿੱਤੇ ਕਿ ਲੋੜੀਂਦੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾਵੇ ਅਤੇ ਅਧਿਕਾਰੀਆਂ ਨੂੰ ਤਾਲਮੇਲ
ਵਾਲੇ ਬਚਾਅ ਅਤੇ ਰਾਹਤ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਕਿਹਾ | ਨਿਵਾਸੀਆਂ ਅਨੁਸਾਰ ਧਮਾਕਾ ਦੁਪਹਿਰ 3.30 ਵਜੇ ਦੇ ਕਰੀਬ ਹੋਇਆ ਤੇ ਖੇਤਰ 'ਚ ਰੁਕ-ਰੁਕ ਕੇ ਧਮਾਕੇ ਹੁੰਦੇ ਰਹੇ, ਜਿਸ ਨਾਲ ਬਚਾਅ ਕਾਰਜਾਂ 'ਚ ਰੁਕਾਵਟ ਆਈ | ਝੋਨੇ ਦੇ ਖੇਤਾਂ ਵਿਚਕਾਰ ਇਕ ਅਲੱਗ-ਥਲੱਗ ਖੇਤਰ 'ਚ ਸਥਿਤ ਕਈ ਅਸਥਾਈ ਸ਼ੈੱਡਾਂ 'ਚ ਪਟਾਕੇ ਬਣਾਏ ਜਾ ਰਹੇ ਸਨ | ਮÏਕੇ 'ਤੇ ਪਹੁੰਚੇ ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਲਗਭਗ 40 ਮਜ਼ਦੂਰਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਹਾਦਸਾ ਹੋਇਆ ਤਾਂ ਘੱਟੋ-ਘੱਟ ਬਹੁਤ ਸਾਰੇ ਲੋਕ ਮÏਜੂਦ ਹੋ ਸਕਦੇ ਹਨ | ਕੁਝ ਮਜ਼ਦੂਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ | ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਤੇ ਨੇੜਲੇ ਇਲਾਕਿਆਂ 'ਚ ਘਰਾਂ ਨੂੰ ਨੁਕਸਾਨ ਪਹੁੰਚਿਆ | ਚਸ਼ਮਦੀਦਾਂ ਨੇ ਦੱਸਿਆ ਕਿ ਕਈ ਏਕੜ 'ਚ ਫੈਲੇ ਕਈ ਸ਼ੈੱਡ ਮÏਕੇ 'ਤੇ ਮÏਜੂਦ ਸਨ, ਜਿਨ੍ਹਾਂ 'ਚੋਂ ਘੱਟੋ-ਘੱਟ ਪੰਜ ਅੱਗ 'ਚ ਤਬਾਹ ਹੋ ਗਏ | ਇਕ ਬਿਆਨ ਅਨੁਸਾਰ, ਤਿ੍ਸ਼ੂਰ ਜ਼ਿਲ੍ਹਾ ਕੁਲੈਕਟਰ ਨੇ ਘਟਨਾ ਦੀ ਮੈਜਿਸਟ੍ਰੇਟ ਪੱਧਰ ਦੀ ਜਾਂਚ ਦੇ ਹੁਕਮ ਦਿੱਤੇ ਹਨ | ਰਾਜ ਸਰਕਾਰ ਨੇ ਬਚਾਅ ਅਤੇ ਸੰਬੰਧਿਤ ਕਾਰਜਾਂ ਲਈ 50 ਲੱਖ ਰੁਪਏ ਮਨਜ਼ੂਰ ਕੀਤੇ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਮਾਕੇ 'ਚ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਤੇ ਮਿ੍ਤਕਾਂ ਦੇ ਰਿਸ਼ਤੇਦਾਰਾਂ ਨੂੰ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ |
ਕੇਰਲ 'ਚ ਪਟਾਕਿਆਂ ਦੀ ਫੈਕਟਰੀ 'ਚ ਧਮਾਕਾ-13 ਮੌਤਾਂ
ਅਜੀਤ ਡੈਸਕ
22-04-2026