23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

'ਆਪ' ਆਗੂਆਂ ਦੀ ਮੀਟਿੰਗ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਬਦਲੀ ਸਾਰੀ ਤਹਿਬਾਜ਼ਾਰੀ ਬਰਾਂਚ <br/>

Ad Position 21
No active advertisement
ਅਜੀਤ ਡੈਸਕ 23-04-2026
ਜਲੰਧਰ, 22 ਅਪ੍ਰੈਲ (ਸ਼ਿਵ)-ਨਗਰ ਨਿਗਮ ਦੀ ਇੱਕ ਯੂਨੀਅਨ ਵਲੋਂ ਅੱਜ ਸਰਕਾਰ ਵਿਰੋਧੀ ਕੀਤੇ ਗਏ ਪ੍ਰਦਰਸ਼ਨ ਤੋਂ ਬਾਅਦ ਕੈਬਨਿਟ ਮੰਤਰੀ ਸਮੇਤ 'ਆਪ' ਆਗੂਆਂ ਵਲੋਂ ਕੀਤੀ ਗਈ ਮੀਟਿੰਗ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਦੇਰ ਸ਼ਾਮ ਵੱਡੀ ਕਾਰਵਾਈ ਕਰਦੇ ਹੋਏ ਸਾਰੀ ਤਹਿਬਾਜ਼ਾਰੀ ਬਰਾਂਚ ਦੀ ਬਦਲੀ ਅਮਲਾ ਸ਼ਾਖਾ ਵਿਚ ਕਰ ਦਿੱਤੀ ਹੈ ਤਾਂ ਸਾਰੇ ਸਟਾਫ਼ ਨੂੰ 23 ਅਪ੍ਰੈਲ ਨੂੰ ਅਮਲਾ ਸ਼ਾਖਾ ਵਿਚ ਆਪਣੀ ਹਾਜ਼ਰੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ | ਜਿਨ੍ਹਾਂ ਅਧਿਕਾਰੀਆਂ,ਕਰਮਚਾਰੀਆਂ ਨੂੰ ਅਮਲਾ ਸ਼ਾਖਾ ਵਿਚ ਭੇਜਿਆ ਗਿਆ ਹੈ, ਉਨ੍ਹਾਂ 'ਚ ਸੁਪਰਡੈਂਟ ਮਨਦੀਪ ਸਿੰਘ, ਇੰਸਪੈਕਟਰਾਂ 'ਚ ਜਨਕ ਰਾਜ ਬਾਹਰੀ, ਨੀਰਜ ਸ਼ਾਹੀ, ਜੂਨੀਅਰ ਸਹਾਇਕ ਹਿਤੇਸ਼ ਨਾਹਰ, ਕਲਰਕ ਅੰਕੁਰ ਭੱਟੀ, ਅਸ਼ਵਨੀ ਕੁਮਾਰ, ਕੁਲਭੂਸ਼ਣ ਸੋਂਧੀ, ਪਿ੍ੰਸ ਨਾਹਰ, ਸੇਵਾਦਾਰ ਨਿਤੇਸ਼ ਨਾਹਰ, ਭਾਰਤ, ਕੁਲਦੀਪ, ਤਰੁਨ ਨਾਹਰ, ਸਾਵਨ ਗਿੱਲ, ਸਫ਼ਾਈ ਸੇਵਕ ਨਰਿੰਦਰ, ਰਾਹੁਲ, ਗੁਰਪ੍ਰੀਤ ਕੌਰ, ਬੇਲਦਾਰ ਗੋਪਾਲ ਕ੍ਰਿਸ਼ਨ, ਬਲਵੰਤ ਸ਼ਾਮਿਲ ਹਨ | ਕਮਿਸ਼ਨਰ ਵਲੋਂ ਜਾਰੀ ਆਦੇਸ਼ਾਂ 'ਚ ਕਿਹਾ ਗਿਆ ਹੈ ਕਿ ਕਿਸੇ ਕਿਸਮ ਦੀ ਅਣਗਹਿਲੀ ਲਈ ਆਪ ਖ਼ੁਦ ਜ਼ਿੰਮੇਵਾਰ ਹੋਣਗੇ | ਦੱਸਿਆ ਜਾਂਦਾ ਹੈ ਕਿ ਅੱਜ ਨਿਗਮ ਦੀ ਇੱਕ ਯੂਨੀਅਨ ਵਲੋਂ ਨਿਗਮ ਦਫ਼ਤਰ 'ਚ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਉਸ 'ਚ ਨਿਗਮ ਪ੍ਰਸ਼ਾਸਨ ਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ 'ਤੇ 'ਆਪ' ਆਗੂਆਂ ਨੇ ਇੱਕ ਮੀਟਿੰਗ ਸੱਦ ਕੇ ਕਾਫ਼ੀ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਬਾਅਦ ਵਿਚ ਸਾਰੇ ਮਾਮਲੇ ਬਾਰੇ ਪੰਜਾਬ ਸਰਕਾਰ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਗਈ ਸੀ | ਦੱਸਿਆ ਜਾਂਦਾ ਹੈ ਕਿ 'ਆਪ' ਆਗੂ ਨਿਗਮ ਦਫ਼ਤਰ ਵਿਚ ਹੋਏ ਪ੍ਰਦਰਸ਼ਨ ਤੋਂ ਕਾਫ਼ੀ ਨਾਰਾਜ਼ ਸੀ | ਮੇਅਰ ਵਨੀਤ ਧੀਰ ਨੇ ਅੱਜ ਮੀਡੀਆ ਕਰਮੀਆਂ ਨੂੰ ਵੀ ਕਿਹਾ ਸੀ ਕਿ ਯੂਨੀਅਨ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣਗੀਆਂ ਪਰ ਉਹ ਨਾਜਾਇਜ਼ ਮੰਗਾਂ ਕਿਸੇ ਵੀ ਕੀਮਤ 'ਤੇ ਨਹੀਂ ਮੰਨਣਗੇ |
ਰੇਹੜੀਆਂ ਨੂੰ ਪਲੇਟਾਂ ਲਗਾਉਣ ਦਾ ਕੰਮ ਨਿੱਜੀ ਕੰਪਨੀ ਨੂੰ ਦਿੱਤਾ ਜਾਵੇਗਾ | ਦੱਸਿਆ ਜਾਂਦਾ ਹੈ ਕਿ ਆਉਣ ਵਾਲੇ ਸਮੇਂ 'ਚ ਨਿਗਮ ਪ੍ਰਸ਼ਾਸਨ ਤੇ ਯੂਨੀਅਨ ਵਿਚਕਾਰ ਟਕਰਾਅ ਹੋਰ ਵਧਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਅੱਜ ਜਦੋਂ ਸਾਰੀ ਤਹਿਬਾਜ਼ਾਰੀ ਬਰਾਂਚ ਬਦਲ ਦਿੱਤੀ ਗਈ ਤਾਂ ਇਹ ਫ਼ੈਸਲਾ ਵੀ ਦੇਰ ਸ਼ਾਮ ਨੂੰ ਕੀਤਾ ਗਿਆ ਤੇ ਬਾਅਦ ਵਿਚ ਇਸ ਦੇ ਆਦੇਸ਼ ਜਾਰੀ ਕੀਤੇ ਗਏ | ਇਸ ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਵੀ ਇਸ ਮਾਮਲੇ ਵਿਚ ਸਖ਼ਤ ਸਟੈਂਡ ਲਿਆ ਦੱਸਿਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਉਸਾਰੀ ਦੀ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ ਅਗਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਨੇ ਸਭ ਤੋਂ ਪਹਿਲਾਂ ਉਠਾਇਆ ਸੀ ਘਟ ਰਹੀ ਵਸੂਲੀ ਦਾ ਮਾਮਲਾ
Ad Position 24