ਜਲੰਧਰ, (ਸ਼ਿਵ)- ਨਗਰ ਨਿਗਮ 'ਚ ਤਹਿਬਜ਼ਾਰੀ ਵਿਭਾਗ ਦੀ ਵਸੂਲੀ ਨਾਲ ਲੈ ਕੇ ਨਿਗਮ ਪ੍ਰਸ਼ਾਸਨ ਨੇ ਕਾਫੀ ਸਖਤੀ ਕਰ ਦਿੱਤੀ ਹੈ ਜਿਸ ਕਰਕੇ ਹੁਣ ਰੇਹੜੀਆਂ ਤੇ ਨਿੱਜੀ ਕੰਪਨੀ ਵੱਲੋਂ ਕਿਊ ਆਰ ਨੰਬਰ ਪਲੇਟਾਂ ਲਗਾਈਆਂ ਜਾਣੀਆਂ ਹਨ | ਸਭ ਤੋਂ ਪਹਿਲਾਂ ਸੀਨੀਅਰ ਡਿਪਟੀ ਮੇਅਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਬੀਰ ਸਿੰਘ ਬਿੱਟੂ ਨੇ ਤਹਿਬਜ਼ਾਰੀ ਵਿਭਾਗ ਦੀ ਘਟੀ ਆਮਦਨ ਨੂੰ ਲੈ ਕੇ ਕਾਫੀ ਚਿੰਤਾ ਪ੍ਰਗਟਾਈ ਸੀ ਕਿ ਜੇਕਰ ਉਕਤ ਵਿਭਾਗ ਦੇ ਮੁਲਾਜ਼ਮਾਂ ਦੀ ਤਨਖਾਹ ਹੀ ਨਹੀਂ ਨਿਕਲਣੀ ਫਿਰ ਤਾਂ ਇਸ ਵਿਭਾਗ ਨੂੰ ਬੰਦ ਹੀ ਕਰ ਦਿੱਤਾ ਜਾਣਾ ਚਾਹੀਦਾ ਹੈ | ਮੇਅਰ ਵਨੀਤ ਧੀਰ ਵਲੋਂ ਹੁਣ ਸਾਰੀਆਂ ਰੇਹੜੀਆਂ ਤੇ ਨਿੱਜੀ ਕੰਪਨੀ ਵੱਲੋਂ ਪਲੇਟਾਂ ਲਗਵਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਇਸ ਫੈਸਲੇ ਦਾ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ ਵਲੋਂ ਵੀ ਪੂਰਾ ਸਮਰਥਨ ਕੀਤਾ ਗਿਆ ਹੈ ਤਾਂ ਜੋ ਨਗਰ ਨਿਗਮ ਦੀ ਆਮਦਨ ਵਿੱਚ ਵਾਧਾ ਹੋ ਸਕੇ |