ਏ. ਆਰ. ਟੀ. ਓ. ਵਲੋਂ ਡਰਾਈਵਿੰਗ ਟਰੈਕ 'ਤੇ ਚੈਕਿੰਗ
ਅਜੀਤ ਡੈਸਕ
23-04-2026
ਬੋਰਡ ਤੋਂ ਆਰ. ਟੀ. ਓ. ਵਾਲੇ ਆਦੇਸ਼ ਕਟਵਾਏ
ਡਰਾਈਵਿੰਗ ਟਰੈਕ 'ਤੇ ਗੱਡੀਆਂ ਲਿਆਉਣ 'ਤੇ ਜਿਹੜੀ ਫ਼ੀਸ ਵਸੂਲੀ ਜਾ ਰਹੀ ਸੀ, ਉਸ 'ਚ ਪ੍ਰਤੀ ਗੇੜੇ ਦੇ ਮੁਤਾਬਿਕ ਫ਼ੀਸ ਵਸੂਲੀ ਜਾ ਰਹੀ ਸੀ | ਏ. ਆਰ. ਟੀ. ਓ. ਜਦੋਂ ਅੱਜ ਡਰਾਈਵਿੰਗ ਟਰੈਕ 'ਤੇ ਚੈਕਿੰਗ ਕਰਨ ਲਈ ਗਏ ਸਨ ਤਾਂ ਉਹ ਫ਼ੀਸ ਵਸੂਲੀ ਬਾਰੇ ਹੇਠਾਂ ਬਾਹੁਕਮ ਆਰ.ਟੀ.ਓ. ਲਿਖੇ ਜਾਣ ਤੋਂ ਨਾਰਾਜ਼ ਦਿਖੇ ਤਾਂ ਉਨ੍ਹਾਂ ਨੇ ਪਾਰਕਿੰਗ ਫ਼ੀਸ ਵਸੂਲਣ ਵਾਲਿਆਂ ਨੂੰ ਪੁੱਛਿਆ ਕਿ ਆਰ. ਟੀ. ਓ. ਨੇ ਵਲੋਂ ਕਿਸ ਤਰ੍ਹਾਂ ਇਹ ਫ਼ੀਸ ਵਸੂਲਣ ਦੇ ਆਦੇਸ਼ ਦਿੱਤੇ ਹਨ | ਸ੍ਰੀ ਗੋਇਲ ਵਲੋਂ ਜਦੋਂ ਆਰ.ਟੀ.ਓ. ਦਾ ਨਾਂਅ ਲਿਖੇ ਜਾਣ 'ਤੇ ਇਤਰਾਜ਼ ਕੀਤਾ ਤਾਂ ਫ਼ੀਸ ਵਸੂਲਣ ਵਾਲੇ ਆਰ. ਟੀ. ਓ. ਦੇ ਹੁਕਮ ਨਾਂਅ ਨੂੰ ਕਾਲੇ ਰੰਗ ਨਾਲ ਮਿਟਾ ਦਿੱਤਾ | ਉਧਰ ਕਈ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਟਰੈਕ 'ਤੇ ਲੋਕ ਗੱਡੀ ਲੈ ਕੇ ਜਾਂਦੇ ਹਨ ਤਾਂ ਉਹ ਕਿਸ ਤਰ੍ਹਾਂ ਨਾਲ ਪ੍ਰਤੀ ਫੇਰਾ ਅਲੱਗ ਫ਼ੀਸ ਦੇਣਗੇ |