22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਲੜਕੀਆਂ ਦੀ 12ਵੀਂ ਰਾਜ ਗਤਕਾ ਚੈਂਪੀਅਨਸ਼ਿਪ 1 ਤੋਂ 3 ਮਈ ਤੱਕ ਕੋਟਕਪੂਰਾ 'ਚ- ਗਰੇਵਾਲ

Ad Position 21
No active advertisement
ਅਜੀਤ ਡੈਸਕ 23-04-2026
ਜਲੰਧਰ, 22 ਅਪ੍ਰੈਲ (ਡਾ. ਜਤਿੰਦਰ ਸਾਬੀ)- ਗਤਕਾ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਗਤਕਾ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਸਹਿਯੋਗ ਨਾਲ 12ਵੀਂ ਰਾਜ ਗਤਕਾ ਚੈਂਪੀਅਨਸ਼ਿਪ 2026 (ਲੜਕੀਆਂ) 1 ਤੋਂ 3 ਮਈ ਤੱਕ ਬਾਬਾ ਫ਼ਰੀਦ ਗੁਰੂਕੁਲ ਕਾਲਜ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਿੱਚ ਕਰਵਾਈ ਜਾ ਰਹੀ ਹੈ¢ ਜਾਣਕਾਰੀ ਦਿੰਦਿਆਂ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਾਰੇ ਜ਼ਿਲਿ੍ਹਆਂ ਦੀਆਂ ਟੀਮਾਂ 1 ਮਈ ਨੂੰ ਨਿਰਧਾਰਿਤ ਸਥਾਨ 'ਤੇ ਪਹੁੰਚਣਗੀਆਂ ਅਤੇ ਮੁਕਾਬਲੇ 2 ਮਈ ਨੂੰ ਸਵੇਰੇ 9 ਵਜੇ ਉਦਘਾਟਨੀ ਸਮਾਰੋਹ ਦÏਰਾਨ ਵਿਧੀਵਤ ਰੂਪ ਵਿੱਚ ਆਰੰਭ ਹੋਣਗੇ ¢ ਚੈਂਪੀਅਨਸ਼ਿਪ ਦਾ ਸਮਾਪਤੀ ਸਮਾਰੋਹ 3 ਮਈ ਨੂੰ ਹੋਵੇਗਾ, ਜਿਸ 'ਚ ਪ੍ਰਮੁੱਖ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ¢ ਗਤਕਾ ਐਸੋਸੀਏਸ਼ਨ ਆਫ਼ ਪੰਜਾਬ ਦੇ ਉਪ-ਪ੍ਰਧਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ 'ਚ ਸਾਰੇ ਜ਼ਿਲਿ੍ਹਆਂ ਦੀਆਂ ਲੜਕੀਆਂ ਦੀਆਂ ਟੀਮਾਂ ਅੰਡਰ-14, ਅੰਡਰ-17, ਅੰਡਰ-19, ਅੰਡਰ-22 ਅਤੇ ਅੰਡਰ-25 ਉਮਰ ਵਰਗਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੀਆਂ ¢ ਗਤਕਾ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਇਸ ਚੈਂਪੀਅਨਸ਼ਿਪ ਦੇ ਕੋਆਰਡੀਨੇਟਰ ਨਰਿੰਦਰਪਾਲ ਸਿੰਘ ਪਾਰਸ ਨੇ ਸਾਰੀਆਂ ਭਾਗ ਲੈਣ ਵਾਲੀਆਂ ਟੀਮਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੀਆਂ ਐਂਟਰੀਆਂ 26 ਅਪ੍ਰੈਲ ਸ਼ਾਮ 4 ਵਜੇ ਤੱਕ ਲਾਜ਼ਮੀ ਤÏਰ 'ਤੇ ਜਮ੍ਹਾਂ ਕਰਵਾ ਦੇਣ ¢
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦੀਆਂ ਬਿਮਾਰੀਆਂ ਦੀ ਮੁਫ਼ਤ ਜਾਂਚ ਸੰਬੰਧੀ ਕੈਂਪ 26 ਨੂੰ ਅਗਲੀ ਖ਼ਬਰ ਏ. ਆਰ. ਟੀ. ਓ. ਵਲੋਂ ਡਰਾਈਵਿੰਗ ਟਰੈਕ 'ਤੇ ਚੈਕਿੰਗ
Ad Position 24