22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਠੇਕੇਦਾਰੀ ਪ੍ਰਥਾ ਖ਼ਿਲਾਫ਼ ਨਿਗਮ ਦੀ ਇਕ ਯੂਨੀਅਨ ਨੇ ਬੰਦ ਰੱਖਿਆ ਕੰਮ

Ad Position 21
No active advertisement
ਨਿਗਮ ਦਫ਼ਤਰ ਵਿਚ ਨਾਅਰੇਬਾਜ਼ੀ ਕਰਨ ਮੌਕੇ ਨਿਗਮ ਕਰਮਚਾਰੀ | (ਸੱਜੇ) ਦੂਜੀ ਯੂਨੀਅਨ ਦੇ ਕਰਮਚਾਰੀਆਂ ਵਲੋਂ ਕਈ ਡੰਪਾਂ ਤੋਂ ਚੁਕਵਾਇਆ ਕੂੜਾ | ਤਸਵੀਰਾਂ : ਮੁਨੀਸ਼ <br/> 23-04-2026
ਜਲੰਧਰ, 22 ਅਪ੍ਰੈਲ (ਸ਼ਿਵ)- ਨਿਗਮ ਦੀ ਇਕ ਯੂਨੀਅਨ ਵਲੋਂ ਠੇਕੇਦਾਰੀ ਪ੍ਰਥਾ ਦੇ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਅਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਕੰਮ ਬੰਦ ਰੱਖਿਆ ਗਿਆ ਤੇ ਮੇਅਰ, ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਲਗਾਇਆ ਗਿਆ | ਇਸ ਮੌਕੇ ਯੂਨੀਅਨ ਆਗੂ ਬੰਟੂ ਸਭਰਵਾਲ, ਰਾਜਨ ਕਲਿਆਣ, ਹਿਤੇਸ਼ ਨਾਹਰ, ਸ਼ੰਮੀ ਲੂਥਰ ਤੇ ਹੋਰ ਵੀ ਕਰਮਚਾਰੀ ਹਾਜਰ ਸਨ | ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਕੱਚੇ ਕਰਮਚਾਰੀਆਂ ਦੀ ਤਿੰਨ ਮਹੀਨੇ ਤੋਂ ਤਨਖ਼ਾਹ ਨਹੀਂ ਆਈ ਹੈ | ਅੱਜ ਕੂੜਾ ਚੁੱਕਣ ਦਾ ਕੰਮ ਬੰਦ ਕੀਤਾ ਗਿਆ ਤੇ ਚਾਬੀਆਂ ਮੇਅਰ ਨੂੰ ਸੌਂਪ ਦਿੱਤੀਆਂ ਗਈਆਂ | ਕਰਮਚਾਰੀਆਂ ਨੇ ਨਿਗਮ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਨਿਗਮ ਕਰਮਚਾਰੀਆਂ ਵਲੋਂ ਦੁਪਹਿਰ 2 ਵਜੇ ਤੱਕ ਕੰਮ ਬੰਦ ਰੱਖਿਆ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਉਹ ਸੰਘਰਸ਼ ਬੰਦ ਕਰਨਗੇ | ਯੂਨੀਅਨ ਵਲੋਂ ਕੰਮ ਬੰਦ ਕਰਨ ਕਰਕੇ ਜਿੱਥੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਨਿਗਮ ਕੰਪਲੈਕਸ ਵਿਚ ਖੜੀਆਂ ਰਹੀਆਂ ਤਾਂ ਮੇਅਰ ਨੂੰ ਵੀ ਆਪਣੀ ਕਾਰ ਪਿੱਛੇ ਛੱਡ ਕੇ ਆਉਣਾ ਪਿਆ, ਜਦਕਿ ਸ਼ਹਿਰ ਦੇ ਕਈ ਡੰਪਾਂ 'ਤੇ ਕੂੜਾ ਪਿਆ ਰਿਹਾ | ਯੂਨੀਅਨ ਆਗੂ ਇਸ ਗੱਲ ਤੋਂ ਨਾਰਾਜ਼ ਸੀ ਕਿ ਠੇਕੇਦਾਰਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਨਿਗਮ ਵਿਚ ਚੌਥਾ ਦਰਜਾ ਵਰਗ ਲਈ ਜਿਹੜੀ 1196 ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ, ਉਸ ਵਿਚ ਵਾਲਮੀਕਿ ਸਮਾਜ ਦੇ ਲੋਕਾਂ ਨੂੰ ਹੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਵਿਖੇ ਧਰਤੀ ਬਚਾਓ ਦਿਵਸ ਮਨਾਇਆ ਅਗਲੀ ਖ਼ਬਰ ਪਿੰਡਾਂ 'ਚ ਛੇਤੀ ਖੁੱਲ੍ਹਣਗੇ 10 ਆਮ ਆਦਮੀ ਪਿੰਡ ਕਲੀਨਿਕ- ਡਾ. ਰਾਜੇਸ਼ ਗਰਗ
Ad Position 24