21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਹੀਂ ਬਖਸ਼ੇ ਜਾਣਗੇ-ਚੌਕੀ ਇੰਚਾਰਜ ਮਨਦੀਪ ਸਿੰਘ

ਬਗੈਰ ਕਾਗਜ਼ਾਤ ਅਤੇ ਨੰਬਰ ਪਲੇਟਾਂ ਤੋਂ ਚੱਲਣ ਵਾਲੇ ਵਾਹਨਾਂ ਖ਼ਿਲਾਫ਼ ਅੱਪਰਾ ਪੁਲਿਸ ਨੇ ਕੀਤੀ ਕਾਰਵਾਈ , ਦਰਜਨ ਤੋਂ ਵੱਧ ਮੋਟਰ ਸਾਈਕਲ ਕੀਤੇ ਜ਼ਬਤ ਅੱਪਰਾ, 21 ਅਕਤੂਬਰ (ਦਲਵਿੰਦਰ ਸਿੰਘ ਅੱਪਰਾ)- ਟਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਅਤੇ ਸੜਕਾਂ ’ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਹਰਵਿੰਦਰ ਸਿੰਘ ਵਿਰਕ ਐਸ. ਐਸ.

Ad Position 21
No active advertisement
ਅਜੀਤ ਡੈਸਕ 22-10-2026
ਬਗੈਰ ਕਾਗਜ਼ਾਤ ਅਤੇ ਨੰਬਰ ਪਲੇਟਾਂ ਤੋਂ ਚੱਲਣ ਵਾਲੇ ਵਾਹਨਾਂ ਖ਼ਿਲਾਫ਼ ਅੱਪਰਾ ਪੁਲਿਸ ਨੇ ਕੀਤੀ ਕਾਰਵਾਈ , ਦਰਜਨ ਤੋਂ ਵੱਧ ਮੋਟਰ ਸਾਈਕਲ ਕੀਤੇ ਜ਼ਬਤ ਅੱਪਰਾ, 21 ਅਕਤੂਬਰ (ਦਲਵਿੰਦਰ ਸਿੰਘ ਅੱਪਰਾ)- ਟਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਅਤੇ ਸੜਕਾਂ ’ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਹਰਵਿੰਦਰ ਸਿੰਘ ਵਿਰਕ ਐਸ.ਐਸ.ਪੀ. ਜਲੰਧਰ ਦਿਹਾਤੀ, ਮਨਜੀਤ ਸਿੰਘ ਡੀ.ਐੱਸ.ਪੀ. ਟਰੈਫਿਕ ਜਲੰਧਰ, ਡੀ.ਐੱਸ.ਪੀ. ਫਿਲੌਰ ਭਾਰਤ ਮਸੀਹ ਅਤੇ ਬਲਵਿੰਦਰ ਸਿੰਘ ਐਸ.ਐਚ.ਓ. ਫਿਲੌਰ ਦੀਆਂ ਹਦਾਇਤਾਂ ਅਨੁਸਾਰ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਏ. ਐਸ. ਆਈ. ਮਨਦੀਪ ਸਿੰਘ ਇੰਚਾਰਜ ਪੁਲਿਸ ਚੌਂਕੀ ਅੱਪਰਾ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪੁਲਿਸ ਟੀਮ ਨੇ ਬਿਨਾਂ ਲੋੜੀਂਦੇ ਕਾਗਜ਼ਾਤ ਅਤੇ ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ ਕਰਦਿਆਂ 1 ਦਰਜਨ ਤੋਂ ਵੱਧ ਮੋਟਰ ਸਾਈਕਲਾਂ ਨੂੰ ਜ਼ਬਤ ਕਰ ਲਿਆ ਗਿਆ, ਜਦਕਿ ਅਧੂਰੇ ਦਸਤਾਵੇਜ਼ਾਂ ਵਾਲੇ ਵਾਹਨਾਂ ਦੇ ਚਲਾਨ ਵੀ ਕੀਤੇ ਗਏ।ਇਸ ਮੌਕੇ ਚੌਕੀ ਇੰਚਾਰਜ ਮਨਦੀਪ ਸਿੰਘ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੇ ਸਾਰੇ ਲੋੜੀਂਦੇ ਦਸਤਾਵੇਜ਼ ਪੂਰੇ ਰੱਖਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਏ.ਐਸ.ਆਈ. ਕੁਲਵੀਰ ਸਿੰਘ, ਏ.ਐਸ.ਆਈ. ਲਖਵਿੰਦਰ ਸਿੰਘ ਅਤੇ ਏ.ਐਸ.ਆਈ. ਚਮਨ ਲਾਲ ਸਮੇਤ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਨਕੋਦਰ ’ਚ ਬੀ.ਸੀ. ਵਿੰਗ ਦੀ ਅਹਿਮ ਮੀਟਿੰਗ ਹੀਰਾ ਸਿੰਘ ਗਾਬੜੀਆ ਤੇ ਐਡਵੋਕੇਟ ਭੁੱਲਰ ਨੇ ਪਾਰਟੀ ਦੀ ਮਜ਼ਬੂਤੀ ਲਈ ਘ... ਅਗਲੀ ਖ਼ਬਰ ਵਿਸ਼ਾਲ ਭਗਵਤੀ ਜਾਗਰਣ ਮੌਕੇ ਦੁਰਗਾ ਰੰਗੀਲਾ ਨੇ ਮਾਂ ਦੀ ਮਹਿਮਾ ਦਾ ਗਾਇਨ ਕਰਕੇ ਬੰਨ੍ਹਿਆ ਰੰਗ
Ad Position 24