22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਆਦਮਪੁਰ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

ਆਦਮਪੁਰ, 21 ਅਕਤੂਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਦੁਸਹਿਰਾ ਕਮੇਟੀ ਆਦਮਪੁਰ ਵਲੋਂ ਪ੍ਰਧਾਨ ਦਵਿੰਦਰ ਸਿੰਘ ਸੁਰੀ ਦੀ ਦੇਖ-ਰੇਖ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਸ਼ੋਭਾ ਯਾਤਰਾ ਦੌਰਾਨ ਸ੍ਰੀ ਰਾਮ ਦੇ ਜੀਵਨ ਨਾਲ ਸਬੰਧਿਤ ਅਨੇਕਾਂ ਝਾਕੀਆਂ ਬਣਾਈਆਂ ਗਈਆਂ।

Ad Position 21
No active advertisement
ਅਜੀਤ ਡੈਸਕ 22-10-2026
ਆਦਮਪੁਰ, 21 ਅਕਤੂਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਦੁਸਹਿਰਾ ਕਮੇਟੀ ਆਦਮਪੁਰ ਵਲੋਂ ਪ੍ਰਧਾਨ ਦਵਿੰਦਰ ਸਿੰਘ ਸੁਰੀ ਦੀ ਦੇਖ-ਰੇਖ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਸ਼ੋਭਾ ਯਾਤਰਾ ਦੌਰਾਨ ਸ੍ਰੀ ਰਾਮ ਦੇ ਜੀਵਨ ਨਾਲ ਸਬੰਧਿਤ ਅਨੇਕਾਂ ਝਾਕੀਆਂ ਬਣਾਈਆਂ ਗਈਆਂ। ਸ਼ੋਭਾ ਯਾਤਰਾ ਨਗਰ ਪਰਿਕਰਮਾ ਕਰਦੀ ਹੋਈ ਦੁਸਹਿਰਾ ਗਰਾਊਂਡ ਸਪੋਰਟਸ ਸਟੇਡੀਅਮ ਆਦਮਪੁਰ ਵਿਖੇ ਪਹੁੰਚੀ, ਜਿੱਥੇ ਕਿ ਦੁਸਹਿਰਾ ਕਮੇਟੀ ਦੇ ਕਲਾਕਾਰਾਂ ਵਲੋਂ ਦੁਸਹਿਰੇ ਨਾਲ ਸਬੰਧਿਤ ਪ੍ਰੋਗਰਾਮ ਪੇਸ਼ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ‘ਆਪ’ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਚੰਨੀ ਵੀ ਭਗਵਾਨ ਸ੍ਰੀ ਰਾਮ ਦਾ ਅਸ਼ੀਰਵਾਦ ਲੈਣ ਪਹੁੰਚੇ। ਦੁਸਹਿਰੇ ਦੇ ਤਿਉਹਾਰ ਨੂੰ ਮਨਾਉਂਦਿਆਂ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਦਿਖਾਈ ਗਈ। ਇਸ ਮੌਕੇ ਸਤਪਾਲ ਬਜਾਜ, ਰਾਜਕੁਮਾਰ ਪਾਲ, ਵਿਸਾਲ ਵਰਮਾ, ਨਗਰ ਕੌਂਸਲਰ ਪ੍ਰਧਾਨ ਚਰਨਜੀਤ ਸ਼ੇਰੀ, ਸੰਜੀਵ ਗਾਂਧੀ ਜੋਗੀ, ਗੁਲਸਨ ਦਿਲਬਾਗੀ, ਪ੍ਰਦੀਪ ਸਿੰਘ, ਦਲਜੀਤ ਸਿੰਘ ਮਿਨਹਾਸ, ਕੌਂਸਲਰ ਅਮਰੀਕ ਸਿੰਘ, ਸਵੀਟੀ, ਕੌਂਸਲਰ ਜੋਗਿੰਦਰ ਪਾਲ, ਸੁਦਾਮਾ ਭਗਤ, ਬਿਕਰਮ ਟੰਡਨ, ਗਗਨ ਬਾਂਸਲ, ਸੰਜੀਵ ਨਈਅਰ, ਮਾਨਵ ਕੋਚਰ, ਫਤਿਹਜੀਤ ਸਿੰਘ ਲਾਡੀ, ਅਨੂਪ ਵਰਮਾ ਕਰਨ ਸੰਧੂ, ਪਰਮਜੀਤ ਸਿੰਘ, ਕਰਮਵੀਰ ਕੇਹੜ, ਸੋਨੂ ਭਾਟੀਆ, ਵਿਜੇ ਯਾਦਵ, ਪਰਦੀਪ ਸਿੰਘ, ਜੋਗਿੰਦਰ, ਇੰਦਰਜੀਤ ਸਿੰਘ, ਰਮੇਸ਼ ਗੁਪਤਾ, ਨਰਿੰਦਰ ਕੁਕੂ, ਮਨਜੀਤ ਸਿੰਘ, ਮੰਗਾ ਰਾਮ, ਸੰਤੋਖ ਸਿੰਘ, ਡਿੰਪਲ ਰਹੇਲਾ, ਬਲਵੀਰ ਗਿਰ , ਜੰਗੀ ਹਮਪਾਲ, ਮਨਜੀਤ ਸਿੰਘ, ਰਕੇਸ਼ ਚੋਡਾ, ਬਬਲੂ ਅਤੇ ਹੋਰ ਰਾਮ ਭਗਤ ਹਾਜ਼ਰ ਸਨ । ਇਸ ਮੌਕੇ ਐਸ. ਪੀ. ਤੇਜਵੀਰ ਸਿੰਘ ਹੁੰਦਲ, ਡੀ.ਐੱਸ.ਪੀ. ਆਦਮਪੁਰ ਰਾਜੀਵ ਕੁਮਾਰ ਐੱਸ. ਐੱਚ. ਓ. ਪਲਵਿੰਦਰ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਦੀ ਦੇਖ-ਰੇਖ ਹੇਠ ਸੁਰੱਖਿਆ ਦਾ ਭਾਰੀ ਪ੍ਰਬੰਧ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਅੱਪਰਾ ਵਿਖੇ ਉਤਸ਼ਾਹ ਨਾਲ ਮਨਾਇਆ ਦੁਸਹਿਰਾ ਤੇ ਸੱਭਿਆਚਾਰਕ ਮੇਲਾ ਅਗਲੀ ਖ਼ਬਰ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ 1390 ਘਰਾਂ ਦੇ ਮਾਲਕਾਂ ਨੂੰ ਕਾਨੂੰਨੀ ਹੱਕ ਅਤੇ ਪ੍ਰ...
Ad Position 24