ਅੱਪਰਾ ਵਿਖੇ ਉਤਸ਼ਾਹ ਨਾਲ ਮਨਾਇਆ ਦੁਸਹਿਰਾ ਤੇ ਸੱਭਿਆਚਾਰਕ ਮੇਲਾ
ਅੱਪਰਾ, 21 ਅਕਤੂਬਰ (ਦਲਵਿੰਦਰ ਸਿੰਘ ਅੱਪਰਾ)-ਕਸਬਾ ਅੱਪਰਾ ਵਿਖੇ ਦੁਸਹਿਰਾ ਪ੍ਰਬੰਧਕ ਕਮੇਟੀ ਵਲੋਂ ਦੁਸਹਿਰਾ ਉਤਸਵ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਦੁਸਹਿਰੇ ਦੇ ਪਾਵਨ ਮੌਕੇ ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ‘ਸ਼ੁਭ ਦੁਸਹਿਰਾ ਅਤੇ ਸਭਿਆਚਕ ਮੇਲਾ’ ਕਰਵਾਇਆ ਗਿਆ।
ਅੱਪਰਾ, 21 ਅਕਤੂਬਰ (ਦਲਵਿੰਦਰ ਸਿੰਘ ਅੱਪਰਾ)-ਕਸਬਾ ਅੱਪਰਾ ਵਿਖੇ ਦੁਸਹਿਰਾ ਪ੍ਰਬੰਧਕ ਕਮੇਟੀ ਵਲੋਂ ਦੁਸਹਿਰਾ ਉਤਸਵ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਦੁਸਹਿਰੇ ਦੇ ਪਾਵਨ ਮੌਕੇ ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ‘ਸ਼ੁਭ ਦੁਸਹਿਰਾ ਅਤੇ ਸਭਿਆਚਕ ਮੇਲਾ’ ਕਰਵਾਇਆ ਗਿਆ। ਸਮੁੱਚੇ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਸ਼ੁੱਭ ਦੁਸਹਿਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਦੱਸਿਆ ਕਿ ਬੱਸ ਅੱਡਾ ਅੱਪਰਾ ਵਿਖੇ ਰਾਵਣ ਦੇ ਵਿਸ਼ਾਲ ਪੁਤਲੇ ਦੀ ਸਥਾਪਨਾ ਕੀਤੀ ਗਈ ਸੀ। ਸਭਿਆਚਾਰਕ ਮੇਲੇ ਦੀ ਸਟੇਜ ਤੋਂ ਉੱਘੇ ਪੰਜਾਬੀ ਗਾਇਕਾਂ ਪਰਮਜੀਤ ਪੰਮ, ਸੁੱਚਾ ਸਫਰੀ, ਜੇ. ਚੀਮਾ, ਪਰਗਟ ਦੁੱਲੇਵਾਲ, ਲਵਨ ਕਲਿਆਣ ਆਦਿ ਨੇ ਆਪਣੀ ਗਾਇਕੀ ਦੇ ਫ਼ਨ ਦਾ ਮਜ਼ਾਹਰਾ ਕੀਤਾ। ‘ਅੱਖਰ’ ਗੀਤ ਦੇ ਲੇਖਕ ਸੁਰਿੰਦਰ ਸਾਧਪੁਰੀ ਨੇ ਵੀ ਆਪਣੇ ਇੱਕ ਗੀਤ ਨਾਲ ਹਾਜ਼ਰੀ ਲਗਵਾਈ। ਅੰਤ ’ਚ ਪੰਜਾਬੀ ਲੋਕ ਗਾਇਕ ਅਮਰਿੰਦਰ ਬੌਬੀ ਨੇ ਹਾਜ਼ਰੀ ਲਗਵਾਈ। ਉਹਨਾਂ ਨੇ ਆਪਣੇ ਉਸਤਾਦ ਗੁਰਦਾਸ ਮਾਨ ਦੇ ਗੀਤ ਨਾਲ ਅਰੰਭਤਾ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਸਰੋਤਿਆਂ ਨੂੰ ਕੀਲ ਲਿਆ। ਸ਼ਾਮ ਸਮੇਂ ਰਾਵਣ ਦੇ ਪੁਤਲੇ ਨੂੰ ਅਗਨੀ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਅੱਪਰਾ ਤੇ ਇਲਾਕੇ ਲੋਕ ਦੁਸਹਿਰਾ ਤੇ ਸਭਿਆਚਾਰਕ ਮੇਲੇ ਦਾ ਅਨੰਦ ਮਾਨਣ ਲਈ ਪਹੁੰਚੇ ਹੋਏ ਸਨ।