19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਟਰੱਸਟ ਨੂੰ ਝਟਕਾ-ਅਲਾਟੀਆਂ ਨੂੰ 66 ਲੱਖ ਦੇਣ ਦੀ ਹਦਾਇਤ

Ad Position 21
No active advertisement
ਅਜੀਤ ਡੈਸਕ 24-04-2026
ਜਲੰਧਰ, 23 ਅਪ੍ਰੈਲ (ਸ਼ਿਵ)-ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਅੱਜ ਝਟਕਾ ਲੱਗਾ ਹੈ ਕਿਉਂਕਿ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਨੇ ਦੋ ਅਲਾਟੀਆਂ ਦੇ ਹੱਕ 'ਚ ਫ਼ੈਸਲਾ ਦਿੰਦੇ ਹੋਏ ਟਰੱਸਟ ਨੂੰ 66 ਲੱਖ ਦੀ ਅਦਾਇਗੀ ਕਰਨ ਲਈ ਕਿਹਾ ਹੈ | ਪ੍ਰੇਮ ਵਾਲੀਆ ਨੂੰ ਟਰੱਸਟ ਨੇ ਸੂਰਿਆ ਇਨਕਲੇਵ ਐਕਸਟੈਨਸ਼ਨ ਵਿਚ ਪਲਾਟ ਦਾ ਕਬਜ਼ਾ ਨਹੀਂ ਦਿੱਤਾ ਸੀ ਤਾਂ ਉਨ੍ਹਾਂ ਨੇ ਆਪਣੀ ਰਕਮ ਵਾਪਸ ਲੈਣ ਲਈ ਕਮਿਸ਼ਨ ਵਿਚ ਕੇਸ ਕੀਤਾ ਸੀ | ਉਨ੍ਹਾਂ ਦੇ ਹੱਕ 'ਚ ਆਏ ਫ਼ੈਸਲੇ ਵਿਚ ਟਰੱਸਟ ਨੂੰ ਆਦੇਸ਼ ਦਿੱਤਾ ਗਿਆ ਕਿ ਉਕਤ ਅਲਾਟੀ ਵਲੋਂ ਜਮਾਂ ਕਰਵਾਈ ਗਈ ਰਕਮ ਨੂੰ 9 ਫੀਸਦੀ ਵਿਆਜ, 30 ਹਜ਼ਾਰ ਰੁਪਏ ਮੁਆਵਜ਼ਾ, 10 ਹਜ਼ਾਰ ਰੁਪਏ ਕਾਨੂੰਨੀ ਖ਼ਰਚੇ ਸਮੇਤ 50 ਲੱਖ ਦੀ ਰਕਮ ਮੋੜਨ ਲਈ ਕਿਹਾ ਹੈ ਤੇ ਜੇਕਰ ਇਹ ਰਕਮ 45 ਦਿਨ 'ਚ ਨਹੀਂ ਮੋੜੀ ਜਾਂਦੀ ਤਾਂ ਅਲਾਟੀ ਨੂੰ 12 ਫੀਸਦੀ ਵਿਆਜ ਨਾਲ ਅਦਾਇਗੀ ਕਰਨੀ ਪਵੇਗੀ | ਦੂਜੇ ਕੇਸ 'ਚ ਇੰਦਰਾਪੁਰਮ ਮਾਸਟਰ ਗੁਰਬੰਤਾ ਸਿੰਘ ਇਨਕਲੇਵ 'ਚ ਸਹੂਲਤ ਵਾਲਾ ਫਲੈਟ ਨਾ ਮਿਲਣ 'ਤੇ ਅਲਾਟੀ ਜੇ. ਸੀ. ਵਰਮਾ ਨੇ ਵੀ ਕੇਸ ਕੀਤਾ ਸੀ | ਉਕਤ ਕੇਸ ਵਿਚ ਵੀ ਇਹੋ ਆਦੇਸ਼ ਦਿੱਤੇ ਗਏ ਹਨ | ਇਸ ਅਲਾਟੀ ਨੂੰ ਵੀ 16 ਲੱਖ ਦੀ ਅਦਾਇਗੀ ਕਰਨੀ ਪਵੇਗੀ |
Ad Position 22
No active advertisement
ਪਿਛਲੀ ਖ਼ਬਰ ਨਿਗਮ 'ਚ ਵੱਡੀ ਕਾਰਵਾਈ-ਯੂਨੀਅਨ ਪ੍ਰਧਾਨ ਸਮੇਤ ਕਈ ਮੁਲਾਜ਼ਮਾਂ ਦੀਆਂ ਵਰਕਸ਼ਾਪ ਤੋਂ ਬਦਲੀਆਂ ਅਗਲੀ ਖ਼ਬਰ ਨਸ਼ਾ ਤਸਕਰ ਖ਼ਿਲਾਫ਼ ਸਖ਼ਤ ਕਾਰਵਾਈ, ਨਾਜਾਇਜ਼ ਉਸਾਰੀ ਢਾਹੀ
Ad Position 24