19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਨਿਗਮ 'ਚ ਵੱਡੀ ਕਾਰਵਾਈ-ਯੂਨੀਅਨ ਪ੍ਰਧਾਨ ਸਮੇਤ ਕਈ ਮੁਲਾਜ਼ਮਾਂ ਦੀਆਂ ਵਰਕਸ਼ਾਪ ਤੋਂ ਬਦਲੀਆਂ

Ad Position 21
No active advertisement
ਵਨੀਤ ਧੀਰ <br/> ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਬੰਟੂ ਸੱਭਰਵਾਲ ਤੇ ਨਿਗਮ 'ਚ ਮੌਜੂਦ ਏ. ਡੀ. ਸੀ. ਪੀ. ਪਰਮਜੀਤ ਸਿੰਘ, ਏ. ਸੀ. ਪੀ. ਆਤਿਸ਼ ਭਾਟੀਆ, ਏ. ਸੀ. ਪੀ. ਰਾਜੇਸ਼ ਠਾਕੁਰ ਤੇ ਹੋਰ | ਤਸਵੀਰ : ਮੁਨੀਸ਼ <br/> 24-04-2026
8 ਰੋਸ ਪ੍ਰਦਰਸ਼ਨ 'ਚ ਯੂਨੀਅਨ ਆਗੂ ਸਮੇਤ ਕਈ ਕਰਮਚਾਰੀ ਹੋਏ ਸਨ ਸ਼ਾਮਿਲ
8 ਟਕਰਾਅ ਦੀ ਸ਼ੰਕਾ ਕਰਕੇ ਵੱਡੀ ਗਿਣਤੀ 'ਚ ਤਾਇਨਾਤ ਕੀਤੇ ਗਏ ਸਨ ਪੁਲਿਸ ਮੁਲਾਜ਼ਮ


ਜਲੰਧਰ, 23 ਅਪ੍ਰੈਲ (ਸ਼ਿਵ)-ਮੇਅਰ ਵਨੀਤ ਧੀਰ ਦੀ ਹਦਾਇਤ 'ਤੇ ਵਿਭਾਗਾਂ 'ਚ ਸੁਧਾਰ ਦੀ ਚੱਲ ਰਹੀ ਪ੍ਰਕਿਰਿਆ ਦੇ ਤਹਿਤ ਬੀਤੇ ਦਿਨੀਂ ਤਹਿਬਾਜ਼ਾਰੀ ਸ਼ਾਖਾ ਦੀ ਸਾਰੀ ਟੀਮ ਬਦਲ ਕੇ ਅਮਲਾ ਸ਼ਾਖਾ 'ਚ ਲਗਾ ਦਿੱਤੀ ਗਈ ਸੀ ਤੇ ਅੱਜ ਵੀ ਮੇਅਰ ਦੀ ਹਦਾਇਤ 'ਤੇ ਨਿਗਮ ਪ੍ਰਸ਼ਾਸਨ ਦਾ ਨਜ਼ਲਾ ਅੱਜ ਵਰਕਸ਼ਾਪ ਸ਼ਾਖਾ 'ਤੇ ਡਿੱਗਿਆ ਹੈ | ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਅੱਜ ਸ਼ਾਮ ਜਾਰੀ ਕੀਤੇ ਗਏ ਆਦੇਸ਼ਾਂ 'ਚ ਯੂਨੀਅਨ ਆਗੂ ਮੁਕੇਸ਼ ਕੁਮਾਰ ਲੂਥਰ ਨੂੰ 42 ਨੰਬਰ ਵਾਰਡ ਵਿਚ ਬਤੌਰ ਸਫ਼ਾਈ ਸੇਵਕ ਬਦਲੀ ਕੀਤੀ ਗਈ ਹੈ | ਨਿਗਮ ਪ੍ਰਸ਼ਾਸਨ ਦੀ ਅੱਜ ਇਸ ਕਾਰਵਾਈ ਨੂੰ ਵੱਡੀ ਕਾਰਵਾਈ ਦੱਸਿਆ ਜਾ ਰਿਹਾ ਹੈ | ਨਿਗਮ ਪ੍ਰਸ਼ਾਸਨ ਨੇ ਨਿਗਮ ਦੀ ਵਰਕਸ਼ਾਪ 'ਚ ਹੋਰ ਜਿਨ੍ਹਾਂ ਮੁਲਾਜ਼ਮਾਂ ਦੀ ਬਦਲੀ ਕੀਤੀ ਹੈ, ਉਨਾਂ 'ਚ ਰਜਿੰਦਰ ਕੁਮਾਰ ਸੀਵਰਮੈਨ ਡਰਾਈਵਰ ਨੂੰ ਵਾਰਡ ਨੰਬਰ 1 ਵਿਚ ਬਤੌਰ ਸੀਵਰਮੈਨ, ਜੂਨੀਅਰ ਸਹਾਇਕ ਮਦਨ ਲਾਲ ਨੂੰ ਪੈਨਸ਼ਨ ਸ਼ਾਖਾ, ਜੂਨੀਅਰ ਸਹਾਇਕ ਸੰਨ੍ਹੀ ਸ਼ਿਕਾਇਤ ਸ਼ਾਖਾ, ਲਲਿਤ ਗਰੇਵਾਲ ਨੂੰ ਬਿੱਲ ਕਲਰਕ ਹੈਲਥ ਸ਼ਾਖਾ ਨਾਲ ਸਹਾਇਕ ਤੇ ਨਵੀਨ ਕੁਮਾਰ ਕਲਰਕ ਨੂੰ ਪੈਟਰੋਲ ਪੰਪ 'ਤੇ ਬਿੱਲ ਪਾਸ ਕਰਵਾਉਣ ਦੇ ਕੰਮ 'ਤੇ ਲਗਾਇਆ ਗਿਆ ਹੈ | ਬੀਤੇ ਦਿਨੀਂ ਯੂਨੀਅਨ ਵਲੋਂ ਸਰਕਾਰ, ਨਿਗਮ ਖ਼ਿਲਾਫ਼ ਹੋਏ ਪ੍ਰਦਰਸ਼ਨ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਤਹਿਬਾਜ਼ਾਰੀ ਸ਼ਾਖਾ ਬਦਲ ਦਿੱਤੀ ਸੀ ਤਾਂ ਅੱਜ ਸਾਰੇ ਅਫ਼ਸਰਾਂ ਤੇ ਕਰਮਚਾਰੀਆਂ ਨੂੰ ਅਮਲਾ ਸ਼ਾਖਾ ਵਿਚ ਰਿਪੋਰਟ ਕਰਨ ਲਈ ਕਿਹਾ ਗਿਆ ਸੀ | ਦੱਸਿਆ ਜਾਂਦਾ ਹੈ ਕਿ ਮੁਲਾਜ਼ਮ ਅੱਜ ਅਮਲਾ ਸ਼ਾਖਾ 'ਚ ਹਾਜ਼ਰੀ ਦੇਣ ਲਈ ਗਏ ਸਨ | ਨਿਗਮ ਵਲੋਂ ਜਿਹੜੀ ਤਹਿਬਾਜ਼ਾਰੀ ਬਰਾਂਚ ਬਦਲੀ ਗਈ ਹੈ, ਉਸ 'ਚ ਅਜੇ ਨਵੀਂ ਤਾਇਨਾਤੀ ਨਹੀਂ ਕੀਤੀ ਗਈ ਹੈ | ਰੇਹੜੀਆਂ ਦੇ ਉੱਪਰ ਕਿਊ ਆਰ ਨੰਬਰ ਪਲੇਟਾਂ ਲਗਾਉਣ ਦਾ ਕੰਮ ਨਿੱਜੀ ਕੰਪਨੀ ਨੂੰ ਦੇਣ ਦੇ ਫ਼ੈਸਲੇ ਤੋਂ ਬਾਅਦ ਮਾਮਲਾ ਭਖ ਗਿਆ ਸੀ | 'ਆਪ' ਆਗੂਆਂ ਨੇ ਬੀਤੇ ਦਿਨੀਂ ਹੋਏ ਘਟਨਾਕ੍ਰਮ ਦੀ ਸਾਰੀ ਰਿਪੋਰਟ ਪੰਜਾਬ ਸਰਕਾਰ ਨੂੰ ਦੇ ਦਿੱਤੀ ਸੀ | ਨਿਗਮ ਪ੍ਰਸ਼ਾਸਨ ਨੇ ਚਾਹੇ ਕਈ ਕਰਮਚਾਰੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਹਨ ਤਾਂ ਹੁਣ ਨਿਗਮ ਯੂਨੀਅਨ ਤੇ ਨਿਗਮ ਪ੍ਰਸ਼ਾਸਨ ਵਿਚ ਟਕਰਾਅ ਹੋਰ ਵਧਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ | ਉਧਰ ਅੱਜ ਨਿਗਮ ਯੂਨੀਅਨ ਬੰਟੂ ਸਭਰਵਾਲ ਧੜੇ ਵਲੋਂ ਨਿਗਮ ਦਫਤਰ ਵਿਚ ਰੋਸ ਪ੍ਰਦਰਸ਼ਨ ਕੀਤਾ | ਇਸ 'ਚ ਸ਼ੰਮੀ ਲੂੁਥਰ, ਵਿਪਨ ਸਭਰਵਾਲ ਸਮੇਤ ਹੋਰ ਵੀ ਕਈ ਆਗੂ ਮੌਜੂਦ ਸਨ | ਆਗੂਆਂ ਦਾ ਕਹਿਣਾ ਸੀ ਕਿ ਜੇਕਰ ਸ਼ੁੱਕਰਵਾਰ ਤੱਕ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਸੋਮਵਾਰ ਨੂੰ ਨਿਗਮ ਦੇ ਮੁੱਖ ਦਫਤਰ ਬਾਹਰ ਪੱਕਾ ਟੈਂਟ ਲਗਾ ਕੇ ਧਰਨਾ ਦੇਣਗੇ | ਸਵੇਰੇ ਪੁਲਿਸ ਮੁਲਾਜ਼ਮਾਂ ਦੀ ਵੱਡੀ ਗਿਣਤੀ 'ਚ ਟਕਰਾਅ ਦੀ ਸ਼ੰਕਾ ਕਰਕੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ, ਜਿਨ੍ਹਾਂ ਨੇ ਸਵੇਰੇ ਕੰਪਨੀ ਬਾਗ਼ ਵਿਚ ਸੈਰ ਕਰਦੇ ਹੋਏ ਲੋਕਾਂ ਨੂੰ ਵੀ ਵਾਪਸ ਭੇਜ ਦਿੱਤਾ | ਨਿਗਮ ਦਫਤਰ ਦੇ ਮੁੱਖ ਗੇਟ ਦੇ ਬਾਹਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਤਾਂ ਉਹ ਅੰਦਰ ਜਾਣ ਵਾਲਿਆਂ ਦੇ ਬਕਾਇਦਾ ਪਹਿਚਾਣ ਪੱਤਰ ਮੰਗ ਰਹੇ ਸਨ | ਕਈ ਨਿਗਮ ਅਫ਼ਸਰ ਕੋਲ ਪਹਿਚਾਣ ਪੱਤਰ ਨਹੀਂ ਸੀ ਪਰ ਉਨ੍ਹਾਂ ਨੂੰ ਬਾਅਦ 'ਚ ਅੰਦਰ ਜਾਣ ਦਿੱਤਾ ਗਿਆ | ਨਿਗਮ ਦੀ ਹੜਤਾਲੀ ਕਰਮਚਾਰੀਆਂ ਵਲੋਂ ਕੂੜਾ ਨਹੀਂ ਚੁੱਕਿਆ ਗਿਆ ਤੇ ਦੂਜੀ ਯੂਨੀਅਨ ਵਲੋਂ ਕਈ ਡੰਪ ਸਾਫ਼ ਕਰਵਾਏ ਗਏ |
Ad Position 22
No active advertisement
ਪਿਛਲੀ ਖ਼ਬਰ ਗੈਂਗਸਟਰ ਗੋਲਡੀ ਬਰਾੜ ਦੀ ਮਾਂ ਪ੍ਰੀਤਪਾਲ ਕੌਰ ਨੂੰ ਮਿਲੀ ਜ਼ਮਾਨਤ ਅਗਲੀ ਖ਼ਬਰ ਨਿਗਮ 'ਚ ਵੱਡੀ ਕਾਰਵਾਈ-ਯੂਨੀਅਨ ਪ੍ਰਧਾਨ ਸਮੇਤ ਕਈ ਮੁਲਾਜ਼ਮਾਂ ਦੀਆਂ ਵਰਕਸ਼ਾਪ ਤੋਂ ਬਦਲੀਆਂ
Ad Position 24