14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸਵ. ਅਨਿਲ ਚੋਪੜਾ ਦੇ ਸ਼ਰਧਾਂਜਲੀ ਸਮਾਗਮ ਮੌਕੇ ਹਰ ਵਰਗ ਦੇ ਲੋਕਾਂ ਨੇ ਦਿੱਤੀ ਸ਼ਰਧਾਂਜਲੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026

ਜਲੰਧਰ, 25 ਅਪ੍ਰੈਲ (ਪਵਨ ਖਰਬੰਦਾ)-ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਤੇ ਉੱਘੇ ਕਾਰੋਬਾਰੀ ਸਵ. ਅਨਿਲ ਚੋਪੜਾ ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਬੀਤੀ 14 ਅਪ੍ਰੈਲ ਨੂੰ ਪ੍ਰਭੂ ਚਰਨਾ 'ਚ ਜਾ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਅੱਜ ਜਲੰਧਰ-ਫਗਵਾੜਾ ਹਾਈਵੇ ਨੇੜੇ ਸਥਿਤ ਵਿਕਟੋਰੀਆ ਗਾਰਡਨ 'ਚ ਰੱਖੇ ਗਏ ਸ਼ਰਧਾਂਜਲੀ ਤੇ ਰਸਮ ਪੱਗੜੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦੇ ਹੋਏ ਉਨ੍ਹਾਂ ਵਲੋਂ ਸਿੱਖਿਆ ਤੇ ਕਾਰੋਬਾਰ ਦੇ ਖੇਤਰਾਂ ਸਮੇਤ ਸਮਾਜ ਪ੍ਰਤੀ ਕੀਤੀਆਂ ਗਈਆਂ ਕਾਰਗੁਜ਼ਾਰੀਆਂ ਨੂੰ ਯਾਦ ਕੀਤਾ। ਸ਼ਰਧਾਂਜਲੀ ਸਮਾਗਮ ਦੌਰਾਨ ਸਵ. ਅਨਿਲ ਚੋਪੜਾ ਦੀ ਧਰਮ ਪਤਨੀ ਸੰਗੀਤਾ ਚੋਪੜਾ ਦੇ ਨਾਲ ਉਨ੍ਹਾਂ ਦੇ ਦੋਵੇਂ ਪੁੱਤਰ ਰਾਜਨ ਚੋਪੜਾ ਤੇ ਪ੍ਰਿੰਸ ਚੋਪੜਾ ਸਮੇਤ ਉਨ੍ਹਾਂ ਦੀਆਂ ਪਤਨੀਆਂ ਸ੍ਰੀਮਤੀ ਰਿਤੂ ਤੇ ਪ੍ਰੀਤੀਕਾ ਚੋਪੜਾ ਤੋਂ ਇਲਾਵਾ ਕਰੀਬੀ ਰਿਸ਼ਤੇਦਾਰ ਸੁਨੀਲ ਚੋਪੜਾ, ਪ੍ਰਸ਼ਾਂਤ ਚੋਪੜਾ, ਸਿੰਮੀ ਚੋਪੜਾ ਪਾਸ਼ਾਨ, ਸੁਸ਼ਮਾ ਹਾਂਡਾ, ਨੀਲਮ ਕਤਿਆਲ, ਮੀਨਾ ਮਲਹੋਤਰਾ, ਨਰਿੰਦਰ ਕੁਮਾਰ ਹਾਂਡਾ, ਰਵੀ ਕਤਿਆਲ, ਰਮੇਸ਼ ਪਾਸ਼ਾਨ, ਸੰਜੀਵ ਮਹਾਜਨ, ਵਿਨੀਤ ਮਹਾਜਨ, ਰਾਕੇਸ਼ ਚੌਧਰੀ, ਸੀਮਾ ਚੌਧਰੀ, ਸ਼ਿਵਾਨੀ ਮਹਾਜਨ, ਰਸ਼ਮੀ ਮਹਾਜਨ, ਗਰਵੀਨ ਚੋਪੜਾ, ਦੇਵਿਕ ਚੋਪੜਾ, ਦਮਾਇਰਾ ਚੋਪੜਾ, ਅਭਿਰਾਜ ਚੋਪੜਾ, ਚਾਰਵੀ ਚੋਪੜਾ ਤੇ ਦਯਸ਼ਾ ਚੋਪੜਾ ਸਮੇਤ ਵੱਡੀ ਗਿਣਤੀ 'ਚ ਪਰਿਵਾਰਕ ਮੈਂਬਰ ਹਾਜ਼ਰ ਸਨ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਰਸ਼ਪਾਲ ਸਿੰਘ ਪਾਲ (ਪੰਜਾਬ ਦੇ ਰਫ਼ੀ) ਵਲੋਂ ਨਿਭਾਈ ਗਈ। ਸ਼ਰਧਾਂਜਲੀ ਸਮਾਗਮ ਦੇ ਅੰਤ 'ਚ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਚੋਪੜਾ ਪਰਿਵਾਰ ਵਲੋਂ ਸ਼ਰਧਾਂਜਲੀ ਸਮਾਗਮ 'ਚ ਆਏ ਹੋਏ ਹਰ ਵਰਗ ਦੇ ਲੋਕਾਂ ਦਾ ਧੰਨਵਾਦ ਕਰਨ ਉਪਰੰਤ ਸਵ. ਅਨਿਲ ਚੋਪੜਾ ਨਾਲ ਬਿਤਾਏ ਹੋਏ ਆਪਣੇ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਅਨਿਲ ਚੋਪੜਾ ਨੇ ਇਕ ਛੋਟੇ ਜਿਹੇ ਸਕੂਲ ਤੋਂ ਸ਼ੁਰੂਆਤ ਕਰਦੇ ਹੋਏ 40 ਤੋਂ ਵੱਧ ਸਕੂਲ ਤੇ ਵੱਡੀ ਗਿਣਤੀ 'ਚ ਕਾਲਜ ਖੋਲ੍ਹ ਕੇ ਜਿੱਥੇ ਇਕ ਕੀਰਤੀਮਾਨ ਸਥਾਪਤ ਕੀਤਾ, ਉੱਥੇ ਹੀ ਉਨ੍ਹਾਂ ਨੇ ਸਮਾਜ 'ਚ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਦੇ ਨਾਲ-ਨਾਲ ਲੋੜਵੰਦ ਪਰਿਵਾਰਾਂ ਦੇ ਹੁਸ਼ਿਆਰ ਵਿਦਿਆਰਥੀਆਂ ਲਈ ਸਕਾਲਰਸ਼ਿਪ ਸਕੀਮ ਲਿਆ ਕੇ ਉਨ੍ਹਾਂ ਨੂੰ ਸਿੱਖਿਅਤ ਕਰਨ 'ਚ ਵੀ ਅਹਿਮ ਰੋਲ ਅਦਾ ਕੀਤਾ। ਡਾ. ਹਮਦਰਦ ਨੇ ਕਿਹਾ ਕਿ ਸਵ. ਅਨਿਲ ਚੋਪੜਾ ਨੇ ਬਹੁਤ ਹੀ ਵਧੀਆ ਤੇ ਸਫਲ ਜੀਵਨ ਬਤੀਤ ਕੀਤਾ ਤੇ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਅੱਜ ਉਨ੍ਹਾਂ ਦੇ ਦੋਵੇਂ ਪੁੱਤਰ ਰਾਜਨ ਚੋਪੜਾ ਤੇ ਪ੍ਰਿੰਸ ਚੋਪੜਾ ਵੀ ਸਮਾਜ ਵਿਚ ਅਤੇ ਕਾਰੋਬਾਰ ਦੇ ਵੱਖ-ਵੱਖ ਖੇਤਰਾਂ 'ਚ ਆਪਣੀ ਵੱਖਰੀ ਪਛਾਣ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਵ. ਅਨਿਲ ਚੋਪੜਾ ਹਮੇਸ਼ਾ ਹੀ ਸਾਰਿਆਂ ਨੂੰ ਖਿੜੇ ਮੱਥੇ ਮਿਲਦੇ ਸਨ ਤੇ ਉਹ ਅਕਸਰ ਕਹਿੰਦੇ ਸਨ ਕਿ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਤੋਂ ਬਹੁਤ ਕੁਝ ਸਿੱਖਿਆ ਤੇ ਪ੍ਰਾਪਤ ਕੀਤਾ ਹੈ ਅਤੇ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਚੰਗੇ ਕੰਮ ਕਰਨ ਦੀ ਪ੍ਰੇਰਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਸਵ. ਅਨਿਲ ਚੋਪੜਾ ਨੇ ਭਾਵੇਂ ਆਪਣੀ ਜ਼ਿੰਦਗੀ 'ਚ ਬਹੁਤ ਤਰੱਕੀ ਕੀਤੀ ਸੀ ਪਰ ਉਨ੍ਹਾਂ ਨੇ ਨਿਮਰਤਾ ਨਾਲ ਆਪਣਾ ਜੀਵਨ ਬਤੀਤ ਕੀਤਾ। ਉਨ੍ਹਾਂ ਨੇ ਜਿਸ ਕੰਮ ਨੂੰ ਵੀ ਹੱਥ ਪਾਇਆ ਉਹ ਉਸ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਸਿਰੇ ਹੀ ਚੜ੍ਹਾ ਕੇ ਛੱਡਦੇ ਸਨ। ਉਨ੍ਹਾਂ ਕਿਹਾ ਸਵ. ਅਨਿਲ ਚੋਪੜਾ ਨੇ ਸਿੱਖਿਆ ਦੇ ਖੇਤਰ 'ਚ ਕੇਵਲ ਜਲੰਧਰ 'ਚ ਹੀ ਨਹੀਂ ਬਲਕਿ ਪੂਰੇ ਉੱਤਰ ਭਾਰਤ 'ਚ ਸਿੱਖਿਆ ਦਾ ਪ੍ਰਸਾਰ ਕਰਕੇ ਆਪਣਾ ਨਾਂਅ ਪੈਦਾ ਕੀਤਾ। ਉਨ੍ਹਾਂ ਨੇ ਰੀਅਲ ਅਸਟੇਟ ਸਮੇਤ ਹੋਟਲ ਤੇ ਹੋਰ ਕਈ ਤਰ੍ਹਾਂ ਦੇ ਕਾਰੋਬਾਰ 'ਚ ਵੀ ਆਪਣੀ ਵੱਖਰੀ ਪਛਾਣ ਬਣਾਈ। ਡਾ. ਹਮਦਰਦ ਨੇ ਕਿਹਾ ਕਿ ਸਵ. ਅਨਿਲ ਚੋਪੜਾ ਨੇ ਸੂਬੇ ਦੀ ਸਿਆਸਤ 'ਚ ਆਪਣਾ ਤਜਰਬਾ ਕੀਤਾ ਤੇ ਬਹੁਤ ਹੀ ਪ੍ਰਾਪਤੀ ਕੀਤੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਟਕਰਾਅ ਵਾਲੀ ਨੀਤੀ ਨੂੰ ਨਹੀਂ ਅਪਣਾਇਆ। ਉਹ ਹਮੇਸ਼ਾ ਹੀ ਆਪਣੇ ਪੁਰਾਣੇ ਦੋਸਤਾਂ ਨੂੰ ਯਾਦ ਕਰਦੇ ਰਹਿੰਦੇ ਸਨ ਤੇ ਇਸ ਤਰ੍ਹਾਂ ਦੀ ਸ਼ਖ਼ਸੀਅਤ ਹਮੇਸ਼ਾ ਮਨਾਂ 'ਚ ਯਾਦ ਰਹਿੰਦੀ ਹੁੰਦੀ ਹੈ ਤੇ ਪ੍ਰੇਰਨਾਦਾਇਕ ਹੁੰਦੀ ਹੈ। ਡਾ. ਹਮਦਰਦ ਨੇ ਸਵ. ਅਨਿਲ ਚੋਪੜਾ ਦੀ ਧਰਮ ਪਤਨੀ ਸ੍ਰੀਮਤੀ ਸੰਗੀਤਾ ਚੋਪੜਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਨਿਲ ਚੋਪੜਾ ਦੀ ਸਫਲਤਾ ਪਿੱਛੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸੰਗੀਤਾ ਚੋਪੜਾ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ ਤੇ ਅਖੀਰ ਤੱਕ ਉਹ ਉਨ੍ਹਾਂ ਦੀ ਸ਼ਕਤੀ ਬਣੇ ਰਹੇ। ਉਨ੍ਹਾਂ ਸਵ. ਅਨਿਲ ਚੋਪੜਾ ਦੇ ਦੋਵੇਂ ਪੁੱਤਰਾਂ ਰਾਜਨ ਚੋਪੜਾ ਤੇ ਪ੍ਰਿੰਸ ਚੋਪੜਾ ਦੀ ਵੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਦੋਵੇਂ ਬਹੁਤ ਹੀ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਸ ਘਰ 'ਚ ਜਨਮ ਲਿਆ ਤੇ ਮਾਤਾ-ਪਿਤਾ ਦੇ ਨਕਸ਼ੇ ਕਦਮ 'ਤੇ ਚਲਦੇ ਹੋਏ ਆਪੋ ਆਪਣੇ ਖੇਤਰਾਂ 'ਚ ਅੱਜ ਵੀ ਸਰਗਰਮ ਹਨ। ਇਸ ਤੋਂ ਪਹਿਲਾਂ ਸੇਂਟ ਸੋਲਜਰ ਕਾਲਜ ਦੇ ਐਮ. ਡੀ. ਮਨਹਰ ਅਰੋੜਾ ਨੇ ਵੀ ਸਵ. ਅਨਿਲ ਚੋਪੜਾ ਨੂੰ ਯਾਦ ਕਰਦਿਆਂ ਉਨ੍ਹਾਂ ਵਲੋਂ ਆਪਣੀ ਜ਼ਿੰਦਗੀ 'ਚ ਕੀਤੀਆਂ ਗਈਆਂ ਪ੍ਰਾਪਤੀਆਂ ਸੰਬੰਧੀ ਵਿਸਥਾਰ ਨਾਲ ਆਈ ਹੋਈ ਸੰਗਤ ਨੂੰ ਜਾਣੂ ਕਰਵਾਇਆ। ਇਸ ਮੌਕੇ ਸ੍ਰੀ ਰਾਮ ਸ਼ਰਨਮ ਮੰਦਰ ਲਿੰਕ ਰੋਡ ਤੋਂ ਪਹੁੰਚੇ ਸੀਮਾ ਬੱਤਰਾ, ਕਵਿਤਾ ਖੁਰਾਣਾ, ਸੁਨੀਤਾ ਕੌਸ਼ਲ, ਰਿਤੂ ਖੰਨਾ ਭਾਰਤੀ ਲਾਲੀ ਚੋਪੜਾ ਰਾਜੂ ਭੰਡਾਰੀ ਨੇ ਨਰੇਸ਼ ਬਤਰਾ ਦੀ ਅਗਵਾਈ 'ਚ ਅੰਮ੍ਰਿਤਬਾਣੀ ਦਾ ਪਾਠ ਕੀਤਾ। ਉਪਰੰਤ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੀ ਸਾਧਵੀ ਜਯੰਤੀ ਭਾਰਤੀ, ਸਾਧਵੀ ਕਿਰਨ, ਸਾਧਵੀ ਨੀਲਮ, ਸਾਧਵੀ ਮੀਨਾਕਸ਼ੀ, ਸਾਧਵੀ ਸ਼ਮਿਲਾ, ਸਾਧਵੀ ਪੂਰਨੀਮਾ, ਸਵਾਮੀ ਸੱਜਨਾਨੰਦ, ਸਵਾਮੀ ਯਸ਼ੇਸ਼ਵਰਨੰਦ, ਮਹਾਤਮਾ ਤਰੁਨ, ਮਹਾਤਮਾ ਸਚਿਨ ਨੇ ਕੀਰਤਨ ਕਰਦੇ ਹੋਏ ਸਵ. ਅਨਿਲ ਚੋਪੜਾ ਨੂੰ ਸ਼ਰਧਾਂਜਲੀ ਭੇਟ ਕੀਤੀ। ਸਵ. ਅਨਿਲ ਚੋਪੜਾ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸੰਸਦ ਮੈਂਬਰ ਅਸ਼ੋਕ ਮਿੱਤਲ, ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ਼ੀਤਲ ਵਿਜ, ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ, ਜਤਿੰਦਰ ਪਨੂੰ (ਨਵਾਂ ਜ਼ਮਾਨਾ), ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਅਗਰਵਾਲ, ਸਾਬਕਾ ਰਾਜਪਾਲ ਇਕਬਾਲ ਸਿੰਘ, ਰਮੇਸ਼ ਮਿੱਤਲ, ਨਰੇਸ਼ ਮਿੱਤਲ, ਅਮਨ ਮਿੱਤਲ, ਸੋਮ ਪ੍ਰਕਾਸ਼ ਸਾਬਕਾ ਕੇਂਦਰੀ ਮੰਤਰੀ, ਸਾਬਕਾ ਸੰਸਦ ਮੈਂਬਰ ਹੰਸ ਰਾਜ ਹੰਸ, ਪਰਮਵੀਰ ਸਿੰਘ, ਰਿਤਿਨ ਖੰਨਾ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਕੁਲਵੰਤ ਸਿੰਘ, ਵਿਧਾਇਕ ਬਿਕਰਮਜੀਤ ਸਿੰਘ ਚੌਧਰੀ, ਵਿਧਾਇਕ ਰਮਨ ਅਰੋੜਾ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, 'ਆਪ' ਆਗੂ ਦੀਪਕ ਬਾਲੀ, ਮੇਅਰ ਵਿਨੀਤ ਧੀਰ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਢਿੱਲੋਂ, ਡਿਪਟੀ ਮੇਅਰ ਮਲਕੀਤ ਸਿੰਘ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਗੁਰਪ੍ਰਤਾਪ ਸਿੰਘ ਵਡਾਲਾ, ਰਜਿੰਦਰਪਾਲ ਸਿੰਘ ਰਾਣਾ ਰੰਧਾਵਾ, ਮਹਿੰਦਰ ਸਿੰਘ ਕੇ. ਪੀ., ਸਤੀਸ਼ ਜੈਨ (ਹਵੇਲੀ ਗਰੁੱਪ), ਚੇਅਰਮੈਨ ਪਵਨ ਕੁਮਾਰ ਟੀਨੂੰ, ਮਨੋਰੰਜਨ ਕਾਲੀਆ, ਕੇ. ਡੀ. ਭੰਡਾਰੀ, ਸਰਬਜੀਤ ਸਿੰਘ ਮੱਕੜ, ਸਾਬਕਾ ਮੇਅਰ ਜਗਦੀਸ਼ ਰਾਜਾ, ਮਲਕੀਤ ਸਿੰਘ ਦਾਖਾ, ਰਾਜੀਵ ਵਰਮਾ, ਮਨਵੀਰ ਸਿੰਘ (ਸੀ. ਟੀ.), ਰਜਿੰਦਰ ਬੇਰੀ, ਸੁਰਿੰਦਰ ਚੌਧਰੀ, ਸਾਬਕਾ ਮੰਤਰੀ ਅਸ਼ਵਨੀ ਸ਼ੇਖੜੀ, ਗੁਰਸ਼ਰਨ ਸਿੰਘ, ਮਹੇਸ਼ ਗੁਪਤਾ, ਰਾਜਵਿੰਦਰ ਕੌਰ ਥਿਆੜਾ, ਸੁਰਿੰਦਰ ਸਿੰਘ ਸੋਢੀ, ਮਨੋਜ ਅਗਰਵਾਲ, ਬਲਰਾਜ ਠਾਕਰ ਕੌਂਸਲਰ, ਸੁਰਿੰਦਰ ਸਿੰਘ ਭਾਪਾ, ਸੁਸ਼ੀਲ ਸ਼ਰਮਾ ਪ੍ਰਧਾਨ, ਗੁਰਪ੍ਰੀਤ ਸਿੰਘ ਘੁੱਗੀ, ਅਮਿਤ ਤਨੇਜਾ, ਪ੍ਰਧਾਨ ਰਾਜੀਵ ਦੁੱਗਲ, ਅਮਰਜੀਤ ਸਿੰਘ ਅਮਰੀ, ਸਾਬਕਾ ਐਸ. ਐਸ. ਪੀ. ਰਜਿੰਦਰ ਸਿੰਘ, ਗੁਰਦੇਵ ਸਿੰਘ ਗੋਲਡੀ, ਕਮਲਜੀਤ ਸਿੰਘ ਭਾਟੀਆ, ਆਤਮ ਪ੍ਰਕਾਸ਼ ਸਿੰਘ ਬਬਲੂ, ਕੌਂਸਲਰ ਪਵਨ ਗੁਪਤਾ, ਰਾਜੀਵ ਢੀਂਗਰਾ, ਗੁਰਵਿੰਦਰ ਬੰਟੀ ਨੀਲਕੰਠ, ਰਾਜ ਕੁਮਾਰ ਰਾਜੂ, ਅਨੂਪ ਬੋਰੀ, ਮਹਿੰਦਰ ਸਿੰਘ, ਨਰੋਤਮ ਸਿੰਘ, ਲੇਖ ਰਾਜ, ਕੁਲਵੰਤ ਸਿੰਘ ਹੀਰ, ਨਵਜੋਤ ਸਿੰਘ ਮਾਹਲ, ਐਸ. ਐਸ. ਪੀ. ਸਤਿੰਦਰ ਸਿੰਘ, ਰਣਜੀਤ ਸਿੰਘ ਟੁੱਟ, ਮਨਜੀਤ ਸਿੰਘ ਠੁਕਰਾਲ, ਸੁਰਿੰਦਰ ਸੈਣੀ, ਅਨੂਪਮ ਕਲੇਰ, ਐੱਚ. ਐੱਸ. ਵਾਲੀਆ, ਕੁਲਦੀਪ ਸਿੰਘ ਓਬਰਾਏ, ਪਰਮਜੀਤ ਸਿੰਘ ਰਾਏਪੁਰ, ਚਰਨਜੀਤ ਸਿੰਘ ਚੰਨੀ, ਦੀਪਕ ਰਾਜਾ, ਲੱਕੀ ਸੰਧੂ, ਨੀਲ ਕੰਠ ਜੱਜ, ਅਸ਼ਵਨੀ ਭੱਲਾ, ਹਨੀ ਜੋਸ਼ੀ, ਰਵਿੰਦਰ ਲਾਡੀ, ਇਕਬਾਲ ਸਿੰਘ ਢੀਂਡਸਾ ਆਦਿ ਹਾਜ਼ਰ ਹੋਏ।

Ad Position 22
No active advertisement
ਪਿਛਲੀ ਖ਼ਬਰ ਅਨੀਸ਼ ਚਾਵਲਾ ਤੇ ਇਸ਼ਾਨ ਮਿੱਤਲ ਨੇ ਕੈਂਬਰਿਜ (ਕੋ-ਐੱਡ) ਦਾ ਨਾਂਅ ਕੀਤਾ ਰੌਸ਼ਨ <br/> ਅਗਲੀ ਖ਼ਬਰ ਸਾਰੀਆਂ ਪੰਥਕ ਧਿਰਾਂ ਨਾਲ ਏਕਤਾ ਕਰ ਕੇ ਬਣਾਵਾਂਗੇ ਸਾਂਝਾ ਪੰਥਕ ਮੁਹਾਜ-ਗਿਆਨੀ ਹਰਪ੍ਰੀਤ ਸਿੰਘ <br/>
Ad Position 24