ਜਲੰਧਰ, 25 ਅਪ੍ਰੈਲ (ਅ. ਬ.)-ਕੈਂਬਰਿਜ਼ ਇੰਟਰਨੈਸ਼ਨਲ ਸਕੂਲ (ਕੋ-ਐੱਡ) ਲਗਾਤਾਰ ਮਿਹਨਤ ਰਾਹੀਂ ਸ਼੍ਰੇਸ਼ਠਤਾ ਪ੍ਰਾਪਤ ਕਰਨ ਲਈ ਪ੍ਰਤਿਬੱਧ ਹੈ ਤੇ ਇਹ ਇਕ ਮਾਣ ਭਰਿਆ ਪਲ ਹੈ ਜੋ ਸਾਡੇ ਦਿਲਾਂ ਨੂੰ ਗਰਵ ਨਾਲ ਭਰ ਦਿੰਦਾ ਹੈ | ਸਾਡੇ ਚਮਕਦੇ ਸਿਤਾਰਿਆਂ ਨੇ ਇਕ ਵਾਰ ਫਿਰ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਹਿਲਾਂ, ਸਾਡੇ ਹੋਣਹਾਰ ਵਿਦਿਆਰਥੀ ਅਨੀਸ਼ ਚਾਵਲਾ ਨੇ ਜੇ. ਈ. ਈ. (ਮੇਨਜ਼) ਵਿਚ 99.99 ਪਰਸੈਂਟਾਈਲ ਪ੍ਰਾਪਤ ਕਰਕੇ ਜ਼ਿਲ੍ਹਾ ਟਾਪਰ ਦਾ ਖਿਤਾਬ ਹਾਸਿਲ ਕੀਤਾ ਸੀ | ਹੁਣ ਉਸ ਨੇ ਦੁਬਾਰਾ ਜੇ. ਈ. ਈ. ਮੇਨਜ਼ 2026 ਸੈਸ਼ਨ 2 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੇਪਰ 1 (ਬੀ. ਈ./ਬੀ. ਟੈੱਕ) ਵਿਚ 99.9973944 ਐਨ. ਟੀ. ਏ. ਸਕੋਰ ਪ੍ਰਾਪਤ ਕੀਤਾ ਹੈ | ਦੋਵੇਂ ਸੈਸ਼ਨਾਂ ਵਿਚੋਂ ਸਭ ਤੋਂ ਵਧੀਆ ਨਤੀਜੇ ਦੇ ਅਧਾਰ 'ਤੇ ਉਸ ਨੇ ਆਲ ਇੰਡੀਆ ਰੈਂਕ (ਏ. ਆਈ. ਆਰ.) 86 ਹਾਸਿਲ ਕਰਕੇ ਦੇਸ਼ ਦੇ ਸਿਰਮੌਰ ਵਿਦਿਆਰਥੀਆਂ ਵਿਚ ਆਪਣੀ ਜਗ੍ਹਾ ਬਣਾਈ ਹੈ | ਇਸ ਸ਼ਾਨਦਾਰ ਉਪਲਬਧੀ ਦੇ ਨਾਲ-ਨਾਲ ਸਾਡੇ ਸਕੂਲ ਦਾ ਹੋਰ ਚਮਕਦਾ ਸਿਤਾਰਾ ਇਸ਼ਾਨ ਮਿੱਤਲ ਨੇ ਵੀ ਪੇਪਰ 1 (ਬੀ. ਈ./ਬੀ. ਟੈੱਕ) ਵਿਚ 99.9939349 ਐਨ. ਟੀ. ਏ. ਸਕੋਰ ਪ੍ਰਾਪਤ ਕਰਕੇ ਆਲ ਇੰਡੀਆ ਰੈਂਕ (ਏ. ਆਈ. ਆਰ) 154 ਹਾਸਿਲ ਕੀਤਾ ਹੈ | ਸਾਡੇ ਪ੍ਰੈਜੀਡੈਂਟ ਸ੍ਰੀਮਤੀ ਪੂਜਾ ਭਾਟੀਆ ਨੇ ਦੋਵੇਂ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ | ਉਨ੍ਹਾਂ ਨੇ ਉਨ੍ਹਾਂ ਦੀ ਲਗਨ ਤੇ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਉਪਲਬਧੀ ਹੋਰਾਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ | ਉਨ੍ਹਾਂ ਨੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਅਤੇ ਆਸ਼ਾ ਜਤਾਈ ਕਿ ਇਹ ਉਪਲਬਧੀ ਉਨ੍ਹਾਂ ਦੇ ਜੀਵਨ ਦੇ ਨਵੇਂ ਤੇ ਸਫਲ ਅਧਿਆਇ ਦੀ ਸ਼ੁਰੂਆਤ ਹੈ | ਵਾਈਸ ਪਿ੍ੰਸੀਪਲ, ਐਜੂਕੇਸ਼ਨ ਅਫਸਰ ਤੇ ਅਕੈਡਮਿਕ ਡੀਨ ਨੇ ਵੀ ਦੋਵੇਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਪੂਰੇ ਸਕੂਲ ਪਰਿਵਾਰ ਨੇ ਇਸ ਸ਼ਾਨਦਾਰ ਉਪਲਬਧੀ 'ਤੇ ਖੁਸ਼ੀ ਜਤਾਈ |