14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਚੌਥਾ ਉਲੰਪੀਅਨ ਵਰਿੰਦਰ ਸਿੰਘ ਮਹਿਲਾ ਹਾਕੀ ਟੂਰਨਾਮੈਂਟ ਸ਼ੁਰੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਜਲੰਧਰ, 25 ਅਪ੍ਰੈਲ (ਡਾ. ਜਤਿੰਦਰ ਸਾਬੀ)-1975 ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਰਹੇ ਉਲੰਪੀਅਨ ਵਰਿੰਦਰ ਸਿੰਘ ਦੀ ਯਾਦ ਵਿਚ ਚੌਥਾ ਉਲੰਪੀਅਨ ਵਰਿੰਦਰ ਸਿੰਘ 5 ਏ ਸਾਇਡ ਮਹਿਲਾ ਹਾਕੀ ਟੂਰਨਾਮੈਂਟ ਦੇ ਪਹਿਲੇ ਦਿਨ ਬੀ. ਐਸ. ਐਫ. ਜਲੰਧਰ, ਰਾਊਾਡ ਗਲਾਸ ਖ਼ਾਲਸਾ ਕਾਲਜ ਅਕੈਡਮੀ ਜਲੰਧਰ, ਖ਼ਾਲਸਾ ਅਕੈਡਮੀ ਅੰਮਿ੍ਤਸਰ ਤੇ ਪੀ. ਆਈ. ਐਸ. ਮੁਹਾਲੀ ਦੀਆਂ ਟੀਮਾਂ ਸੈਮੀਫਾਈਨਲ ਵਿਚ ਪਹੁੰਚ ਗਈਆਂ | ਸਥਾਨਕ ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਦੇ ਹਾਕੀ ਮੈਦਾਨ ਤੇ ਸ਼ੁਰੂ ਹੋਏ ਇਸ ਦੋ ਰੋਜ਼ਾ ਮਹਿਲਾ ਹਾਕੀ ਟੂਰਨਾਮੈਂਟ ਵਿਚ ਲੀਗ ਦੌਰ ਦੇ 6 ਮੈਚ ਖੇਡੇ ਗਏ | ਸੈਮੀਫਾਈਨਲ ਵਿਚ ਬੀ. ਐਸ. ਐਫ਼. ਜਲਧਰ ਦਾ ਮੁਕਾਬਲਾ ਪੀ. ਆਈ. ਐਸ. ਮੁਹਾਲੀ ਨਾਲ ਤੇ ਰਾਊਾਡ ਗਲਾਸ ਖਾਲਸਾ ਕਾਲਜ ਜਲੰਧਰ ਦੀ ਟੀਮ ਦਾ ਮੁਕਾਬਲਾ ਖ਼ਾਲਸਾ ਅਕੈਡਮੀ ਅੰਮਿ੍ਤਸਰ ਨਾਲ ਹੋਵੇਗਾ | ਫਾਈਨਲ ਮੁਕਾਬਲਾ ਵੀ ਐਤਵਾਰ ਸ਼ਾਮ ਚਾਰ ਵਜੇ ਖੇਡਿਆ ਜਾਵੇਗਾ | ਪਹਿਲੇ ਮੈਚ ਵਿਚ ਪੀ. ਆਈ. ਐਸ. ਮੁਹਾਲੀ ਨੇ ਖ਼ਾਲਸਾ ਕਾਲਜ ਫਾਰ ਫਿਜੀਕਲ ਐਜੂਕੇਸ਼ਨ ਅੰਮਿ੍ਤਸਰ ਨੂੰ 10-6 ਨਾਲ, ਬੀ. ਐਸ. ਐਫ. ਜਲੰਧਰ ਨੇ ਕੇ. ਸੀ. ਐਲ. ਸਕੂਲ ਜਲੰਧਰ ਨੂੰ 12-6 ਨਾਲ, ਰਾਊਾਡ ਗਲਾਸ ਖ਼ਾਲਸਾ ਕਾਲਜ ਜਲੰਧਰ ਨੇ ਖਾਲਸਾ ਕਾਲਜ ਫਾਰ ਫਿਜੀਕਲ ਐਜੂਕੇਸ਼ਨ ਅੰਮਿ੍ਤਸਰ ਨੂੰ 15-4 ਨਾਲ, ਖਾਲਸਾ ਅਕੈਡਮੀ ਅੰਮਿ੍ਤਸਰ ਨੇ ਕੇ. ਸੀ. ਐਲ. ਸਕੂਲ ਜਲੰਧਰ ਨੂੰ 13-6 ਨਾਲ, ਰਾਊਾਡ ਗਲਾਸ ਖਾਲਸਾ ਕਾਲਜ ਅਕੈਡਮੀ ਜਲੰਧਰ ਨੇ ਪੀ. ਆਈ. ਐਸ. ਮੁਹਾਲੀ ਨੂੰ 17-5 ਨਾਲ ਤੇ ਬੀ. ਐਸ. ਐਫ. ਜਲੰਧਰ ਨੇ ਖ਼ਾਲਸਾ ਅਕੈਡਮੀ ਅੰਮਿ੍ਤਸਰ ਨੂੰ ਸਖਤ ਮੁਕਾਬਲੇ ਮਗਰੋਨ 9-6 ਨਾਲ ਹਰਾਇਆ |


Ad Position 22
No active advertisement
ਪਿਛਲੀ ਖ਼ਬਰ ਰਾਘਵ ਚੱਢਾ ਸਮੇਤ ਹੋਰਨਾਂ ਆਗੂਆਂ ਨੇ ਦੇਸ਼ ਹਿੱਤ 'ਚ ਸਹੀ ਫੈਸਲਾ ਲਿਆ-ਦੀਵਾਨ ਅਮਿਤ ਅਰੋੜਾ <br/> ਅਗਲੀ ਖ਼ਬਰ ਅਨੀਸ਼ ਚਾਵਲਾ ਤੇ ਇਸ਼ਾਨ ਮਿੱਤਲ ਨੇ ਕੈਂਬਰਿਜ (ਕੋ-ਐੱਡ) ਦਾ ਨਾਂਅ ਕੀਤਾ ਰੌਸ਼ਨ <br/>
Ad Position 24