ਜਲੰਧਰ, 25 ਅਪ੍ਰੈਲ (ਜਤਿੰਦਰ ਪੰਮੀ)-ਜਲੰਧਰ ਇੰਡਸਟਰੀਅਲ ਐਂਡ ਟਰੇਡਰਜ਼ ਜੁਆਇੰਟ ਐਕਸ਼ਨ ਕਮੇਟੀ ਦੀ ਮਾਸਿਕ ਮੀਟਿੰਗ ਕੀਤੀ | ਮੀਟਿੰਗ ਦੀ ਪ੍ਰਧਾਨਗੀ ਗੁਰਸਰਨ ਸਿੰਘ, ਗੁਰਬਖਸ਼ ਸਿੰਘ ਜੁਨੇਜਾ, ਮਨੀਸ਼ ਕਵਾਤੜਾ, ਜਸਵਿੰਦਰ ਸਿੰਘ ਤੇ ਅਸ਼ੋਕ ਮਾਗੋ ਨੇ ਕੀਤੀ ਜਦ ਕਿ ਸੰਚਾਲਨ ਰਾਜੂ ਵੀਰਕ ਵਲੋਂ ਕੀਤਾ | ਪ੍ਰਧਾਨ ਗੁਰਸ਼ਰਨ ਸਿੰਘ ਨੇ ਐਸੋਸੀਏਸ਼ਨ ਦੀਆਂ ਮਾਸਿਕ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਹਾਲ ਹੀ ਵਿਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਹੋਈ ਮਹੱਤਵਪੂਰਨ ਮੀਟਿੰਗ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ | ਉਕਤ ਮੀਟਿੰਗ 'ਚ ਕੈਬਨਿਟ ਮੰਤਰੀ ਨਾਲ ਉਦਯੋਗ ਨਾਲ ਸੰਬੰਧਤ ਵੱਖ-ਵੱਖ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ | ਇਸ ਤੋਂ ਇਲਾਵਾ ਮੈਂਬਰਾਂ ਵਲੋਂ ਯੂਨੀਕ ਹੋਮ ਵਿਚ ਕੀਤੇ ਗਏ ਦੌਰੇ ਦਾ ਵੀ ਜ਼ਿਕਰ ਕੀਤਾ, ਜਿਸ ਨਾਲ ਆਪਸੀ ਭਾਈਚਾਰੇ ਤੇ ਸਮਾਜਿਕ ਸਰੋਕਾਰਾਂ ਨੂੰ ਹੋਰ ਮਜ਼ਬੂਤੀ ਮਿਲੀ | ਚੰਡੀਗੜ੍ਹ ਵਿਚ ਬਿਜਲੀ ਦਰਾਂ (ਟੈਰਿਫ) ਦੀ ਆਡਿਟ ਰਿਪੋਰਟ 'ਤੇ ਚਰਚਾ ਲਈ ਹੋਈ ਮੀਟਿੰਗ ਬਾਰੇ ਵੀ ਦੱਸਿਆ, ਜਿਸ ਵਿਚ ਉਦਯੋਗਾਂ 'ਤੇ ਪੈਣ ਵਾਲੇ ਪ੍ਰਭਾਵਾਂ ਉਪਰ ਵੀ ਵਿਚਾਰ ਕੀਤਾ | ਮੀਟਿੰਗ ਵਿਚ ਹੋਰ ਮਹੱਤਵਪੂਰਨ ਮਸਲਿਆਂ 'ਤੇ ਵੀ ਚਰਚਾ ਕੀਤੀ ਗਈ, ਜਿਨ੍ਹਾਂ ਦੇ ਹੱਲ ਲਈ ਸਾਂਝੇ ਉਪਰਾਲਿਆਂ 'ਤੇ ਜ਼ੋਰ ਦਿੱਤਾ | ਇਸ ਮੌਕੇ ਰਾਕੇਸ਼ ਬਹਿਲ, ਸੰਜੀਵ ਢੀਂਗਰਾ, ਸੁਰਜੀਤ ਚੋਪੜਾ, ਨਵੀਨ ਜੈਨ, ਹਰਦੀਪ, ਹਰਭਜਨ ਸੈਣੀ, ਏ. ਐਸ. ਰਾਜਪਾਲ, ਅਮਰਜੀਤ ਚੱਢਾ ਤੇ ਹੋਰ ਕਈ ਮੈਂਬਰ ਹਾਜ਼ਰ ਸਨ |