ਜਲੰਧਰ, 25 ਅਪ੍ਰੈਲ (ਐੱਮ. ਐੱਸ. ਲੋਹੀਆ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਗੋਪਾਲ ਨਗਰ ਤੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ (30 ਅਪ੍ਰੈਲ) ਨੂੰ ਸਮਰਪਿਤ ਸ਼ਬਦ ਚੌਂਕੀ ਸ਼ਰਧਾ ਨਾਲ ਸਜਾਈ ਗਈ | ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਸ਼ਾਮ ਕਰੀਬ ਪੰਜ ਵਜੇ ਆਰੰਭ ਹੋਈ, ਇਸ ਸ਼ਬਦ ਚੌਂਕੀ ਦੌਰਾਨ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰੀ | ਸੰਗਤ ਨੇ ਗੁਰੂ ਅਮਰ ਦਾਸ ਜੀ ਦੀ ਬਾਣੀ ਤੇ ਗੁਰੂ ਸਾਹਿਬ ਦੀ ਉਸਤਤ 'ਚ ਭੱਟ ਸਾਹਿਬਾਨ ਵਲੋਂ ਉਚਾਰੀ ਬਾਣੀ ਦਾ ਰਸ ਭਿੰਨਾ ਕੀਰਤਨ ਗਾਇਨ ਕੀਤਾ | ਕੀਰਤਨ ਗਾਇਨ ਕਰਨ ਵਾਲਿਆਂ 'ਚ ਵੀਰ, ਬੀਬੀਆਂ ਤੇ ਬੱਚੇ ਸ਼ਾਮਲ ਸਨ | ਸਮੁੱਚੇ ਰਸਤੇ 'ਚ ਸੰਗਤ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ ਤੇ ਸੰਗਤ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ | ਸ਼ਬਦ ਗਾਇਨ ਕਰਨ ਵਾਲਿਆਂ 'ਚ ਰਜਿੰਦਰ ਸਿੰਘ ਮਿਗਲਾਨੀ, ਹਰਪ੍ਰੀਤ ਸਿੰਘ ਨੀਟੂ, ਰਜਿੰਦਰ ਸਿੰਘ, ਸਤਨਾਮ ਸਿੰਘ (ਮਸ਼ੀਨਾਂ ਵਾਲੇ) ਸ਼ਾਮਿਲ ਸਨ | ਇਸ ਸ਼ਬਦ ਚੌਂਕੀ ਵਲੋਂ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਇਆਂ ਰਾਤ 9 ਵਜੇ ਗੁਰਦੁਆਰਾ ਸਾਹਿਬ ਵਿਖੇ ਵਾਪਸ ਪਹੁੰਚ ਕੇ ਵਿਸ਼ਰਾਮ ਕੀਤਾ | ਸ਼ਬਦ ਚੌਂਕੀ 'ਚ ਤਜਿੰਦਰ ਸਿੰਘ ਪ੍ਰਦੇਸੀ, ਹਰਜੀਤ ਸਿੰਘ ਕਾਲਕਾ, ਗੁਰਦੇਵ ਸਿੰਘ (ਗੋਲਡੀ ਭਾਟੀਆ), ਗਗਨਦੀਪ ਸਿੰਘ ਪਾਰਸ, ਚਰਨਜੀਤ ਸਿੰਘ ਸੇਠੀ, ਹਰਜਿੰਦਰ ਸਿੰਘ ਪਰੂਥੀ, ਹਰਮਨਜੋਤ ਬਠਲਾ, ਜਪਨੂਰ ਸਿੰਘ, ਪ੍ਰੀਤਮ ਸਿੰਘ ਭਾਟੀਆ, ਸੁਰਜੀਤ ਸਿੰਘ (ਨੀਲਾ ਮਹਿਲ), ਮਨਿੰਦਰ ਪਾਲ ਸਿੰਘ ਗੁੰਬਰ, ਰਵਿੰਦਰ ਸਿੰਘ ਸਵੀਟੀ, ਚਰਨਜੀਤ ਸਿੰਘ ਮਿੰਟਾ, ਅਮਰਜੀਤ ਸਿੰਘ (ਗੁਰਦੇਵ ਨਗਰ), ਗੁਰਵਿੰਦਰ ਸਿੰਘ ਮੰਨਾ ਤੇ ਹੋਰ ਹਾਜ਼ਰ ਸਨ |