ਜਲੰਧਰ ਛਾਉਣੀ, 25 ਅਪ੍ਰੈਲ (ਪਵਨ ਖਰਬੰਦਾ)-ਦੁਆਬੇ ਦੇ ਉੱਘੇ ਧਾਰਮਿਕ ਅਸਥਾਨ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਜੌਹਲ ਵਿਖੇ ਆਪਣੇ ਸਮੇਂ ਦੀ ਪ੍ਰਸਿੱਧ ਧਾਰਮਿਕ ਹਸਤੀ ਸੰਤ ਬਾਬਾ ਪ੍ਰੀਤਮ ਸਿੰਘ ਚਾਹਵਾਲਿਆ ਤੇ ਬਾਬਾ ਕਰਮ ਸਿੰਘ ਚਾਹਵਾਲਿਆਂ ਦੀ ਕ੍ਰਮਵਾਰ 74ਵੀਂ ਤੇ 9ਵੀਂ ਯਾਦ 'ਚ ਮਹਾਨ ਗੁਰਮਤਿ ਸਮਾਗਮ ਸੰਤ ਬਾਬਾ ਹਰਜਿੰਦਰ ਸਿੰਘ ਮੁੱਖ ਸੇਵਾਦਾਰ ਦੀ ਅਗਵਾਈ 'ਚ ਕਰਵਾਇਆ | ਅੰਮਿ੍ਤ ਵੇਲੇ ਚੱਲ ਰਹੇ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਉਪਰੰਤ ਇਲਾਕੇ ਦੀ ਸੰਗਤ ਵਲੋਂ ਆਪਣੇ ਪਰਿਵਾਰਾਂ 'ਚ ਸਰਬੱਤ ਦੇ ਭਲੇ ਲਈ ਕੀਤੇ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ | ਇਸ ਮੌਕੇ ਇਨ੍ਹਾਂ ਧਾਰਮਿਕ ਹਸਤੀਆਂ ਵਲੋਂ ਪਾਏ ਯੋਗਦਾਨ 'ਤੇ ਪੰਥਕ ਸੇਵਾਵਾਂ ਦਾ ਜ਼ਿਕਰ ਉੱਘੇ ਸਿੱਖ ਚਿੰਤਕ ਦੇ ਪੰਥਕ ਬੁਲਾਰੇ ਭਗਵਾਨ ਸਿੰਘ ਜੌਹਲ ਨੇ ਭਾਵਪੂਰਨ ਸ਼ਬਦਾਂ 'ਚ ਕੀਤਾ | ਇਸ ਦੌਰਾਨ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ, ਭਾਈ ਹਰਜੋਤ ਸਿੰਘ ਜ਼ਖ਼ਮੀ, ਭਾਈ ਜਤਿੰਦਰਪਾਲ ਸਿੰਘ ਜਗਾਧਰੀ ਵਾਲੇ, ਭਾਈ ਬਲਦੇਵ ਸਿੰਘ ਵਡਾਲਾ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ | ਅੰਮਿ੍ਤ ਵੇਲੇ ਭਾਈ ਜਗਜੀਵਨ ਸਿੰਘ ਜਲੰਧਰ ਵਾਲਿਆਂ ਨੇ ਆਸਾਂ ਦੀ ਵਾਰ ਦਾ ਕੀਰਤਨ ਕੀਤਾ | ਇਸ ਮੌਕੇ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਅਸਥਾਨ ਕੇਵਲ ਦੁਆਬੇ ਦਾ ਨਹੀਂ ਸਗੋਂ ਸਮੁੱਚੇ ਪੰਥ ਦਾ ਅਸਥਾਨ ਹੈ | ਉਨ੍ਹਾਂ ਕਿਹਾ ਸੰਤ ਬਾਬਾ ਪ੍ਰੀਤਮ ਸਿੰਘ ਦੀਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ | ਸਿੰਘ ਸਾਹਿਬ ਗਿ. ਰਘਬੀਰ ਸਿੰਘ ਨੇ ਕਿਹਾ ਕਿ ਬਾਬਾ ਜੀ ਦੀ ਅਗਵਾਈ 'ਚ ਗੁਰਦੁਆਰਾ ਸੁਧਾਰ ਲਹਿਰ ਤੇ ਬੱਬਰ ਅਕਾਲੀ ਲਹਿਰ ਲਈ ਜਿਹੜੇ ਕਾਰਜ ਉਸ ਸਮੇਂ ਕੀਤੇ ਉਸ ਨਾਲ ਕੌਮ ਦਾ ਸਿਰ ਉੱਚਾ ਹੋਇਆ | ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਵਡਾਲਾ, ਬਾਬਾ ਹਰਮੀਤ ਸਿੰਘ ਬਾਹੋਵਾਲ, ਬਾਬਾ ਬਲਰਾਜ ਸਿੰਘ ਜਿਆਣ, ਬਾਬਾ ਕਸ਼ਮੀਰ ਸਿੰਘ ਫ਼ਤੂਹੀ, ਬਾਬਾ ਅਜੀਤ ਸਿੰਘ (ਮੋਗਾ), ਪਰਮਜੀਤ ਸਿੰਘ ਰਾਏਪੁਰ (ਐਸ. ਜੀ. ਪੀ. ਸੀ. ਮੈਂਬਰ), ਦਵਿੰਦਰ ਸਿੰਘ ਬਹਾਦਰਪੁਰ (ਯਮੁਨਾ ਨਗਰ), ਸ਼ਮਸ਼ੇਰ ਸਿੰਘ ਮੁਜ਼ੱਫ਼ਰਨਗਰ, ਅਵਤਾਰ ਸਿੰਘ ਬਾਜਪੁਰ, ਜਸਵਿੰਦਰ ਸਿੰਘ ਮਾਣਕ ਮਾਜਰਾ, ਜਰਨੈਲ ਸਿੰਘ ਗੜ੍ਹਦੀਵਾਲ, ਸੁਖਵੰਤ ਸਿੰਘ ਰੌਲੀ, ਅਮਰਜੀਤ ਸਿੰਘ ਕਿਸ਼ਨਪੁਰਾ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਸ਼ਮਸ਼ੇਰ ਸਿੰਘ ਖਹਿਰਾ, ਮੇਜਰ ਸਿੰਘ ਹਰੀਪੁਰ, ਵਕੀਲ ਅਵਤਾਰ ਸਿੰਘ, ਸੁਖਦੇਵ ਸਿੰਘ ਫਗਵਾੜਾ, ਮਲਕੀਤ ਸਿੰਘ ਦੌਲਤਪੁਰ, ਚਰਨਜੀਤ ਸਿੰਘ ਮਛਿਆਣਾ, ਸੁਖਵਿੰਦਰ ਸਿੰਘ ਖ਼ਾਲਸਾ, ਸੁਖਦੇਵ ਸਿੰਘ ਇੰਸਪੈਕਟਰ, ਜਤਿੰਦਰ ਸਿੰਘ ਮਝੈਲ ਸਮੇਤ ਇਲਾਕੇ ਦੇ ਸਰਪੰਚ ਤੇ ਕੌਂਸਲਰ ਆਦਿ ਹਾਜ਼ਰ ਸਨ | ਆਈਆਂ ਹੋਈਆਂ ਹਸਤੀਆਂ ਦਾ ਬਾਬਾ ਹਰਜਿੰਦਰ ਸਿੰਘ ਵਲੋਂ ਸਿਰੋਪਾਓ ਪਾ ਕੇ ਸਨਮਾਨ ਕੀਤਾ |