14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਐਲ. ਕੇ. ਸੀ. ਟੀ. ਸੀ. ਦੇ ਸਕੂਲ ਆਫ ਮੈਨੇਜਮੈਂਟ ਵਲੋਂ ਵਿਦਾਇਗੀ ਸਮਾਰੋਹ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਜਲੰਧਰ, 25 ਅਪ੍ਰੈਲ (ਜਸਪਾਲ ਸਿੰਘ)-ਲਾਇਲਪੁਰ ਖ਼ਾਲਸਾ ਕਾਲਜ ਟੈਕਨੀਕਲ ਕੈਂਪਸ ਦੇ ਸਕੂਲ ਆਫ਼ ਮੈਨੇਜਮੈਂਟ ਦੇ ਪ੍ਰੀ-ਫਾਈਨਲ ਸਾਲ ਦੇ ਵਿਦਿਆਰਥੀਆਂ ਨੇ 'ਸਾਇਓਨਾਰਾ-2026' ਇਕ ਵਿਦਾਇਗੀ ਸਮਾਰੋਹ ਕਰਵਾਇਆ | ਪ੍ਰੋਗਰਾਮ ਦੀ ਸ਼ੁਰੂਆਤ ਡਾ. ਆਰ. ਐਸ. ਦਿਓਲ (ਡਾਇਰੈਕਟਰ ਐਲਕੇਸੀਟੀਸੀ), ਡਾ. ਐਸ. ਕੇ. ਸੂਦ (ਡਿਪਟੀ ਡਾਇਰੈਕਟਰ ਏ. ਏ.), ਡਾ. ਸੰਦੀਪ ਰਹਿਰ (ਪਿ੍ੰਸੀਪਲ ਫਾਰਮੇਸੀ), ਡਾ. ਇੰਦਰਪਾਲ ਸਿੰਘ (ਡੀਨ ਰਿਸਰਚ ਐਂਡ ਐਗਜ਼ਾਮੀਨੇਸ਼ਨ), ਡਾ. ਨਿਧੀ ਚੋਪੜਾ (ਡੀਨ ਸਟੂਡੈਂਟਸ ਵੈਲਫੇਅਰ), ਡਾ. ਅਭਿਸ਼ੇਕ ਸਚਦੇਵਾ (ਸਹਾਇਕ ਡਾਇਰੈਕਟਰ ਆਊਟਰੀਚ ਐਡਮਿਸ਼ਨਜ਼ ਐਂਡ ਗ੍ਰੀਵੈਂਸ) ਦੁਆਰਾ ਸ਼ਮ੍ਹਾਂ ਰੌਸ਼ਨ ਨਾਲ ਹੋਈ | ਪ੍ਰੀ-ਫਾਈਨਲ ਸਾਲ ਦੇ ਵਿਦਿਆਰਥੀਆਂ ਨੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਭੰਗੜਾ, ਗਿੱਧਾ ਤੇ ਪੱਛਮੀ ਡਾਂਸ ਪੇਸ਼ ਕੀਤਾ | ਇਸ ਤੋਂ ਬਾਅਦ ਅੰਤਿਮ ਸਾਲ ਦੇ ਵਿਦਿਆਰਥੀਆਂ ਨੇ ਰੈਂਪ 'ਤੇ ਮਾਡਲਿੰਗ ਪੇਸ਼ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ | ਇਸ ਮੌਕੇ ਮਿਸਟਰ ਫੇਅਰਵੈੱਲ ਦਾ ਖਿਤਾਬ ਬੀ. ਬੀ. ਏ. ਦੇ ਵਿਦਿਆਰਥੀ ਮਿਸਟਰ ਏਲੀਆਹ ਨੇ ਜਿੱਤਿਆ, ਜਦਕਿ ਮਿਸ ਫੇਅਰਵੈੱਲ ਦਾ ਖਿਤਾਬ ਐਮ. ਬੀ. ਏ. 4 ਦੀ ਮਿਸ ਜਸਕਮਲ ਨੇ ਜਿੱਤਿਆ | ਮਿਸ ਕਨਫਿਡੈਂਟ ਦਾ ਖਿਤਾਬ ਬੀ. ਕਾਮ ਦੀ ਵਿਦਿਆਰਥਣ ਮਿਸ ਮਲਿਕਨੂਰ ਨੇ ਜਿੱਤਿਆ, ਮਿਸਟਰ ਹੈਂਡਸਮ ਦਾ ਖਿਤਾਬ ਐਮ. ਬੀ. ਏ. 4 ਦੀ ਮਨਨ ਕਪੂਰ ਨੇ ਜਿੱਤਿਆ | ਐਮ. ਬੀ. ਏ. ਸੈਮ 4 ਤੋਂ ਮਿਸ ਚਾਰਮਿੰਗ ਦਾ ਖਿਤਾਬ ਮਿਸ ਸਿਮਰਨ ਯਾਦਵ ਨੇ ਜਿੱਤਿਆ ਅਤੇ ਐਮ. ਬੀ. ਏ. ਤੋਂ ਮਨੋਜ ਨੇ ਮਿਸਟਰ ਟੈਲੇਂਟੇਡ ਦਾ ਖਿਤਾਬ ਜਿੱਤਿਆ | ਐਮ. ਬੀ. ਏ. ਤੋਂ ਮਿਸਟਰ ਯੁਵਰਾਜ ਨੇ ਮਿਸਟਰ ਪ੍ਰਾਊਡ ਲਾਇਨ ਦਾ ਖਿਤਾਬ ਪ੍ਰਾਪਤ ਕੀਤਾ | ਐਮ. ਬੀ. ਏ. 4 ਦੀ ਮਿਸ ਦਾਨਿਸ਼ ਨੇ ਮਿਸ ਕੌਂਜੇਨਿਅਲਟੀ ਦਾ ਖਿਤਾਬ ਪ੍ਰਾਪਤ ਕੀਤਾ | ਬੀ. ਸੀ. ਓ. ਐਮ. ਤੋਂ ਮਿਸਟਰ ਆਦਰਸ਼ ਨੇ ਮਿਸ ਡਾਇਨਾਮਿਕ ਦਾ ਖਿਤਾਬ ਪ੍ਰਾਪਤ ਕੀਤਾ ਅਤੇ ਬੀ. ਬੀ. ਏ. ਤੋਂ ਮਿਸ ਦਿਸ਼ਾ ਨੇ ਮਿਸ ਕਿਊਟੀ ਪਾਈ ਦਾ ਖਿਤਾਬ ਪ੍ਰਾਪਤ ਕੀਤਾ | ਪ੍ਰੋਗਰਾਮ ਦਾ ਤਾਲਮੇਲ ਡਾ. ਤਰੌਣਜੀਤ ਸਿੰਘ, ਮਿਸ ਅੰਤਰਪ੍ਰੀਤ ਕੌਰ ਤੇ ਮਿਸ ਜਾਨਵੀ ਨੇ ਕੀਤਾ | ਕੇ. ਸੀ. ਐਲ. ਗਰੁੱਪ ਦੇ ਅਕਾਦਮਿਕ ਮਾਮਲਿਆਂ ਦੇ ਡਾਇਰੈਕਟਰ ਸਰਦਾਰ ਸੁਖਬੀਰ ਸਿੰਘ ਚੱਠਾ ਤੇ ਐਲ. ਕੇ. ਸੀ. ਟੀ. ਸੀ. ਦੇ ਡਾਇਰੈਕਟਰ ਡਾ. ਆਰ. ਐਸ. ਦਿਓਲ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਡਾ. ਇੰਦਰਪਾਲ ਸਿੰਘ ਡੀਨ ਰਿਸਰਚ ਐਂਡ ਐਗਜ਼ਾਮੀਨੇਸ਼ਨ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਉਦਯੋਗਪਤੀਆਂ ਨੇ ਮਹੀਨਾਵਾਰੀ ਮੀਟਿੰਗਾਂ ਦੌਰਾਨ ਉਦਯੋਗਾਂ ਨਾਲ ਜੁੜੇ ਮਸਲਿਆਂ 'ਤੇ ਕੀਤੀ ਚਰਚਾ <br/> ਅਗਲੀ ਖ਼ਬਰ ਵਾਰਡ ਨੰਬਰ 3 ਤੋਂ ਸੰਗਤਾਂ ਲਈ ਤੀਰਥ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਸਮੇਤ ਤਿੰਨ ਧਾਰਮਿਕ ਸਥਾਨਾਂ ਦੇ ਦਰਸ਼ਨ <br/>
Ad Position 24