15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਮਾਤਾ ਗੁਜਰੀ ਪਬਲਿਕ ਸਕੂਲ ਵਿਖੇ ਧਰਤੀ ਦਿਵਸ ਨੂੰ ਸਮਰਪਿਤ ਜਾਗਰੂਕ ਸੈਮੀਨਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਕਰਤਾਰਪੁਰ, 25 ਅਪੈ੍ਰਲ (ਜਨਕ ਰਾਜ ਗਿੱਲ)-ਮਾਤਾ ਗੁਜਰੀ ਪਬਲਿਕ ਸਕੂਲ ਕਰਤਾਰਪੁਰ ਵਿਖੇ ਧਰਤੀ ਦਿਵਸ ਨੂੰ ਸਮਰਪਿਤ ਬੱਚਿਆਂ 'ਚ ਧਰਤੀ ਦੇ ਕੁਰਦਤੀ ਸਰੋਤਾਂ ਦੀ ਸਾਂਭ ਸੰਭਾਲ ਤੇ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ ਧਰਤੀ ਤੇ ਜੀਵਾਂ ਦੇ ਲੰਬੇ ਜੀਵਨ ਲਈ ਪ੍ਰੇਰਣਾਦਾਇਕ ਵਿਸ਼ੇਸ਼ ਜਾਗਰੂਕ ਸੈਮੀਨਾਰ ਦਾ ਆਯੋਜਨ ਸਕੂਲ ਪਿੰ੍ਰਸੀਪਲ ਮੈਡਮ ਸੰਦੀਪ ਕੌਰ ਦੀ ਅਗਵਾਈ ਹੇਠ ਕੀਤਾ | ਇਸ ਮੌਕੇ ਪਿੰ੍ਰਸੀਪਲ ਸੰਦੀਪ ਕੌਰ ਵਲੋਂ ਬੱਚਿਆਂ ਨੂੰ ਧਰਤੀ ਤੇ ਮਨੁੱਖਾਂ ਦੇ ਨਾਲ ਬਾਕੀ ਜੀਵਾਂ ਦੇ ਜੀਵਨ ਬਾਰੇ ਮਹੱਤਵਪੂਰਨ ਜਾਣਕਾਰੀ ਸਕੂਲੀ ਬੱਚਿਆਂ ਨੂੰ ਦਿੰਦੇ ਹੋਏ ਧਰਤੀ ਅਤੇ ਇਸ ਦੇ ਕੁਰਰਤੀ ਸਰੋਤਾਂ ਨੂੰ ਹਮੇਸ਼ਾ ਸੁਜੀਤ ਰੱਖਣ ਦਾ ਸੁਨੇਹਾ ਦਿੰਦੇ ਹੋਏ ਹਮੇਸ਼ਾ ਆਪਣੇ ਆਸ-ਪਾਸ ਖਾਲੀ ਜ਼ਮੀਨ 'ਤੇ ਵੱਧ ਤੋਂ ਵੱਧ ਬੂਟੇ ਲਗਾਉਂਣ ਦਾ ਸਬਕ ਦਿੱਤਾ, ਤਾਂ ਜੋ ਜਿਥੇ ਸਾਡਾ ਵਾਤਾਵਰਨ ਹਮੇਸ਼ਾ ਸਵੱਛ ਰਹੇ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਹਮੇਸ਼ਾ ਸਥਿਰ ਰਹਿ ਸਕੇ | ਇਸ ਵਿਸ਼ੇਸ਼ ਮੌਕੇ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਬੱਚਿਆਂ ਵਲੋਂ ਧਰਤੀ ਤੇ ਜੀਵਨ ਦੇ ਆਧਾਰ 'ਤੇ ਵਧ ਰਹੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵ, ਵੱਡੇ ਪੈਮਾਨੇ ਤੇ ਰੁੱਖਾਂ ਦੀ ਕਟਾਈ ਤੇ ਕੁਦਰਤੀ ਸਰੋਤਾਂ ਲਈ ਵੱਡਾ ਖਤਰਾ ਲਗਾਤਾਰ ਵੱਧ ਰਹੇ ਕੁਦਰਤੀ ਸਰੋਤਾਂ ਨਾਲ ਛੇੜਛਾੜ ਨੂੰ ਦਰਸਾਉਂਦੇ ਹੋਏ ਆਕਰਸ਼ਕ ਤੇ ਪ੍ਰੇਰਣਾਦਾਇਕ ਸਲੋਗਨ ਲਿਖ ਕੇ ਧਰਤੀ ਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਸਕੂਲ ਸਟਾਫ਼ ਵਲੋਂ ਵੀ ਆਪੋ ਆਪਣੇ ਵਿਚਾਰਾਂ ਦੀ ਸਾਂਝ ਪਾਈ ਤੇ ਵਿਦਿਆਰਥੀਆਂ ਦਾ ਹੌਸਲਾ ਅਫਜਾਈ ਵੀ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਵਾੜਾ ਜੋਧ ਸਿੰਘ ਦਾ ਸਰਬਸੰਮਤੀ ਨਾਲ ਚੁਣਿਆ ਸਰਪੰਚ ਕਰਦਾ ਹੈ ਮਨਮਰਜ਼ੀਆਂ-ਪਿੰਡ ਵਾਸੀਆਂ ਦਾ ਦੋਸ਼ <br/> ਅਗਲੀ ਖ਼ਬਰ ਨਾੜ ਨੂੰ ਅੱਗ ਨਾ ਲਾਉਣ ਸੰਬੰਧੀ ਐੱਸ. ਡੀ. ਐਮ. ਫਿਲੌਰ ਨੇ ਕਿਸਾਨਾਂ ਨਾਲ ਕੀਤੀ ਮੀਟਿੰਗ <br/>
Ad Position 24