15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪਿੰਡ ਵਾੜਾ ਜੋਧ ਸਿੰਘ ਦਾ ਸਰਬਸੰਮਤੀ ਨਾਲ ਚੁਣਿਆ ਸਰਪੰਚ ਕਰਦਾ ਹੈ ਮਨਮਰਜ਼ੀਆਂ-ਪਿੰਡ ਵਾਸੀਆਂ ਦਾ ਦੋਸ਼ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਲੋਹੀਆਂ ਖਾਸ, 25 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੰਚਾਇਚ ਚੋਣਾਂ 'ਚ ਪਿੰਡ ਵਾੜਾ ਜੋਧ ਸਿੰਘ ਦੇ ਇਕ ਨੌਜਵਾਨ ਨੂੰ ਸਰਬਸੰਮਤੀ ਨਾਲ ਪਿੰਡ ਦੀ ਸਰਪੰਚੀ ਵਜੋਂ ਵਾਗਡੋਰ ਸੰਭਾਲ ਦਿੱਤੀ, ਪਰ ਉਹੀ ਸਰਪੰਚ ਮਨਮਰਜ਼ੀਆਂ ਕਰਦਾ ਹੈ ਅਤੇ ਬਿਨ੍ਹਾਂ ਕਿਸੇ ਦੀ ਸਲਾਹ ਲਏ, 70 ਸਾਲ ਤੋਂ ਬਣੇ ਹੋਏ 'ਸਾਂਝੇ ਥੜੇ' (ਸੱਥ) ਨੂੰ ਢਾਉਣ ਲੱਗ ਪਿਆ ਹੈ | ਇਨ੍ਹਾਂ ਦੋਸ਼ਾਂ ਦਾ ਪ੍ਰਗਟਾਵਾ ਕਰਦਿਆਂ ਬਲਾਕ ਸੰਮਤੀ ਲੋਹੀਆਂ ਦੇ ਸਾਬਕਾ ਮੈਂਬਰ ਆਗੂ ਕੁਲਵੰਤ ਸਿੰਘ ਪੱਡਾ ਪ੍ਰਧਾਨ ਇਨਸਾਫ ਟੀਮ ਜਲੰਧਰ, ਮਲਕੀਤ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ, ਪਿਆਰਾ ਸਿੰਘ, ਸਤਨਾਮ ਸਿੰਘ, ਜਗਦੇਵ ਸਿੰਘ, ਸਰਬਜੀਤ ਸਿੰਘ, ਗੁਰਮੇਲ ਸਿੰਘ, ਗੁਰਚਰਨ ਸਿੰਘ, ਸੁਰਜੀਤ ਸਿੰਘ, ਜਤਿੰਦਰ ਸਿੰਘ ਲਾਡੀ, ਰਵਿੰਦਰ ਸਿੰਘ ਅਤੇ ਹੋਰਾਂ ਨੇ ਕਿਹਾ ਕਿ ਪਿੰਡ ਦੀ ਵਿਰਾਸਤ ਪਹਿਚਾਣ ਨਾਲ ਜੁੜੇ ਇਸ ਸਾਂਝੇ ਥੜੇ ਨੂੰ ਤੋੜਨ ਦੀ ਅਤੇ ਨੇੜਲੇ ਲੋਕਾਂ ਨੂੰ ਫਾਇਦੇ ਪਹੁੰਚਾਉਣ ਦੀ ਕਿਸੇ ਵੀ ਕੀਮਤ 'ਤੇ ਆਗਿਆ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਦੋਸ਼ ਲਾਇਆ ਕਿ ਇਸ ਸੰਬੰਧੀ ਅਸੀਂ ਲੋਹੀਆਂ ਦੇ ਬੀ. ਡੀ. ਪੀ. ਓ. ਨੂੰ ਦਫ਼ਤਰ ਵਿਚ ਜਾ ਕੇ ਮਿਲ ਕੇ ਸ਼ਿਕਾਇਤ ਦੇ ਕੇ ਆਏ ਹਾਂ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ | ਉਨ੍ਹਾਂ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਪਿੰਡ ਦੀ ਵਿਰਾਸਤ ਪਹਿਚਾਣ ਵਜੋਂ ਜਾਣੇ ਜਾਂਦੇ ਸਾਂਝੇ ਥੜੇ ਦੀ ਦਿੱਖ ਨੂੰ ਜਿਉਂ ਦੀ ਤਿਉਂ ਰੱਖਿਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਮਾਤਾ ਸ਼ਾਂਤੀ ਦੇਵੀ ਸੱਗੜ ਨਮਿਤ ਸ਼ਰਧਾਂਜਲੀ ਸਮਾਗਮ <br/> ਅਗਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਵਿਖੇ ਧਰਤੀ ਦਿਵਸ ਨੂੰ ਸਮਰਪਿਤ ਜਾਗਰੂਕ ਸੈਮੀਨਾਰ <br/>
Ad Position 24