06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

'ਆਪ' ਦੇ ਬਾਗ਼ੀ ਹੋਏ ਅਸ਼ੋਕ ਮਿੱਤਲ ਤੇ ਰਾਘਵ ਚੱਢਾ ਦੇ ਪੁਤਲੇ ਫੂਕੇ <br/>

Ad Position 21
No active advertisement
ਅਜੀਤ ਡੈਸਕ 27-04-2026
ਗੁਰਾਇਆ, 26 ਅਪ੍ਰੈਲ (ਬਲਵਿੰਦਰ ਸਿੰਘ)-ਇਥੇ ਆਮ ਆਦਮੀ ਪਾਰਟੀ ਦੇ ਬਾਗ਼ੀ ਹੋਏ ਅਸ਼ੋਕ ਮਿੱਤਲ ਤੇ ਰਾਘਵ ਚੱਢਾ ਦੇ ਪੁਤਲੇ ਫੂਕੇ ਗਏ | ਇਥੇ ਮੁੱਖ ਚੌਕ ਵਿਖੇ ਹੋਈ ਰੋਸ ਰੈਲੀ ਦੌਰਾਨ ਬਾਗ਼ੀ ਮੈਂਬਰਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਹੋਈ | ਇਸ ਮੌਕੇ ਆਗੂਆਂ ਨੇ ਰਾਘਵ ਚੱਢਾ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਨੇ ਪਾਰਟੀ ਨਾਲ ਵਿਸ਼ਵਾਸਘਾਤ ਕੀਤਾ ਹੈ, ਜਿਸ ਕਰਕੇ ਲੋਕਾਂ ਵਿਚ ਉਨ੍ਹਾਂ ਦੇ ਖ਼ਿਲਾਫ਼ ਭਾਰੀ ਰੋਹ ਹੈ | ਇਸ ਮੌਕੇ ਹਲਕਾ ਇੰਚਾਰਜ ਪਿ੍ੰਸੀਪਲ ਪ੍ਰੇਮ ਕੁਮਾਰ, ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਪ੍ਰਧਾਨ ਪ੍ਰਦੀਪ ਦੁੱਗਲ, ਸੰਗਠਨ ਇੰਚਾਰਜ ਸੰਜੇ ਅਟਵਾਲ, ਮੀਡੀਆ ਇੰਚਾਰਜ ਮੇਲਾ ਸਿੰਘ ਰੁੜਕਾ, ਨਗਰ ਕੌਂਸਲ ਪ੍ਰਧਾਨ ਹਰਮੇਸ਼ ਲਾਲ ਚੌਹਾਨ, ਬਲਾਕ ਪ੍ਰਧਾਨ ਸੁਦੇਸ਼ ਕੁਮਾਰ, ਚੇਅਰਮੈਨ ਰੋਸ਼ਨ ਲਾਲ ਰੋਸ਼ੀ, ਮਨਦੀਪ ਸਿੰਘ, ਜਸਵੀਰ ਸਿੰਘ ਰਾਜੂ, ਸੁਖਦੀਪ ਅੱਪਰਾ ਤੇ ਹੋਰ ਾਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਲਫਾ ਮਹਿੰਦਰੂ ਫਾਊਾਡੇਸ਼ਨ ਨੇ ਲਗਾਇਆ ਅੱਖਾਂ ਦੀ ਜਾਂਚ ਲਈ ਮੁਫ਼ਤ ਕੈਂਪ <br/> ਅਗਲੀ ਖ਼ਬਰ ਬਾਰ ਕੌਂਸਲ ਦੇ ਤੀਜੀ ਵਾਰ ਮੈਂਬਰ ਚੁਣੇ ਗਏ ਕਰਨਜੀਤ ਸਿੰਘ ਦਾ ਵਕੀਲਾਂ ਵਲੋਂ ਸਵਾਗਤ <br/>
Ad Position 24