ਏ.ਪੀ.ਜੇ. ਸਕੂਲ ਰਾਮਾ ਮੰਡੀ ਨੇ 107ਵਾਂ ਸਥਾਪਨਾ ਦਿਵਸ ਮਨਾਇਆ
ਜਲੰਧਰ, 5 ਅਕਤੂਬਰ (ਜਸਪਾਲ ਸਿੰਘ)-ਏ. ਪੀ.
ਜਲੰਧਰ, 5 ਅਕਤੂਬਰ (ਜਸਪਾਲ ਸਿੰਘ)-ਏ.ਪੀ.ਜੇ. ਸਕੂਲ ਰਾਮਾ ਮੰਡੀ ਨੇ ਪ੍ਰਿੰਸੀਪਲ ਸ਼੍ਰੀ ਏ.ਕੇ. ਸ਼ਰਮਾ ਦੀ ਅਗਵਾਈ ਹੇਠ ਏ.ਪੀ.ਜੇ. ਐਜੂਕੇਸ਼ਨ ਦੇ ਸੰਸਥਾਪਕ ਸਵਰਗੀ ਡਾ. ਸੱਤਿਆ ਪਾਲ ਦੀ 107ਵੀਂ ਜਨਮ ਵਰ੍ਹੇਗੰਢ ਮਨਾਈ । ਇਸ ਮੌਕੇ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦੌਰਾਨ ਪ੍ਰਿੰਸੀਪਲ, ਸ਼੍ਰੀ ਏ.ਕੇ. ਸ਼ਰਮਾ, ਵਾਈਸ ਪ੍ਰਿੰਸੀਪਲ, ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਫੁੱਲਾਂ ਦੀ ਵਰਖਾ ਕਰਕੇ ਸ਼ਰਧਾਂਜਲੀ ਭੇਟ ਕੀਤੀ ਤੇ ਫਿਰ ਉਨ੍ਹਾਂ ਦੇ ਮਨਪਸੰਦ ਭਜਨ ਗਾਏ ਗਏ । ਸੱਭਿਆਚਾਰਕ ਪ੍ਰੋਗਰਾਮ ਵਿੱਚ ਨੈਤਿਕ ਕਦਰਾਂ-ਕੀਮਤਾਂ ‘ਤੇ ਇਕ ਭਾਸ਼ਣ, ਛੋਟਾ ਨਾਟਕ (ਸੋਰੋਇੰਗ ਵਾਏ ਮਾਈ ਨੇਚਰ) ਅਤੇ ਇੱਕ ਕਵਿਤਾ (ਸੋਰੋਇੰਗ ਵਾਏ ਮਾਈ ਨੇਚਰ) ਪੇਸ਼ ਕੀਤੇ ਗਏ। ਵਿਦਿਆਰਥੀਆਂ ਨੂੰ ਡਾ. ਸੱਤਿਆ ਪਾਲ ਦੇ ਸ਼ਾਨਦਾਰ ਕੰਮ ਦਾ ਇੱਕ ਵੀਡੀਓ ਦਿਖਾਇਆ ਗਿਆ। ਛੇ ਵਿਦਿਆਰਥੀਆਂ ਦਸਵੀਂ ਜਮਾਤ ਦੀ ਗੁਨੀਤ ਗੁਪਤਾ, ਲਾਵਣਿਆ ਅਤੇ ਨਾਨਕੀ, ਅਤੇ ਦਸਵੀਂ ਜਮਾਤ ਦੀ ਅਸ਼ਵੀ ਵਰਮਾ ਨੂੰ ਡਾ. ਸੱਤਿਆ ਪਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸ਼੍ਰੀ ਏ.ਕੇ. ਸ਼ਰਮਾ ਨੇ ਏਪੀਜੇ ਐਜੂਕੇਸ਼ਨ ਸੁਸਾਇਟੀ ਦੀ ਪ੍ਰਧਾਨ ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਦਾ ਸੰਦੇਸ਼ ਪੜ੍ਹਿਆ । ਆਪਣੇ ਮੁੱਖ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਡਾ. ਸੱਤਿਆ ਪਾਲ ਇੱਕ ਸੱਚੇ ਕਰਮਯੋਗੀ ਸਨ ਅਤੇ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਵਾਈਸ ਪ੍ਰਿੰਸੀਪਲ ਸ਼੍ਰੀਮਤੀ ਲਵਲੀਨ ਬੱਗਾ ਨੇ ਹਾਜ਼ਰ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।