05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਗੁਰਚਰਨ ਸਿੰਘ ਸ਼੍ਰੋਮਣੀ ਅਕਾਲੀ ਦਲ (ਬ) ਵਾਰਡ ਨੰਬਰ 1 ਦੇ ਪ੍ਰਧਾਨ ਨਿਯੁਕਤ

ਜਲੰਧਰ, 5 ਅਕਤੂਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਜਲੰਧਰ ਉੱਤਰੀ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਵੱਖ-ਵੱਖ ਖੇਤਰਾਂ ਵਿੱਚ ਪਾਰਟੀ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਵਾਰਡ ਪੱਧਰ ’ਤੇ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ । ਇਸੇ ਤਹਿਤ ਗੁਰਚਰਨ ਸਿੰਘ ਨੂੰ ਵਾਰਡ ਨੰਬਰ 1 ਦੇ ਵਾਰਡ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ ।

Ad Position 21
No active advertisement
ਅਜੀਤ ਡੈਸਕ 06-10-2026
ਜਲੰਧਰ, 5 ਅਕਤੂਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਜਲੰਧਰ ਉੱਤਰੀ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਵੱਖ-ਵੱਖ ਖੇਤਰਾਂ ਵਿੱਚ ਪਾਰਟੀ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਵਾਰਡ ਪੱਧਰ ’ਤੇ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ । ਇਸੇ ਤਹਿਤ ਗੁਰਚਰਨ ਸਿੰਘ ਨੂੰ ਵਾਰਡ ਨੰਬਰ 1 ਦੇ ਵਾਰਡ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ । ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਜਲੰਧਰ ਉੱਤਰੀ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਨੇ ਪਾਰਟੀ ਹਾਈਕਮਾਨ ਅਤੇ ਵਿਸ਼ੇਸ਼ ਤੌਰ ’ਤੇ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ। ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟ ਨੇ ਹਲਕਾ ਜਲੰਧਰ ਉੱਤਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ । ਇਸ ਮੌਕੇ ਜਥੇਦਾਰ ਅਵਤਾਰ ਸਿੰਘ ਘੁੰਮਣ ਮੈਂਬਰ ਪੀ.ਏ.ਸੀ., ਰਣਜੀਤ ਸਿੰਘ ਰਾਣਾ ਕੌਮੀ ਮੀਤ ਪ੍ਰਧਾਨ , ਸ. ਜਗਦੀਪ ਸਿੰਘ ਵਿਰਦੀ, ਸ. ਸੁਖਵਿੰਦਰ ਸਿੰਘ ਰਾਜੂ ਮੱਕੜ, ਜਥੇਦਾਰ ਮੇਜਰ ਸਿੰਘ ਕਾਹਲੋਂ ਅਤੇ ਸ. ਗੁਰਜੀਤ ਸਿੰਘ ਮਰਵਾਹਾ ਨੇ ਵੀ ਪਾਰਟੀ ਦੇ ਬੁਨਿਆਦੀ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ ।
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਵਰਜੀਤ ਵਾਲੀਆ ਧਰਮਪਤਨੀ ਨਾਲ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ’ਚ ਪਹੁੰਚੇ ਅਗਲੀ ਖ਼ਬਰ ਡੀ. ਸੀ. ਵਰਜੀਤ ਵਾਲੀਆ ਧਰਮਪਤਨੀ ਨਾਲ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ’ਚ ਪਹੁੰਚੇ
Ad Position 24