05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਅੰਬੇਡਕਰ ਮਿਸ਼ਨ ਸੁਸਾਇਟੀ 14 ਨੂੰ ਕਰਾਏਗੀ ਸਕੂਲੀ ਵਿਦਿਆਰਥੀਆਂ ਦੇ ਭਾਸ਼ਨ, ਗੀਤ, ਕਵਿਤਾ ਮੁਕਾਬਲੇ

ਜਲੰਧਰ, 5 ਅਕਤੂਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 06-10-2026
ਜਲੰਧਰ, 5 ਅਕਤੂਬਰ (ਐੱਮ. ਐੱਸ. ਲੋਹੀਆ)-ਬਾਬਾ ਸਾਹਿਬ ਡਾ. ਅੰਬੇਡਕਰ ਦੇ ਆਗਮਨ ਦਿਵਸ ਨੂੰ ਸਮਰਪਿਤ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ 14 ਅਕਤੂਬਰ ਨੂੰ ਧੱਮ ਚੱਕਰ ਪ੍ਰਵਰਤਨ ਦਿਵਸ ਸਮਾਗਮ ਕਰਵਾ ਰਹੀ ਹੈ। ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਬਲਬੀਰ ਅਤੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਜਾਣਕਾਰੀ ਦਿੱਤੀ ਕਿ ਇਸ ਸਮਾਗਮ ਦੌਰਾਨ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਸਕੂਲਾਂ ਦੇ ਵਿਦਿਆਰਥੀਆਂ ਦੇ ਭਾਸ਼ਨ, ਗੀਤ ਅਤੇ ਕਵਿਤਾ ਮੁਕਾਬਲੇ ਕਰਵਾਏ ਜਾਣਗੇ, ਉਪਰੰਤ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਭੰਤੇ ਚੰਦਰ ਕੀਰਤੀ, ਧੱਮਦੇਸ਼ਨਾ ਦੇਣਗੇ ਅਤੇ ਧੱਮਾਚਾਰੀ ਅਚਲ ਕੀਰਤੀ ਤੇ ਐਡਵੋਕੇਟ ਹਰਭਜਨ ਸਾਂਪਲਾ ਤੋਂ ਇਲਾਵਾ ਹੋਰ ਵੀ ਵਿਦਵਾਨ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਡਾ. ਜੀ. ਸੀ. ਕੌਲ, ਪਰਮਿੰਦਰ ਸਿੰਘ ਖੁੱਤਣ, ਬਲਦੇਵ ਰਾਜ ਭਾਰਦਵਾਜ, ਤਿਲਕ ਰਾਜ, ਜਸਵਿੰਦਰ ਵਰਿਆਣਾ, ਪ੍ਰਿੰਸੀਪਲ ਪਰਮਜੀਤ ਜੱਸਲ, ਕਮਲ ਕੁਮਾਰ, ਸੰਨੀ ਥਾਪਰ, ਚਮਨ ਦਾਸ ਸਾਂਪਲਾ, ਜਗਦੀਸ਼ ਡਾਲੀਆ, ਜੀ. ਰਾਜ ਅੰਗੂਰਾਨਾ, ਮਨਜੀਤ ਸਿੰਘ, ਮਲਕੀਤ ਸਿੰਘ, ਓਮ ਪ੍ਰਕਾਸ਼, ਪਿਸ਼ੋਰੀ ਲਾਲ ਸੰਧੂ, ਸੋਹਨ ਲਾਲ, ਨਿਰਮਲ ਬਿੰਜੀ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਵਾਵਾਂ ਤੋਂ ਬਾਹਰ ਕੀਤੇ 400 ਟ੍ਰੇਡਸਮੈਨ ਦੀ ਬਹਾਲੀ ਲਈ 9 ਨੂੰ ਸਾਬਕਾ ਅਰਧ ਸੈਨਿਕ ਜੰਤਰ-ਮੰਤਰ ਵਿਖੇ ਕਰਨਗੇ ਪ੍ਰਦਰਸ਼ਨ ਅਗਲੀ ਖ਼ਬਰ ਜੰਡੂਸਿੰਘਾ ਦੇ ਵਾਰਡ ਨੰਬਰ 6 ’ਚ ਸੜਕਾਂ ਤੇ ਸੀਵਰੇਜ ਪਾਉਣ ਦਾ ਕੰਮ ਜਲਦ ਕੀਤਾ ਜਾਵੇਗਾ ਮੁਕੰਮਲ -ਪੰਚ ਸੰਘਾ
Ad Position 24