15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਜਿੰਮ 'ਚ ਕੁੜੀ ਨਾਲ ਛੇੜਖਾਨੀ ਕਰਨ 'ਤੇ ਰਿਸੋਰਟ ਮਾਲਕ ਹਨੀ ਰੰਧਾਵਾ ਗਿ੍ਫ਼ਤਾਰ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਜਲੰਧਰ, 2 ਮਈ (ਜਤਿੰਦਰ ਪੰਮੀ)-66 ਫੁੱਟੀ ਰੋਡ 'ਤੇ ਸਥਿਤ ਰਿਸੋਰਟ ਦੇ ਮਾਲਕ ਨੂੰ ਥਾਣਾ 6 ਦੀ ਪੁਲਿਸ ਦੀ ਜਿੰਮ 'ਚ ਕੁੜੀ ਨਾਲ ਛੇੜਖਾਨੀ ਕਰਨ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਹੈ ਹਾਲਾਂਕਿ ਬਾਅਦ 'ਚ ਉਸ ਨੂੰ ਜਾਂਚ 'ਚ ਸ਼ਾਮਿਲ ਹੋਣ ਦਾ ਨੋਟਿਸ ਦੇ ਕੇ ਰਿਹਾਅ ਕਰ ਦਿੱਤਾ | ਮੁਲਜ਼ਮ ਦੀ ਪਛਾਣ ਹਨੀ ਰੰਧਾਵਾ ਵਜੋਂ ਦੱਸੀ ਗਈ ਹੈ | ਪੁਲਿਸ ਨੂੰ ਪੀੜਤਾ ਨੇ ਸ਼ਿਕਾਇਤ ਦਿੱਤੀ ਸੀ ਕਿ ਸੰਵਿਧਾਨ ਚੌਕ ਨੇੜੇ ਸਥਿਤ ਜਿੰਮ 'ਚ ਕਸਰਤ ਕਰਨ ਦੌਰਾਨ ਹਨੀ ਰੰਧਾਵਾ ਨੇ ਉਸ ਨਾਲ ਛੇੜਛਾੜ ਕੀਤੀ | ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਰਿਸੋਰਟ ਮਾਲਕ ਹਨੀ ਰੰਧਾਵਾ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗਿ੍ਫਤਾਰ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ-6 ਦੀ ਮੁਖੀ ਰਣਜੀਤ ਕੌਰ ਨੇ ਦੱਸਿਆ ਕਿ ਪੀੜਤਾ ਨੇ ਉਕਤ ਸ਼ਿਕਾਇਤ ਥਾਣੇ ਆ ਕੇ ਦਰਜ ਕਰਵਾਈ ਸੀ | ਇਸ ਤੋਂ ਬਾਅਦ ਪੁਲਿਸ ਟੀਮ ਨੇ ਏ.ਐੱਸ.ਆਈ ਸਤ ਪਾਲ ਦੀ ਅਗਵਾਈ 'ਚ ਮੌਕੇ 'ਤੇ ਜਾ ਕੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਫੁਟੇਜ ਸਾਹਮਣੇ ਆਇਆ ਕਿ ਹਨੀ ਰੰਧਾਵਾ ਜਿੰਮ ਅੰਦਰ ਉਕਤ ਲੜਕੀ ਨਾਲ ਛੇੜਛਾੜ ਕਰ ਰਿਹਾ ਸੀ ਅਤੇ ਲੜਕੀ ਉਸ ਦਾ ਵਿਰੋਧ ਕਰ ਰਹੀ ਸੀ | ਇਸ 'ਤੇ ਪੁਲਿਸ ਨੇ ਉਸ ਖ਼ਿਲਾਫ਼ ਬੀ.ਐੱਨ.ਐੱਸ. ਦੀ ਧਾਰਾ 74 ਤਹਿਤ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰਨ ਉਪਰੰਤ ਰਿਹਾਅ ਕਰ ਦਿੱਤਾ ਗਿਆ | ਏ.ਐੱਸ.ਆਈ ਸਤ ਪਾਲ ਨੇ ਦੱਸਿਆ ਕਿ ਉਕਤ ਧਾਰਾ ਤਹਿਤ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਮੁਲਜ਼ਮ ਨੂੰ ਜਾਂਚ 'ਚ ਸ਼ਾਮਿਲ ਹੋਣ ਦਾ ਨੋਟਿਸ ਦੇ ਕੇ ਰਿਹਾਅ ਕਰ ਦਿੱਤਾ ਜਾਂਦਾ ਹੈ | ਪੁਲਿਸ ਜਦੋਂ ਵੀ ਚਾਹੇਗੀ ਮੁਲਜ਼ਮ ਹਨੀ ਰੰਧਾਵਾ ਨੂੰ ਜਾਂਚ 'ਚ ਸ਼ਾਮਿਲ ਹੋਣ ਲਈ ਬੁਲਾ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਕਬੂਤਰਬਾਜ਼ੀ ਦਾ ਸ਼ੌਕੀਨ ਵਿਦਿਆਰਥੀ 4 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਦ ਗੁਰੂਕੁਲ ਸਕੂਲ 'ਚ ਵਿਸ਼ਵ ਮਜ਼ਦੂਰ ਦਿਵਸ ਮਨਾਇਆ <br/>
Ad Position 24