15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕਬੂਤਰਬਾਜ਼ੀ ਦਾ ਸ਼ੌਕੀਨ ਵਿਦਿਆਰਥੀ 4 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਕਾਬੂ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਜਲੰਧਰ, 2 ਮਈ (ਜਤਿੰਦਰ ਪੰਮੀ)-ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਅਹਿਮ ਕਾਰਵਾਈ ਦੌਰਾਨ ਵੱਡੀ ਮਾਤਰਾ 'ਚ ਹੈਰੋਇਨ ਬਰਾਮਦ ਕਰਕੇ 12ਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀ ਨਸ਼ਾ ਤਸਕਰੀ ਕਰਨ ਦੇ ਦੋਸ਼ 'ਚ ਗਿ੍ਫਤਾਰ ਕੀਤਾ ਹੈ | ਮੁਲਜ਼ਮ ਦੀ ਪਛਾਣ ਮਹਿਕਦੀਪ ਸਿੰਘ ਉਰਫ ਮਹਿਕ ਵਾਸੀ ਪਿੰਡ ਰੋੜਾਂ ਵਾਲਾ ਖੁਰਦ ਥਾਣਾ ਘਰਿੰਡਾ ਜ਼ਿਲ੍ਹਾ ਅੰਮਿ੍ਤਸਰ ਵਜੋਂ ਹੋਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਜਲੰਧਰ ਰੇਂਜ਼ ਦੇ ਏ.ਆਈ.ਜੀ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਏ.ਐਨ.ਟੀ.ਐਫ ਦੀ ਟੀਮ ਨੇ ਵਿਸ਼ੇਸ਼ ਮੁਹਿੰਮ ਦੌਰਾਨ ਉਕਤ ਮੁਲਜ਼ਮ ਨੂੰ ਇੰਡੀਆ ਗੇਟ ਤੋਂ ਅਟਾਰੀ ਰੋਡ 'ਤੇ ਪੈਲੇਸ ਨੇੜਿਓਾ ਕਾਬੂ ਕਰਕੇ ਉਸ ਕੋਲੋਂ 4 ਕਿੱਲੋ 72 ਗ੍ਰਾਮ ਹੈਰੋਇਨ ਬਰਾਮਦ ਕੀਤੀ | ਇਸ ਸੰਬੰਧੀ ਅਗਲੇਰੀ ਕਾਰਵਾਈ ਕਰਦਿਆਂ ਏ.ਐਸ.ਆਈ ਮਨਜੀਤ ਸਿੰਘ ਨੇ ਥਾਣਾ ਏ.ਐਨ.ਟੀ.ਐਫ ਮੁਹਾਲੀ ਵਿੱਚ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗਿ੍ਫਤਾਰ ਕਰ ਲਿਆ ਹੈ | ਏ. ਆਈ. ਜੀ. ਸਰੋਆ ਨੇ ਦੱਸਿਆ ਕਿ ਮੁਲਜ਼ਮ ਨੇ ਮੁੱਢਲੀ ਪੁੱਛਗਿੱਛ 'ਚ ਦੱਸਿਆ ਕਿ ਉਹ 12ਵੀਂ ਜਮਾਤ 'ਚ ਪੜ੍ਹਦਾ ਹੈ ਅਤੇ ਉਸ ਨੂੰ ਕਬੂਤਰਬਾਜ਼ੀ ਦਾ ਸ਼ੌਕ ਹੈ | ਇਸ ਗੈਰ-ਕਾਨੂੰਨੀ ਧੰਦੇ 'ਚ ਵਧੇਰੇ ਕਮਾਈ ਤੇ ਕੰਮ ਸੌਖਾ ਹੋਣ ਕਰਕੇ ਉਹ ਨਸ਼ਾ ਵੇਚਣ ਦਾ ਕੰਮ ਕਰਨ ਲੱਗ ਪਿਆ | ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਸਟੋਰ ਅੰਦਰ ਬੈਠੀ ਮਹਿਲਾ 'ਤੇ ਹਮਲਾ ਕਰਕੇ ਲੁਟੇਰੇ ਸੋਨੇ ਦੀ ਚੇਨ ਲੁੱਟ ਕੇ ਫ਼ਰਾਰ ਅਗਲੀ ਖ਼ਬਰ ਜਿੰਮ 'ਚ ਕੁੜੀ ਨਾਲ ਛੇੜਖਾਨੀ ਕਰਨ 'ਤੇ ਰਿਸੋਰਟ ਮਾਲਕ ਹਨੀ ਰੰਧਾਵਾ ਗਿ੍ਫ਼ਤਾਰ
Ad Position 24