15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅੰਤਰ ਜ਼ਿਲ੍ਹਾ ਕ੍ਰਿਕਟ ਮੈਚ 'ਚ ਜਲੰਧਰ ਨੇ ਤਰਨ ਤਾਰਨ ਨੂੰ 6 ਵਿਕਟਾਂ ਨਾਲ ਹਰਾਇਆ <br/>

Ad Position 21
repet_subhas-goyals [Copy P29]
ਜਲੰਧਰ ਦੀ ਜੇਤੂ ਬਣੀ ਟੀਮ ਨਾਲ ਜੇ.ਡੀ.ਸੀ.ਏ ਦੇ ਅਹੁਦੇਦਾਰ ਵਿਖਾਈ ਦੇ ਰਹੇ ਹਨ | ਤਸਵੀਰ-ਮੁਨੀਸ਼ <br/> 03-05-2026
ਜਲੰਧਰ, 2 ਮਈ (ਡਾ. ਜਤਿੰਦਰ ਸਾਬੀ)-ਅੰਡਰ-23 ਸਾਲ ਵਰਗ ਦੇ ਵਨ-ਡੇ ਕ੍ਰਿਕਟ ਟੂਰਨਾਮੈਂਟ ਵਿੱਚ ਜਲੰਧਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਰਨਤਾਰਨ ਨੂੰ 6 ਵਿਕਟਾਂ ਨਾਲ ਹਰਾਕੇ ਆਪਣੀ ਬੜਤ ਕਾਇਮ ਰੱਖੀ¢ ਮੈਚ ਵਿੱਚ ਜਲੰਧਰ ਦੇ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਇਆ ਰੱਖਿਆ ਅਤੇ ਵਿਰੋਧੀ ਟੀਮ ਨੂੰ ਸੰਭਲਣ ਦਾ ਮÏਕਾ ਨਹੀਂ ਦਿੱਤਾ¢ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੀ ਤਰਨਤਾਰਨ ਦੀ ਟੀਮ ਜਲੰਧਰ ਦੇ ਗੇਂਦਬਾਜ਼ਾਂ ਅੱਗੇ ਬੇਬੱਸ ਨਜ਼ਰ ਆਈ ਅਤੇ ਸਿਰਫ 22.3 ਓਵਰਾਂ ਵਿੱਚ 87 ਦੌੜਾਂ 'ਤੇ ਢੇਰ ਹੋ ਗਈ¢ ਟੀਮ ਵੱਲੋਂ ਗਣੇਸ਼ ਨੇ 31 ਅਤੇ ਅਨਿਕੇਤ ਸਿੰਘ ਨੇ 20 ਦੌੜਾਂ ਦੀ ਪਾਰੀ ਖੇਡੀ, ਜਦਕਿ ਹੋਰ ਬੱਲੇਬਾਜ਼ ਖਾਸ ਯੋਗਦਾਨ ਨਾ ਦੇ ਸਕੇ¢ ਜਲੰਧਰ ਵੱਲੋਂ ਅਨੂਪ ਵਰਮਾ ਨੇ ਕਮਾਲ ਦੀ ਗੇਂਦਬਾਜ਼ੀ ਕਰਦਿਆਂ 5 ਵਿਕਟਾਂ ਹਾਸਲ ਕੀਤੀਆਂ, ਜਦਕਿ ਵੰਸ਼ ਕÏਸ਼ਲ ਨੇ 4 ਵਿਕਟਾਂ ਲੈ ਕੇ ਤਰਨਤਾਰਨ ਦੀ ਪਾਰੀ ਨੂੰ ਜਲਦੀ ਸਮੇਟਣ ਵਿੱਚ ਅਹਿਮ ਭੂਮਿਕਾ ਨਿਭਾਈ¢ਇਸ ਤਰਾਂ 88 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਜਲੰਧਰ ਦੀ ਟੀਮ ਨੇ ਸੰਭਲ ਕੇ ਖੇਡਦਿਆਂ 14.5 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਜੇਤੂ ਟੀਚਾ ਹਾਸਲ ਕਰ ਲਿਆ¢ ਵਾਸੂ ਕÏਸ਼ਲ ਨੇ ਅਜੇਤੂ 28 ਦੌੜਾਂ ਬਣਾਕੇ ਜਿੱਤ ਵਿੱਚ ਅਹਿਮ ਯੋਗਦਾਨ ਦਿੱਤਾ, ਜਦਕਿ ਅਭੇਦੀਪ ਸਿੰਘ ਨੇ 20 ਦੌੜਾਂ ਦੀ ਤੇਜ਼ ਪਾਰੀ ਖੇਡੀ¢ ਤਰਨਤਾਰਨ ਵੱਲੋਂ ਅਸ਼ਵਮੀਤ ਸਿੰਘ ਨੇ 3 ਵਿਕਟਾਂ ਲਈਆਂ, ਪਰ ਜਿੱਤ ਨਹੀ ਦਿਵਾ ਸਕੇ | ਇਸ ਤਰਾਂ ਨਾਲ ਜਲੰਧਰ ਦੀ ਟੀਮ ਨੇ 6 ਵਿਕਟਾਂ ਨਾਲ ਜਿੱਤ ਹਾਸਲ ਕੀਤੀ | ਮੈਚ ਤੋਂ ਬਾਅਦ ਪੀਸੀਏ ਐਪੈਕਸ ਮੈਂਬਰ ਅਰਮਿੰਦਰ ਸਿੰਘ, ਜਲੰਧਰ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀਆਂ ਅਤੇ ਚੋਣਕਾਰਾਂ ਨੇ ਟੀਮ ਅਤੇ ਕੋਚ ਰਾਜਕੁਮਾਰ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ¢

Ad Position 22
No active advertisement
ਪਿਛਲੀ ਖ਼ਬਰ ਈਸ਼ ਰਾਓ ਦੇ ਦੋਹਰੇ ਸੈਂਕੜੇ ਨਾਲ ਨਵਾਂਸ਼ਹਿਰ ਦੀ ਅੰਡਰ-23 ਅੰਤਰ ਜ਼ਿਲ੍ਹਾ ਟੂਰਨਾਮੈਂਟ ਵਿੱਚ ਪਕੜ ਹੋਈ ਮਜ਼ਬੂਤ ਅਗਲੀ ਖ਼ਬਰ ਜਲੰਧਰ 'ਚ ਅੱਜ 5 ਹਜ਼ਾਰ ਦੇ ਕਰੀਬ ਵਿਦਿਆਰਥੀ ਦੇਣਗੇ ਨੀਟ ਦਾ ਪੇਪਰ
Ad Position 24