ਜਲੰਧਰ, 2 ਮਈ (ਡਾ.ਜਤਿੰਦਰ ਸਾਬੀ)-ਉਭਰਦੇ ਕ੍ਰਿਕਟਰ ਈਸ਼ ਰਾਓ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ-23 ਇਕ ਦਿਨਾ ਟੂਰਨਾਮੈਂਟ ਵਿੱਚ ਦੋ ਸ਼ਾਨਦਾਰ ਸੈਕੜੇ ਲਗਾ ਕੇ ਨਵਾਂਸ਼ਹਿਰ ਦੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ | ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਦਿਆਂ ਈਸ਼ ਨੇ ਰੋਪੜ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਸਿਰਫ਼ 114 ਗੇਂਦਾਂ ਵਿੱਚ 156 ਦੌੜਾਂ ਦੀ ਧਮਾਂਕੇਦਾਰ ਪਾਰੀ ਖੇਡੀ¢ ਇਸ ਤੋਂ ਪਹਿਲਾਂ ਹਫ਼ਤੇ ਦੇ ਸ਼ੁਰੂ ਇਸ ਨÏਜਵਾਨ ਬੱਲੇਬਾਜ਼ ਨੇ ਮੋਹਾਲੀ ਜ਼ਿਲ੍ਹਾ ਟੀਮ ਖ਼ਿਲਾਫ਼ ਵੀ ਸ਼ਾਨਦਾਰ ਸੈਕੜਾਂ ਬਣਾਇਆ | ਜ਼ਿਲ੍ਹਾ ਕ੍ਰਿਕਟ ਅਕੈਡਮੀ ਦੇ ਅਧਿਕਾਰੀਆਂ 'ਚ ਐਸ.ਕੇ. ਸਰੀਨ ਅਤੇ ਕੋਚ ਇੰਦਰ ਕੁਮਾਰ ਸ਼ਾਮਲ ਹਨ, ਨੇ ਈਸ਼ ਰਾਓ ਦੀ ਸ਼ਾਨਦਾਰ ਬੱਲੇਬਾਜ਼ੀ ਅਤੇ ਖੇਡ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ¢ ਉਨ੍ਹਾਂ ਭਰੋਸਾ ਜਤਾਇਆ ਕਿ ਜੇਕਰ ਉਹ ਇਸੇ ਅਨੁਸ਼ਾਸਨ ਅਤੇ ਇਕਾਗ੍ਰਤਾ ਨਾਲ ਪ੍ਰਦਰਸ਼ਨ ਕਰਦਾ ਰਿਹਾ ਤਾਂ ਭਵਿੱਖ ਵਿੱਚ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰੇਗਾ¢