ਜਲੰਧਰ, 2 ਮਈ (ਪਵਨ ਖਰਬੰਦਾ)-ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਵਿਭਾਗਾਂ ਜਿਵੇਂ ਇੰਜੀਨੀਅਰਿੰਗ ਅਤੇ ਮੈਡੀਕਲ ਲੈਬ ਟੈਕਨਾਲੋਜੀ ਵਿੱਚ ਸੈਮੇਸਟਰ ਨਤੀਜਿਆਂ 'ਚ ਕਾਬਲੇ-ਤਾਰੀਫ਼ ਨਤੀਜੇ ਹਾਸਿਲ ਕੀਤੇ | ਪ੍ਰਬੰਧਕਾਂ ਨੇ ਦੱਸਿਆ ਕਿ ਸੀ ਐੱਸ ਈ 5ਵੇਂ ਸੈਮੇਸਟਰ, ਈਈ 3ਵੇਂ ਸੈਮੇਸਟਰ, ਡੀ ਐਮ ਐਲ ਟੀ ਪਹਿਲੇ, ਤੀਸਰੀ ਅਤੇ 5ਵੇਂ ਸੈਮੇਸਟਰ ਅਤੇ ਐਮ.ਈ 5ਵੇਂ ਸੈਮੇਸਟਰ ਦੇ ਵਿਦਿਆਰਥੀਆਂ ਪਵਨਦੀਪ ਕੌਰ, ਓਾਕਾਰ ਸਿੰਘ, ਜਸ਼ਨਪ੍ਰੀਤ ਸਿੰਘ, ਸਰਬਜੀਤ ਸਿੰਘ, ਅਮਨਜੋਤ ਕੌਰ, ਬਲਜੀਤ ਕੌਰ, ਬਲਜੀਤ ਕੁਮਾਰ, ਲਵਪ੍ਰੀਤ, ਹਰਜੋਤ, ਨਾਂਕੀ, ਪੂਨਮ, ਬਲਵੰਤ ਸਿੰਘ, ਦਿਲਪ੍ਰੀਤ, ਹਰਪ੍ਰੀਤ, ਮਮਤਾ, ਰਮਨਦੀਪ, ਜੋਤੀ, ਜਸ਼ਨਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਪਿ੍ੰਸ ਕੁਮਾਰ ਤਿਵਾੜੀ, ਪਿ੍ਅੰਕਾ, ਮੀਨਾਕਸ਼ੀ, ਸਾਜਦ ਅਹਿਮਦ, ਸੁਨੀਤਾ ਰਾਣੀ, ਅਮਰਦੀਪ, ਰੋਹਨ ਪਾਲ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪਿ੍ੰਸੀਪਲ ਹਰਜੀਤ ਸਿੰਘ ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇਹ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਲਈ ਕੜੀ ਮਿਹਨਤ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਗੇ ਵੀ ਆਪਣੀ ਪੜਾਈ 'ਚ ਤਰੱਕੀ ਕਰਨ ਅਤੇ ਭਵਿੱਖ ਵਿੱਚ ਵੀ ਇਹੋ ਜਿਹੇ ਨਤੀਜੇ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ |