ਜਮਸ਼ੇਰ ਖਾਸ, 2 ਮਈ (ਹਰਵਿੰਦਰ ਕੁਮਾਰ)-ਥਾਣਾ ਸਦਰ ਜਲੰਧਰ ਅਧੀਨ ਆਉਂਦੇ ਪਿੰਡ ਭੋਡੇ ਸਪਰਾਏ ਅੰਦਰ ਬਹੁਤ ਹੀ ਸ਼ਰਮਨਾਕ ਸ਼ਰਮਨਾਕ ਅਤੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ¢ ਥਾਣਾ ਸਦਰ ਜਲੰਧਰ ਦੇ ਏਐੱਸਆਈ ਨਰਾਇਣ ਗੌਰ ਨੇ ਜਾਣਕਾਰੀ ਦਿੰਦੇ ਦੱਸਿਆ ਕੀ ਪਿੰਡ ਭੋਡੇ ਸਪਰਾਏ ਵਿੱਚ ਪੀੜਤ ਪ੍ਰਵਾਸੀ ਮਜ਼ਦੂਰ ਕਾਫੀ ਸਮੇਂ ਰਹਿ ਰਹੇ ਸਨ¢ ਏਐੱਸਆਈ ਨਰਾਇਣ ਗÏਰ ਨੇ ਜਾਣਕਾਰੀ ਦਿੰਦਿਆਂ ਕਿਹਾ ਕੀ ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕੀ ਪੀੜਤ ਨਾਬਾਲਗ ਲੜਕੀ (ਉਮਰ ਕਰੀਬ 14 ਸਾਲ) ਬਿਆਨਾਂ ਵਿੱਚ ਲਿਖਵਾਇਆ ਹੈ ਦੋ ਨÏਜਵਾਨਾਂ ਨੇ ਉਸ ਨਾਲ ਜਬਰ-ਜਨਾਹ ਕਰਨ ਦੀ ਘਿਨਾਉਣੀ ਹਰਕਤ ਕੀਤੀ ਹੈ¢ ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਉਹ ਅਤੇ ਉਸ ਦਾ ਪਤੀ ਪਿੰਡ ਭੋਡੇ ਸਪਰਾਏ ਵਿਖੇ ਲੇਬਰ ਦਾ ਕੰਮ ਕਰਦੀ ਸੀ¢ ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਲੜਕੀ ਦੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਰਹਿੰਦੀ ਸੀ, ਉਸ ਨੇ ਕਿਹਾ ਕਿ ਪਹਿਲਾਂ ਉਸਨੇ ਇੱਕ ਨਿੱਜੀ ਡਾਕਟਰ ਤੋਂ ਦਵਾਈ ਖਵਾਈ ਪਰ ਅਰਾਮ ਨਹੀਂ ਆਇਆ¢ਜਿਸ ਤੋਂ ਬਾਅਦ 24 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਡਲਿਵਰੀ ਤੋਂ ਬਾਅਦ ਉਸ ਨੇ ਇੱਕ ਲੜਕੇ ਨੂੰ ਜਨਮ ਦਿੱਤਾ¢ ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਮੇਰੀ ਲੜਕੀ ਨਾਲ ਮੁਲਜ਼ਮ ਪਵਨ ਯਾਦਵ ਪੁੱਤਰ ਦÏਖਣ ਯਾਦਵ ਅਤੇ ਬਿੱਟੂ ਨਾਂ ਦੇ ਨÏਜਵਾਨਾਂ ਨੇ ਜਬਰ-ਜਨਾਹ ਕੀਤਾ ਸੀ¢ ਏਐੱਸਆਈ ਨਰਾਇਣ ਗÏਰ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਅਧਾਰ 'ਤੇ ਥਾਣਾ ਸਦਰ ਜਲੰਧਰ ਵਿਚ ਦੋਸ਼ੀ ਨÏਜਵਾਨਾ ਖ਼ਿਲਾਫ਼ ਪੋਕਸੋ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ¢ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਅਤੇ ਇੱਕ ਦੋਸ਼ੀ ਪਵਨ ਨੂੰ ਗਿ੍ਫ਼ਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ ਅਤੇ ਦੂਜੇ ਮੁਲਜ਼ਮ ਦੀ ਗਿ੍ਫਤਾਰੀ ਲਈ ਪੁਲਿਸ ਛਾਪੇਮਾਰੀ ਕੀਤੀ ਜਾ ਰਹੀ ਹੈ¢