ਨੂਰਮਹਿਲ, 2 ਮਈ (ਤਜਿੰਦਰ ਕੁਮਾਰ)-ਨੂਰਮਹਿਲ ਦੇ ਵਾਰਡ ਨੰਬਰ 10 ਦੇ ਮਰਹੂਮ ਕÏਾਸਲਰ ਰਾਜੀਵ ਮਿਸਰ ਜਿਨ੍ਹਾਂ ਦੀ ਇੱਕ ਗੰਭੀਰ ਬਿਮਾਰੀ ਤੋਂ ਬਾਅਦ ਮÏਤ ਹੋ ਗਈ ਸੀ¢ਉਨ੍ਹਾਂ ਦਾ ਅੰਤਿਮ ਸੰਸਕਾਰ ਮੰਦਿਰ ਸ੍ਰੀ ਬਾਬਾ ਭੂਤਨਾਥ ਨੂਰਮਹਿਲ ਵਿਖੇ ਬਣੇ ਹੋਏ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ¢ਉਨ੍ਹਾਂ ਦੀ ਅੰਤਿਮ ਯਾਤਰਾ ਅੱਜ ਦੁਪਹਿਰੇ 11 ਵਜੇ ਉਨ੍ਹਾਂ ਦੇ ਗ੍ਰਹਿ ਸਥਾਨ ਮੁਹੱਲਾ ਗੁਜਰਾਂ ਤੋਂ ਚੱਲ ਕੇ ਸ਼ਮਸ਼ਾਨਘਾਟ ਪਹੁੰਚੀ¢ ਉਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਪਹੁੰਚੇ ਲੋਕਾਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ¢ ਉਨ੍ਹਾਂ ਦੇ ਬੇਟੇ ਸਮਰ ਮਿਸ਼ਰ ਵੱਲੋਂ ਉਨ੍ਹਾਂ ਨੂੰ ਅਗਨੀ ਭੇਟ ਕਰਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ¢ ਉਨ੍ਹਾਂ ਦੇ ਅੰਤਿਮ ਸੰਸਕਾਰ ਮÏਕੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕÏਰ ਮਾਨ, ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਡਾਕਟਰ ਨਵਜੋਤ ਦਾਹੀਆ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕੇ.ਐੱਸ. ਮੱਖਣ, ਭਾਜਪਾ ਆਗੂ ਅਵਤਾਰ ਸਿੰਘ ਰਾਮੇਵਾਲ, ਕੌਂਸਲ ਦੇ ਸਾਬਕਾ ਪ੍ਰਧਾਨ ਅਦਿਤਿਆ ਭਟਾਰਾ ਤੋਂ ਇਲਾਵਾ ਨਗਰ ਕÏਾਸਲ ਨੂਰਮਹਿਲ ਦੇ ਸਮੂਹ ਕÏਾਸਲਰ, ਜਿਨ੍ਹਾਂ ਵਿੱਚ ਜੰਗ ਬਹਾਦਰ ਕੋਹਲੀ, ਅਨਿਲ ਕੁਮਾਰ ਮੈਹਨ, ਭੂਤਨਾਥ ਮੰਦਿਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਮੈਹਨ, ਮਾਸਟਰ ਰਾਜਿੰਦਰ ਕਾਲੜਾ, ਮਨਮੋਹਨ ਸ਼ਰਮਾ ਗÏਤਮ, ਸੋਨੂੰ ਮਿੱਤੂ, ਲਖਬੀਰ ਸਿੰਘ ਸੀਰ ਉੱਪਲ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ, ਮਾਰਕੀਟ ਕਮੇਟੀ ਨਕੋਦਰ ਦੇ ਚੇਅਰਮੈਨ ਕਰਨੈਲ ਰਾਮ ਬਾਲੂ, ਚੌਧਰੀ ਨਵਤੇਜ ਸਿੰਘ ਬਿਲਗਾ, ਸਮੂਹ ਪੱਤਰਕਾਰ ਭਾਈਚਾਰਾ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਸਕੇ ਸਬੰਧੀਆਂ ਤੋਂ ਇਲਾਵਾ ਉਨ੍ਹਾਂ ਨੂੰ ਚਾਹੁਣ ਵਾਲੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜ਼ਰ ਸਨ¢