15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸੀ.ਟੀ. ਗਰੁੱਪ ਦੇ ਅਬਿਰਲ ਨੇ ਤੈਰਾਕੀ ’ਚ ਜਿੱਤੇ 3 ਤਗਮੇ

ਜਲੰਧਰ, 15 ਸਤੰਬਰ (ਡਾ. ਜਤਿੰਦਰ ਸਾਬੀ) -ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਜਲੰਧਰ, 15 ਸਤੰਬਰ (ਡਾ. ਜਤਿੰਦਰ ਸਾਬੀ) -ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼, ਮਕਸੂਦਾਂ ਕੈਂਪਸ ਦੇ ਬੀਸੀਏ ਤੀਜੇ ਸਾਲ ਦੇ ਵਿਦਿਆਰਥੀ ਅਬਿਰਲ ਸੁਰੇਸ਼ ਸ਼ਰਮਾ ਨੇ ਆਈਕੇਜੀਪੀਟੀਯੂ ਇੰਟਰ-ਕਾਲਜ ਤੈਰਾਕੀ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਤਮਗੇ ਜਿੱਤੇ। ਇਹ ਮੁਕਾਬਲਾ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ। ਅਬਿਰਲ ਨੇ 200 ਮੀਟਰ ਫ੍ਰੀਸਟਾਈਲ ਵਿੱਚ ਚਾਂਦੀ ਦਾ ਤਮਗਾ, ਜਦਕਿ 100 ਮੀਟਰ ਬਟਰਫਲਾਈ ਅਤੇ 50 ਮੀਟਰ ਬਟਰਫਲਾਈ ਮੁਕਾਬਲਿਆਂ ਵਿੱਚ ਕਾਂਸੀ ਦੇ ਤਮਗੇ ਹਾਸਲ ਕੀਤੇ। ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ ਨੇ ਅਬਿਰਲ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਸ ਦੇ ਸਮਰਪਣ ਤੇ ਖੇਡ ਭਾਵਨਾ ਦੀ ਸ਼ਲਾਘਾ ਕੀਤੀ। ਇਸੇ ਤਰ੍ਹਾਂ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼, ਮਕਸੂਦਾਂ ਕੈਂਪਸ ਦੇ ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ ਨੇ ਵੀ ਅਬਿਰਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਨੂੰ ਅੱਜ ਚੁਕਾਈ ਜਾਵੇਗੀ ਅਹੁਦੇ ਦੀ ਸਹੁੰ ਅਗਲੀ ਖ਼ਬਰ ਕੁਲਬੀਰ ਸਿੰਘ ਹਾਕੀ ਪੰਜਾਬ ਦੇ ਚੀਫ਼ ਐਗਜੀਕਿਊਟਿਵ ਅਫ਼ਸਰ ਨਿਯੁਕਤ
Ad Position 24