ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਨੂੰ ਅੱਜ ਚੁਕਾਈ ਜਾਵੇਗੀ ਅਹੁਦੇ ਦੀ ਸਹੁੰ
ਜਲੰਧਰ, 15 ਸਤੰਬਰ (ਜਤਿੰਦਰ ਪੰਮੀ)-ਲੰਘੀ 11 ਸਤੰਬਰ ਨੂੰ ਹੋਈਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੌਰਾਨ ਜਿੱਤ ਦਰਜ ਕਰਕੇ ਵਾਲੇ ਸਮੂਹ ਅਹੁਦੇਦਾਰਾਂ ਨੂੰ 16 ਸਤੰਬਰ ਨੂੰ ਸਹੁੰ ਚੁਕਾਈ ਜਾਵੇਗੀ। ਸਹੁੰ ਚੁੱਕ ਸਮਾਗਮ ਬਾਰ ਦੇ ਲਾਇਬ੍ਰੇਰੀ ਹਾਲ ਵਿੱਚ 12.
ਜਲੰਧਰ, 15 ਸਤੰਬਰ (ਜਤਿੰਦਰ ਪੰਮੀ)-ਲੰਘੀ 11 ਸਤੰਬਰ ਨੂੰ ਹੋਈਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੌਰਾਨ ਜਿੱਤ ਦਰਜ ਕਰਕੇ ਵਾਲੇ ਸਮੂਹ ਅਹੁਦੇਦਾਰਾਂ ਨੂੰ 16 ਸਤੰਬਰ ਨੂੰ ਸਹੁੰ ਚੁਕਾਈ ਜਾਵੇਗੀ। ਸਹੁੰ ਚੁੱਕ ਸਮਾਗਮ ਬਾਰ ਦੇ ਲਾਇਬ੍ਰੇਰੀ ਹਾਲ ਵਿੱਚ 12.30 ਵਜੇ ਹੋਵੇਗਾ। ਦੱਸਣਯੋਗ ਹੈ ਕਿ ਵੋਟਾਂ ਦੌਰਾਨ ਐਡਵੋਕੇਟ ਰਤਨ ਦੂਆ ਪ੍ਰਧਾਨ ਚੁਣੇ ਗਏ ਸਨ ਜਦੋਂਕਿ ਅਮਰਿੰਦਰ ਸਿੰਘ ਥਿੰਦ ਸਕੱਤਰ ਬਣੇ ਸਨ। ਇਨ੍ਹਾਂ ਤੋਂ ਇਲਾਵਾ ਸੀਨੀਅਰ ਵਾਈਸ ਪ੍ਰਧਾਨ ਕੁਨਾਲ ਗੋਇਲ, ਵਾਈਸ ਪ੍ਰਧਾਨ (ਮਹਿਲਾ) ਸੁਦੇਸ਼ ਕੁਮਾਰੀ, ਜੂਨੀਅਰ ਵਾਈਸ ਪ੍ਰਧਾਨ ਰੋਬਿਨ ਸੇਠੀ, ਜੁਆਇੰਟ ਸਕੱਤਰ ਧੀਰਜ ਕੁਮਾਰ ਭਗਤ, ਸਹਾਇਕ ਸਕੱਤਰ ਰਵੀਨਾ ਸੇਠੀ ਚੁਣੇ ਗਏ ਸਨ। ਕਾਰਜਕਾਰੀ ਮੈਂਬਰ ਵਜੋਂ ਚੋਣ ਜਿੱਤਣ ਵਾਲਿਆਂ ’ਚ ਅਪੂਰਵ ਬਖਸ਼ੀ, ਰੋਹਨ ਕਾਂਤ, ਅਨੂ ਸੋਢੀ, ਨਵਨੀਤ ਕੌਰ, ਤਜਿੰਦਰ ਸਿੰਘ, ਐਰਿਕ ਕੁਮਾਰ, ਮਾਨਵੀ ਉੱਪਲ, ਬਲਵਿੰਦਰ ਕੌਰ, ਮੋਹਿਤ ਸੇਪਲਾ ਅਤੇ ਰੋਹਿਤ ਮਸੀਹ ਸ਼ਾਮਲ ਹਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਕਮੇਟੀ ਦੇ ਰਿਟਰਨਿੰਗ ਅਫਸਰਾਂ ਐਡਵੋਕੇਟ ਬੀ. ਐੱਸ. ਲੱਕੀ, ਤਜਿੰਦਰ ਧਾਲੀਵਾਲ, ਸੰਜੀਵ ਬਾਂਸਲ, ਰਾਜੀਵ ਕੋਹਲੀ, ਸਤਨਾਮ ਸਿੰਘ, ਗੁਰਬਚਨ ਲਾਲ ਗਗਨੇਜਾ, ਓ. ਪੀ. ਕੰਗਨੀਵਾਲ, ਮਧੂ ਰਚਨਾ ਸ਼ਾਮਲ ਸਨ ਨੇ ਦੱਸਿਆ ਕਿ ਸਹੁੰ ਚੁੱਕ ਸਮਾਗਮ ਦੌਰਾਨ ਪ੍ਰਧਾਨ ਸਮੇਤ ਸਾਰੇ ਅਹੁਦੇਦਾਰਾਂ ਨੂੰ ਸਹੁੰ ਚੁਕਾਈ ਜਾਵੇਗੀ।