ਮਹਿਤਪੁਰ, 2 ਮਈ (ਲਖਵਿੰਦਰ ਸਿੰਘ)-ਭਾਜਪਾ ਵਲੋਂ ਮਹਿਤਪੁਰ ਵਿਖੇ ਹਲਕਾ ਇੰਚਾਰਜ ਡਾ. ਅਮਰਜੀਤ ਸਿੰਘ ਥਿੰਦ ਅਤੇ ਮਹਿਤਪੁਰ ਸਰਕਲ ਪ੍ਰਧਾਨ ਸੁਨੀਲ ਕੁਮਾਰ ਟੋਨੀ ਅਨੇਜਾ ਦੀ ਅਗਵਾਈ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਗਈ | ਜਿਸ 'ਚ ਆਉਣ ਵਾਲੀਆਂ ਨਗਰ ਪੰਚਾਇਤ ਦੀਆਂ ਚੋਣਾ ਬਾਰੇ ਸਮੂਹ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਵਿਚਾਰ ਕੀਤੇ ਗਏ | ਇਸ ਮੀਟਿੰਗ 'ਚ ਜਲੰਧਰ ਦਿਹਾਤੀ ਜ਼ਿਲਾ ਪ੍ਰਧਾਨ ਮਨੀਸ਼ ਧੀਰ ਅਤੇ ਚੋਣਾਂ ਦੇ ਇੰਚਾਰਜ ਪੁਨੀਤ ਸ਼ੁਕਲਾ ਵਿਸ਼ੇਸ਼ ਤੋਰ ਤੇ ਪਹੁੰਚੇ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮਨੀਸ਼ ਧੀਰ ਵਲੋਂ ਸਾਬਕਾ ਨਗਰ ਪੰਚਾਇਤ ਦੇ ਪ੍ਰਧਾਨ ਰਮੇਸ਼ ਵਰਮਾ ਜੀ ਨੂੰ ਪਾਰਟੀ ਵਿਚ ਇੱਕ ਅਹਿਮ ਜਿੰਮੇਵਾਰੀ ਦਿੰਦਿਆਂ ਜ਼ਿਲਾ ਜਲੰਧਰ ਦਿਹਾਤੀ ਦੇ ਉਪ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ | ਪਾਰਟੀ ਦੇ ਸਮੂਹ ਵਰਕਰਾਂ ਅਤੇ ਅਹੁੰਦੇਦਾਰਾਂ ਵਲੋਂ ਰਮੇਸ਼ ਵਰਮਾ ਨੂੰ ਵਧਾਈ ਦਿੱਤੀ ਗਈ, ਇਸ ਮੌਕੇ ਡਾ.ਅਮਰਜੀਤ ਸਿੰਘ ਥਿੰਦ ਵਲੋਂ ਰਮੇਸ਼ ਵਰਮਾ ਨੂੰ ਦਿੱਤੀ ਜਿੰਮੇਵਾਰੀ ਲਈ ਜ਼ਿਲ੍ਹਾਂ ਪ੍ਰਧਾਨ ਮਨੀਸ਼ ਧੀਰ ਦਾ ਧੰਨਵਾਦ ਕੀਤਾ ਗਿਆ | ਡਾ.ਥਿੰਦ ਨੇ ਕਿਹਾ ਕਿ ਇਸ ਜਿੰਮੇਵਾਰੀ ਨਾਲ ਰਮੇਸ਼ ਵਰਮਾ ਪਾਰਟੀ ਨੂੰ ਹੋਰ ਮਜਬੂਤ ਕਰਨਗੇ ਅਤੇ ਵਰਕਰਾਂ ਵਿੱਚ ਉਤਸ਼ਾਹ ਵੀ ਵਧੇਗਾ | ਪਾਰਟੀ 'ਚ ਰਾਜੂ ਭਲਵਾਨ , ਬਿੱਟੂ ਭਲਵਾਨ , ਸਨੀ ਸੱਭਰਵਾਲ ਅਤੇ ਬੀਬੀ ਰਣਜੀਤ ਕੌਰ ਭਾਜਪਾ 'ਚ ਸ਼ਾਮਿਲ ਹੋਏ |ਿ ੲਸ ਮੌਕੇ ਓ.ਬੀ.ਸੀ ਮੋਰਚੇ ਦੇ ਜ਼ਿਲਾ ਪ੍ਰਧਾਨ ਬਲਜੀਤ ਸਿੰਘ ਬੱਲੀ ਥਿੰਦ , ਪ੍ਰਧਾਨ ਸੁਖਰਾਮ , ਸਕੱਤਰ ਜਿਲਾ ਜਲੰਧਰ ਰਾਜਿੰਦਰ ਸਿੰਘ ਲਾਟੀਆ, ਸਟੇਟ ਮੈਂਬਰ ਕੰਵਰ ਸੰਧੂ, ਮਹਿਤਪੁਰ ਮੰਡਲ ਸਕੱਤਰ ਕਪਿਲ ਅਰੋੜਾ , ਸੁਨੀਲ ਬਾਵਾ, ਜਨਰਲ ਸਕੱਤਰ ਮਨੀ ਘਈ, ਅਮਰਜੀਤ ਪਟਵਾਰੀ, ਵਿਨੋਦ ਸ਼ਰਮਾ, ਮਨਜੀਤ ਸਿੰਘ ਮਾਣਕੁ, ਐਸੀ ਮੋਰਚਾ ਅਮਰਜੀਤ ਸਿੰਘ, ਬਰਜੇਸ਼ ਸ਼ਰਮਾ, ਵਿਨੋਦ ਵਰਮਾ, ਪੰਡਿਤ ਰਵਿੰਦਰ ਦੁਬੇ,ਪੰਡਿਤ ਪਰਸ਼ੁਰਾਮ,ਮੰਗਤ ਰਾਮ ਸਰਪੰਚ, ਨਿਰਮਲ ਸਿੰਘ ਬੰਨਾ, ਪਵਨ ਕੁਮਾਰ, ਗੁਰਮੇਲ ਸਿੰਘ ਆਦਿ ਹਾਜ਼ਰ ਸਨ |