16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪ੍ਰਾਇਮਰੀ ਸਕੂਲ ਪਿੰਡ ਪਾਲਕਦੀਮ ਦੀ ਨਵੀਂ ਇਮਾਰਤ ਦਾ ਉਸਾਰੀ ਕਾਰਜ ਹੋਇਆ ਸ਼ੁਰੂ <br/>

Ad Position 21
repet_subhas-goyals [Copy P29]
ਪ੍ਰਾਇਮਰੀ ਸਕੂਲ ਪਿੰਡ ਪਾਲਕਦੀਮ ਵਿਖੇ ਨੀਂਹ ਪੱਥਰ ਰੱਖਣ ਮੌਕੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ | ਤਸਵੀਰ-ਸਤਿੰਦਰ ਸ਼ਰਮਾ | <br/> 03-05-2026
ਫਿਲੌਰ/ਅੱਪਰਾ, 2 ਮਈ (ਸਤਿੰਦਰ ਸ਼ਰਮਾ,ਦਲਵਿੰਦਰ ਸਿੰਘ)-ਨੇੜਲੇ ਪਿੰਡ ਪਾਲਕਦੀਮ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਨਵੀਂ ਇਮਾਰਤ ਦਾ ਨੀਂਹ ਪੱਥਰ ਸਮੂਹ ਗ੍ਰਾਮ ਪੰਚਾਇਤ, ਐਨ ਆਰ ਆਈ ਵੀਰਾਂ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਸਰਪੰਚ ਸੱਤਪਾਲ ਤੂਰ ਦੀ ਅਗਵਾਈ ਹੇਠ ਅਰਦਾਸ ਕਰਨ ਉਪਰੰਤ ਰੱਖਿਆ ਗਿਆ | ਇਸ ਮੌਕੇ ਸਕੂਲ ਮੁਖੀ ਹਰਦੀਪ ਕੌਰ, ਮੈਡਮ ਲਵਜੀਤ ਕੌਰ, ਮੈਡਮ ਸੁਖਵਿੰਦਰ ਕੌਰ, ਸੇਵਾਦਾਰ ਬਿੰਦਰ ਕੌਰ, ਹਰਜਿੰਦਰ ਸਿੰਘ ਉਰਫ਼ ਲਾਡੀ, ਨੰਬਰਦਾਰ ਸੁਖਵਿੰਦਰ ਸਿੰਘ, ਮਹਿੰਦਰ ਸਿੰਘ ਠੇਕੇਦਾਰ, ਮੋਹਨ ਸਿੰਘ ਗੁਰੂਘਰ ਦੇ ਪ੍ਰਧਾਨ, ਹੈੱਡ ਗ੍ਰੰਥੀ ਲਖਵਿੰਦਰ ਸਿੰਘ, ਪੰਚ ਬੀਬੀ ਸ਼ੀਲਾ, ਪੰਚ ਸਤਿਨਾਮ ਸਿੰਘ ਹਿਰਖੀ, ਜਸਵਿੰਦਰ ਕੌਰ ਸਹੋਤਾ, ਹਰਦੀਪ ਸਿੰਘ ਸਹੋਤਾ, ਸੁਰਿੰਦਰ ਸਿੰਘ ਸ਼ਿੰਦਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ | ਸਰਪੰਚ ਸੱਤਪਾਲ ਤੂਰ ਨੇ ਦੱਸਿਆ ਕਿ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਗੁਰਦੁਆਰਾ ਸਿੰਘ ਸਭਾ ਵਿਖੇ ਅਰਦਾਸ ਬੇਨਤੀ ਕੀਤੀ ਗਈ ਅਤੇ ਉਨ੍ਹਾਂ ਦਾਨੀ ਸੱਜਣਾਂ ਅਤੇ ਐਨ. ਆਰ. ਆਈ. ਵੀਰਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਸਕੂਲ ਅਤੇ ਪਿੰਡ ਦੇ ਸਰਵ ਪੱਖੀ ਵਿਕਾਸ ਵਿਚ ਹੋਰ ਵਾਧਾ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਮੋਦੀਖਾਨਾ ਟਰੱਸਟ ਵਲੋਂ 'ਲੋਹੀਆਂ 'ਚ 'ਲੈਬੋਰਟਰੀ ਤੇ ਲਾਇਬ੍ਰੇਰੀ' ਦਾ ਉਦਘਾਟਨ ਅਗਲੀ ਖ਼ਬਰ ਪੈਰਾਮੈਡੀਕਲ ਸਟਾਫ਼ ਵੈੱਲਫੇਅਰ ਐਸੋਸੀਏਸ਼ਨ ਨੇ ਮਨਾਇਆ ਅੰਤਰਰਾਸ਼ਟਰੀ ਮਜ਼ਦੂਰ ਦਿਵਸ <br/>
Ad Position 24