08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਵਿੱਤ ਤੇ ਠੇਕਾ ਕਮੇਟੀ ਨੇ ਉਤਰੀ ਹਲਕੇ ਦੇ ਪਾਰਕਾਂ ਦਾ 46.45 ਲੱਖ ਦਾ ਰੋਕਿਆ ਕੰਮ ਕਮੇਟੀ ਵਲੋਂ 29.50 ਕਰੋੜ ਦੇ ਵਿਕਾਸ ਦੇ ਕੰਮਾਂ ਨੂੰ ਦਿੱਤੀ ਗਈ ਮਨਜ਼ੂਰੀ <br/>

Ad Position 21
No active advertisement
ਮੀਟਿੰਗ ਵਿਚ ਮੌਜੂਦ ਮੇਅਰ ਵਨੀਤ ਧੀਰ, ਸੰਦੀਪ ਰਿਸ਼ੀ, ਰਾਹੁਲ ਧਵਨ, ਜਸਪਾਲ ਸਿੰਘ, ਮਲਕੀਤ ਸਿੰਘ ਸੁਭਾਨਾ, ਹਿਤੇਸ਼ ਗਰੇਵਾਲ, ਕਵਿਤਾ ਸੇਠ ਤੇ ਹੋਰ | ਤਸਵੀਰ: ਮੁਨੀਸ਼ <br/> 05-05-2026
ਜਲੰਧਰ, 4 ਮਈ (ਸ਼ਿਵ)-ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਵਿਚ ਹੋਈ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਜਿੱਥੇ 33 ਕਰੋੜ ਦੇ ਕੰਮਾਂ ਵਿਚੋਂ 29.50 ਕਰੋੜ ਦੇ ਅਲੱਗ-ਅਲੱਗ ਵਿਕਾਸ ਦੇ ਕੰਮਾਂ ਨੂੰ ਮਨਜੂਰੀ ਦਿੱਤੀ ਗਈ ਤੇ ਉੱਥੇ ਕਮੇਟੀ ਵਲੋਂ ਸੰਤੁਸ਼ਟ ਨਾ ਹੋਣ ਕਰਕੇ ਉੱਤਰੀ ਹਲਕੇ ਦੇ ਪਾਰਕਾਂ ਵਿਚ ਵਿਕਾਸ ਕਰਨ ਲਈ ਖ਼ਰਚੇ ਜਾਣ ਵਾਲੇ 49.45 ਲੱਖ ਦੇ ਕੰਮਾਂ ਨੂੰ ਫ਼ਿਲਹਾਲ ਲੰਬਿਤ ਕੀਤਾ ਹੈ | ਇਸ ਤੋਂ ਇਲਾਵਾ ਕੈਂਟ ਹਲਕੇ ਵਿਚ ਫੁੱਟਪਾਥ ਬਣਾਉਣ ਦੇ ਕੰਮ ਨੂੰ ਲੰਬਿਤ ਕੀਤਾ ਗਿਆ ਹੈ | ਅੱਜ ਦੀ ਮੀਟਿੰਗ ਵਿਚ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਕੌਂਸਲਰ ਕਵਿਤਾ ਸੇਠ, ਹਿਤੇਸ਼ ਗਰੇਵਾਲ ਤੇ ਹੋਰ ਅਫ਼ਸਰ ਮੌਜੂਦ ਸਨ | ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਨਿਗਮ ਵਲੋਂ ਜਿਹੜੇ ਅਹਿਮ ਕੰਮਾਂ ਨੂੰ ਮਨਜੂਰੀ ਦਿੱਤੀ ਗਈ ਹੈ, ਉਨਾਂ ਵਿਚ ਦਮੋਰੀਆ ਪੁਲ ਵਿਚ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ 58 ਲੱਖ ਦੀ ਲਾਗਤ ਵਾਲੇ ਵਾਟਰ ਹਾਰਵੈਸਟਿੰਗ ਲਗਾਉਣ ਲਈ ਟੈਂਡਰ ਨੂੰ ਮਨਜ਼ੂਰ ਕਰ ਦਿੱਤਾ ਗਿਆ ਹੈ ਤੇ ਇਸ ਤੋਂ ਇਲਾਵਾ 1.48 ਕਰੋੜ ਦੀ ਲਾਗਤ ਨਾਲ 30 ਹਜ਼ਾਰ ਦੀ ਸਟਰੀਟ ਲਾਈਟਾਂ ਦੀ ਸੰਭਾਲ ਦੇ ਕੰਮ ਦੇ ਟੈਂਡਰ ਨੂੰ ਹਰੀ ਝੰਡੀ ਦੇ ਦਿੱਤੀ ਹੈ | ਨਗਰ ਨਿਗਮ ਵਲੋਂ ਆਉਣ ਵਾਲੀਆਂ ਬਰਸਾਤਾਂ ਨੂੰ ਦੇਖਦੇ ਹੋਏ ਕਈ ਕੰਮਾਂ ਨੂੰ ਮਨਜੂਰੀ ਦਿੱਤੀ ਗਈ ਹੈ | ਨਿਗਮ ਵਲੋਂ ਜਿਹੜੇ ਵਿਕਾਸ ਦੇ ਕੰਮ ਕਰਵਾਏ ਜਾਣੇ ਹਨ | ਉਨਾਂ ਵਿਚ ਕਪੂਰਥਲਾ ਰੋਡ 'ਤੇ ਇੰਟਰਲਾਕਿੰਗ ਟਾਈਲਾਂ ਦਾ ਕੰਮ, ਮਿੱਠੂ ਬਸਤੀ, ਮਾਲ ਰੋਡ ਤੋਂ ਲੈ ਕੇ ਮੈਂਬਰੋ ਚੌਕ ਤੱਕ ਫੁੱਟਪਾਥ, ਗੁਰੂ ਰਵਿਦਾਸ ਚੌਕ ਤੋਂ ਬੀ. ਐੱਸ. ਐਨ. ਐਲ. ਚੌਕ, ਇੰਡਸਟਰੀਅਲ ਏਰੀਆ ਤੋਂ ਬਾਬਾ ਰੂਲੀਆ ਸ਼ਾਹ ਵਾਲੀ ਸੜਕ ਅਤੇ ਸੀਵਰਾਂ ਦੀ ਸਫ਼ਾਈ ਲਈ ਜਿੱਥੇ ਸੁਪਰ ਸਕਸ਼ਨ ਮਸ਼ੀਨ ਨਾਲ ਕੰਮ ਕਰਵਾਇਆ ਜਾਣਾ ਹੈ, ਉਨਾਂ ਵਿਚ ਇੰਡਸਟਰੀਅਲ ਅਸਟੇਟ, ਟਰਾਂਸਪੋਰਟ ਨਗਰ ਤੋਂ ਪਰਸ਼ੂਰਾਮ ਨਗਰ, ਕਾਲੀਆ ਕਾਲੋਨੀ, ਵੀਨਸ ਵੈਲੀ, ਅਸ਼ੋਕ ਵਿਹਾਰ, ਨੀਵੀਂ ਆਬਾਦੀ, ਇੰਡਸਟਰੀਅਲ ਏਰੀਆ ਕਾਲੀ ਮਾਤਾ ਮੰਦਿਰ ਸਮੇਤ ਕਈ ਇਲਾਕੇ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਇਤਿਹਾਸਕ ਜਿੱਤ 'ਤੇ ਭਾਜਪਾ ਦੇ 18 ਮੰਡਲਾਂ ਵਿਚ ਜਸ਼ਨ ਦਾ ਮਾਹੌਲ-ਪਟਾਕੇ ਚਲਾਏ, ਲੱਡੂ ਵੰਡੇ <br/> ਅਗਲੀ ਖ਼ਬਰ ਐੱਲ.ਪੀ.ਜੀ. ਸਿਲੰਡਰਾਂ ਦੀ ਕਾਲਾਬਾਜ਼ਾਰੀ ਤੇ ਮੁਨਾਫ਼ਾਖੋਰੀ ਖ਼ਿਲਾਫ ਸਖ਼ਤ ਕਾਰਵਾਈ ਹੋਵੇ-ਮਹਿੰਦਰ ਭਗਤ <br/>
Ad Position 24