08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਇਤਿਹਾਸਕ ਜਿੱਤ 'ਤੇ ਭਾਜਪਾ ਦੇ 18 ਮੰਡਲਾਂ ਵਿਚ ਜਸ਼ਨ ਦਾ ਮਾਹੌਲ-ਪਟਾਕੇ ਚਲਾਏ, ਲੱਡੂ ਵੰਡੇ <br/>

Ad Position 21
No active advertisement
15 ਨੰਬਰ ਮੰਡਲ ਵਿਚ ਪਟਾਕੇ ਚਲਾ ਕੇ ਖ਼ੁਸ਼ੀ ਮਨਾਉਂਦੇ ਹੋਏ, ਸਰਬਜੀਤ ਸਿੰਘ ਮੱਕੜ, ਮਨਜੀਤ ਸਿੰਘ ਟੀਟੂ, ਰਾਹੁਲ ਜਾਮਵਾਲ, ਦੀਪਾਲੀ ਬਾਗੜੀਆ, ਸੰਤੋਸ਼ ਸ਼ਰਮਾ ਤੇ ਹੋਰ | (ਸੱਜੇ) ਘਾਹ ਮੰਡੀ ਇਲਾਕੇ ਵਿਚ ਖ਼ੁਸ਼ੀ ਮਨਾਉਂਦੇ ਹੋਏ ਸੁਸ਼ੀਲ ਰਿੰਕੂ, ਅਮਰਜੀਤ ਸਿੰਘ ਗੋਲਡੀ, ਲਲਿਤ ਅੰਗੁਰਾਲ ਤੇ ਹੋਰ | <br/> ਸ਼ਾਸਤਰੀ ਮਾਰਕੀਟ ਚੌਕ ਵਿਚ ਪਾਰਟੀ ਦੀ ਜਿੱਤ 'ਤੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਮਨੋਰੰਜਨ ਕਾਲੀਆ ਤੇ ਨਾਲ ਪਿ੍ੰਸ, ਅਸ਼ਵਨੀ ਢੰਡ ਤੇ ਹੋਰ | (ਸੱਜੇ) ਜਿੱਤ ਦੀ ਖ਼ੁਸ਼ੀ ਵਿਚ ਲੱਡੂ ਖੁਆ ਕੇ ਮੰੂਹ ਮਿੱਠਾ ਕਰਵਾਉਂਦੇ ਹੋਏ ਅਸ਼ੀਸ਼ ਸਹਿਗਲ, ਕ੍ਰਿਸ਼ਨ ਦੇਵ ਭੰਡਾਰੀ, ਰਮਨ ਪੱਬੀ, ਰਵੀ ਮਹਿੰਦਰੂ ਤੇ ਹੋਰ | ਤਸਵੀਰਾਂ: ਮੁਨੀਸ 05-05-2026
ਜਲੰਧਰ, 4 ਮਈ (ਸ਼ਿਵ)-ਪੱਛਮੀ ਬੰਗਾਲ, ਪੁਡੂਚੇਰੀ, ਆਸਾਮ ਵਿਚ ਭਾਜਪਾ ਦੀ ਇਤਿਹਾਸਕ ਜਿੱਤ 'ਤੇ ਜਲੰਧਰ ਭਾਜਪਾ ਨੇ ਜੰਮ ਕੇ ਜਸ਼ਨ ਮਨਾਇਆ | ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ (ਸ਼ਹਿਰੀ) ਦੇ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਪੱਛਮੀ ਬੰਗਾਲ, ਆਸਾਮ ਅਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਮÏਕੇ ਪੂਰੇ ਜ਼ਿਲ੍ਹੇ ਵਿਚ ਭਾਜਪਾ ਆਗੂਆਂ, ਵਰਕਰਾਂ ਵਲੋਂ ਵੱਡੇ ਪੱਧਰ 'ਤੇ 18 ਮੰਡਲਾਂ ਵਿਚ ਇਹ ਜਸ਼ਨ ਪ੍ਰੋਗਰਾਮ ਮਨਾਏ ਗਏ | ਇਸ ਮੌਕੇ ਵਰਕਰਾਂ ਨੇ ਢੋਲ ਵਜਾਉਣ ਤੋਂ ਇਲਾਵਾ ਪਟਾਕੇ ਚਲਾਏ ਤੇ ਲੱਡੂ ਵੰਡ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ¢ ਜਿੱਤ ਦੀ ਖ਼ੁਸ਼ੀ ਮਨਾਉਂਦੇ ਹੋਏ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀ ਸੁਸ਼ਾਸਨ, ਵਿਕਾਸ ਅਤੇ ਲੋਕ-ਭਲਾਈ ਨੀਤੀਆਂ ਨੂੰ ਜਾਂਦਾ ਹੈ¢ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਪਾਰਦਰਸ਼ੀ ਸ਼ਾਸਨ ਅਤੇ ਦੇਸ਼-ਭਰ ਵਿਚ ਹੋਏ ਵਿਕਾਸ ਕਾਰਨ ਲੋਕਾਂ ਦਾ ਭਰੋਸਾ ਜਿੱਤਿਆ ਗਿਆ ਹੈ, ਜਿਸ ਦਾ ਨਤੀਜਾ ਇਹ ਜਿੱਤ ਹੈ¢ ਮੰਡਲਾਂ ਵਿਚ ਜਿਹੜੇ ਜਸ਼ਨ ਮਨਾਏ ਗਏ, ਉਨਾਂ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਪਾਰਟੀ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਸਨ | ਜਿਨ੍ਹਾਂ ਮੰਡਲਾਂ ਵਿਚ ਜਸ਼ਨ ਮਨਾਏ ਗਏ | ਉਨਾਂ ਵਿਚ ਰਾਜੇਸ਼ ਕੁਮਾਰ (ਆਰ.ਕੇ.), ਰਵਿਦਾਸ ਨਗਰ, ਜੀ.ਟੀ. ਰੋਡ, ਕੁਲਵੰਤ ਸ਼ਰਮਾ, ਹੈਪੀ ਦੀਵਾਨ, ਅਮਨ ਨਗਰ, ਗੁਰਪ੍ਰੀਤ ਵਿਕੀ, ਮਨੀਸ਼ ਵਿਜ, ਕਿਸ਼ਨਪੁਰਾ ਚÏਾਕ, ਆਸ਼ੀਸ਼ ਸਹਿਗਲ, ਭਗਵੰਤ ਪ੍ਰਭਾਕਰ, ਸ਼ੀਤਲਾ ਮਾਤਾ ਮੰਦਰ ਬਾਹਰ, ਚੰਦਨ ਰਖੇਜਾ, ਮਨੋਜ ਅਗਰਵਾਲ, ਰਾਮ ਮੰਡੀ, ਸੰਦੀਪ ਕੁਮਾਰ, ਰਾਜੇਸ਼ ਕਪੂਰ, ਚੁਗਿੱਟੀ ਚÏਾਕ, ਟੀਟੂ ਕਪਾਨੀਆ, ਮਨੋਰੰਜਨ ਕਾਲੀਆ, ਸ਼ਾਸਤਰੀ ਚÏਾਕ, ਕਸ਼ਿਤਿਜ ਢਲ, ਸਨੀ ਸ਼ਰਮਾ, ਜੋਤੀ ਚÏਾਕ, ਕੁਨਾਲ ਸ਼ਰਮਾ, ਸਨੀ ਸ਼ਰਮਾ, ਸ਼ੀਤਲ ਅੰਗੁਰਾਲ, ਬਸਤੀ ਗੁੰਜਾ, ਕੁਲਦੀਪ ਮਾਣਕ, ਲਲਿਤ ਬੱਬੂ, ਸਰਬਜੀਤ ਮੱਕੜ, ਜਮਸ਼ੇਰ ਖ਼ਾਸ, ਜੱਸ ਜੌਹਲ, ਅਸ਼ਵਨੀ ਅਟਵਾਲ, ਅਸ਼ੋਕ ਸਰੀਨ ਹਿੱਕੀ, ਜੰਡਿਆਲਾ ਬੱਸ ਸਟੈਂਡ ਤੇ ਹੋਰ ਵੀ ਸ਼ਾਮਿਲ ਸਨ |
ਪੱਛਮੀ ਬੰਗਾਲ 'ਚ ਭਾਜਪਾ ਦੀ ਜਿੱਤ ਦੀ ਖ਼ੁਸ਼ੀ 'ਚ ਗੁਰੂ ਨਾਨਕਪੁਰਾ ਵਿਖੇ ਭਾਜਪਾਈਆਂ ਵਲੋਂ ਲੱਡੂ ਵੰਡੇ
ਚੁਗਿੱਟੀ/ਜੰਡੂਸਿੰਘਾ, (ਨਰਿੰਦਰ ਲਾਗੂ)-ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਖ਼ੁਸ਼ੀ 'ਚ ਬੀ.ਜੇ.ਪੀ. ਜਲੰਧਰ ਕੇਂਦਰ ਹਲਕੇ ਦੇ ਭਾਜਪਾਈਆਂ ਵਲੋਂ ਲੱਡੂ ਵੰਡੇ ਗਏ ਤੇ 'ਬੀ.ਜੇ.ਪੀ. ਜ਼ਿੰਦਾਬਾਦ' ਦੇ ਨਾਅਰੇ ਲਗਾਏ ਗਏ | ਇਸ ਮੌਕੇ ਮੰਡਲ ਨੰ. 6 ਦੇ ਪ੍ਰਧਾਨ ਸੰਦੀਪ ਕੁਮਾਰ ਨੇ ਕਿਹਾ ਕਿ ਇਹ ਜਿੱਤ ਲੋਕਾਂ ਦੇ ਭਰੋਸੇ, ਵਿਕਾਸ ਦੀ ਸੋਚ ਤੇ ਪਾਰਦਰਸ਼ੀ ਸ਼ਾਸਨ ਪ੍ਰਣਾਲੀ ਦੀ ਜਿੱਤ ਹੈ | ਪੱਛਮੀ ਬੰਗਾਲ ਦੀ ਜਨਤਾ ਨੇ ਵਿਕਾਸ, ਸੁਰੱਖਿਆ ਅਤੇ ਸਥਿਰ ਸਰਕਾਰ ਦੇ ਹੱਕ
ਵਿਚ ਆਪਣਾ ਸਪੱਸ਼ਟ ਫ਼ੈਸਲਾ ਦਿੱਤਾ ਹੈ | ਉਨ੍ਹਾਂ ਨੇ ਸਾਰੇ ਵਰਕਰਾਂ ਦੀ ਪਾਰਟੀ ਦੀ ਕਾਮਯਾਬੀ ਪ੍ਰਤੀ ਦਿ੍ੜ੍ਹਤਾ ਅਤੇ ਮਿਹਨਤ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਇਹ ਇਤਿਹਾਸਕ ਸਫ਼ਲਤਾ ਸੰਭਵ ਹੋਈ ਹੈ | ਉਨ੍ਹਾਂ ਨੇ ਭਰੋਸਾ ਜ਼ਾਹਰ ਕਰਦਿਆਂ ਆਖਿਆ ਕਿ ਨਵੀਂ ਸਰਕਾਰ ਪੱਛਮੀ ਬੰਗਾਲ ਨੂੰ ਵਿਕਾਸ ਦੀਆਂ ਨਵੀਆਂ ਉੱਚਾਈਆਂ ਤੱਕ ਲੈ ਕੇ ਜਾਵੇਗੀ ਜਿਸ ਨਾਲ ਆਮ ਲੋਕਾਂ ਦੇ ਜੀਵਨ ਵਿਚ ਸਕਾਰਾਤਮਕ ਬਦਲਾਅ ਆਵੇਗਾ | ਇਸ ਮੌਕੇ ਰਜੇਸ਼ ਕਪੂਰ ਜਨਰਲ ਸੈਕਟਰੀ, ਮਨੋਜ ਅਗਰਵਾਲ, ਡਾ. ਮੁਕੇਸ਼ ਵਾਲੀਆ, ਸਾਬਕਾ ਕੌਂਸਲਰ ਸ਼ੈਲੀ ਖੰਨਾ, ਅਸ਼ਵਨੀ ਭੰਡਾਰੀ, ਗੌਰਵ ਮਹਿਤਾ, ਰਜੇਸ਼ ਪਾਠਕ, ਦੇਸਬੰਦੂ ਭੰਡਾਰੀ, ਰਕੇਸ਼ ਕਾਲੀਆ, ਉਮ ਪ੍ਰਕਾਸ਼, ਰਜਿੰਦਰ ਗੋਸਾਈ, ਗਿਆਨ ਚੰਦ, ਮੁਨੀਸ਼ ਅਗਰਵਾਲ, ਦਿਨੇਸ਼ ਡੇਵਿਡ, ਨਿੰਮਾ, ਰਜਨੀਸ਼ ਕਪਾਹੀ, ਅਸ਼ੋਕ, ਨਰਿੰਦਰ, ਮੋਹਨ ਸਿੰਘ, ਨਰਿੰਦਰ ਕੌਰ, ਰਾਮ ਲੁਭਾਇਆ ਚੁਗਿੱਟੀ, ਅਸਬੀਲੇਖ ਖੰਨਾ, ਅਜੈ ਭਾਰਦਵਾਜ ਤੇ ਵਿਨੀਤ ਸ਼ਰਮਾ ਆਦਿ ਸਮੇਤ ਕਈ ਹੋਰ ਆਗੂ ਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ 'ਤੇ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਵਿੱਤ ਤੇ ਠੇਕਾ ਕਮੇਟੀ ਨੇ ਉਤਰੀ ਹਲਕੇ ਦੇ ਪਾਰਕਾਂ ਦਾ 46.45 ਲੱਖ ਦਾ ਰੋਕਿਆ ਕੰਮ ਕਮੇਟੀ ਵਲੋਂ 29.50 ਕਰੋੜ ਦੇ ਵਿਕਾ...
Ad Position 24