08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਤਿੰਨ ਛੁੱਟੀਆਂ ਉਪਰੰਤ ਸੋਮਵਾਰ ਖੁੱਲ੍ਹੇ ਫ਼ਰਦ ਕੇਂਦਰ, ਪਿ੍ੰਟਰ ਨਾ ਚੱਲਣ ਕਾਰਨ ਫ਼ਰਦ ਲੈਣ ਆਏ ਲੋਕ ਹੋਏ ਖੱਜਲ-ਖੁਆਰ ਜਲੰਧਰ-2 ਸਮੇਤ ਜ਼ਿਲ੍ਹੇ ਦੇ ਚਾਰ ਫ਼ਰਦ ਕੇਂਦਰ 28 ਅਪ੍ਰੈਲ ਤੋਂ ਪਏ ਹਨ ਬੰਦ

Ad Position 21
No active advertisement
ਅਜੀਤ ਡੈਸਕ 05-05-2026
ਜਲੰਧਰ, 4 ਮਈ (ਜਤਿੰਦਰ ਪੰਮੀ)-ਤਿੰਨ ਦਿਨ ਦੀ ਸਰਕਾਰੀ ਛੁੱਟੀ ਉਪਰੰਤ ਸੋਮਵਾਰ ਨੂੰ ਜ਼ਿਲ੍ਹੇ 'ਚ ਕਈ ਥਾਵਾਂ 'ਤੇ ਫਰਦ ਕੇਂਦਰਾਂ ਦੇ ਪਿ੍ੰਟਰ ਨਾ ਚੱਲਣ ਕਾਰਨ ਵੱਖ-ਵੱਖ ਕੰਮਾਂ ਲਈ ਫਰਦ ਲੈਣ ਆਏ ਵੱਡੀ ਗਿਣਤੀ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ | ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅੰਦਰ ਸਥਿਤ ਸਬ-ਰਜਿਸਟਰਾਰ-1 ਤੇ 2 ਵਿਖੇ ਸਵੇਰੇ 9 ਵਜੇ ਜਦੋਂ ਲੋਕ ਫਰਦ ਕੇਂਦਰਾਂ 'ਚ ਫਰਦਾਂ ਦੇ ਪਿ੍ੰਟ ਲੈਣ ਲਈ ਪੁੱਜੇ ਤਾਂ ਪਤਾ ਲੱਗਾ ਕਿ ਜਲੰਧਰ-2 ਦੇ ਫਰਦ ਕੇਂਦਰ ਦਾ ਪਿ੍ੰਟਰ ਨਾ ਚੱਲਣ ਕਾਰਨ ਪਿ੍ੰਟ ਨਹੀਂ ਨਿਕਲ ਸਕਦੇ | ਪਿ੍ੰਟ ਨਾ ਨਿਕਲਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਫਰਦ ਕੇਂਦਰ ਦੇ ਸਟਾਫ ਨੇ ਜਲੰਧਰ-1 ਦੇ ਫਰਦ ਕੇਂਦਰ 'ਚੋਂ ਲੋਕਾਂ ਨੂੰ ਪਿ੍ੰਟ ਕਢਵਾ ਕੇ ਦੇਣ ਦਾ ਆਰਜ਼ੀ ਪ੍ਰਬੰਧ ਕੀਤਾ ਪਰ ਗਿਣਤੀ ਵਧੇਰੇ ਹੋਣ ਕਾਰਨ ਲੋਕਾਂ ਨੂੰ ਘੰਟਿਆਂਬੱਧੀ ਬੈਠਣਾ ਪਿਆ | ਇਸ ਸਮੱਸਿਆ ਦਾ ਸਾਹਮਣੇ ਜ਼ਿਲ੍ਹੇ ਦੇ ਆਦਮਪੁਰ, ਨੂਰਮਹਿਲ ਤੇ ਫਿਲੌਰ ਸਥਿਤ ਫਰਦ ਕੇਂਦਰਾਂ 'ਚ ਫਰਦਾਂ ਲੈਣ ਆਏ ਲੋਕਾਂ ਨੂੰ ਵੀ ਕਰਨਾ ਪਿਆ | ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਸਥਿਤ ਫਰਦ ਕੇਂਦਰਾਂ 'ਚ ਰੋਜ਼ਾਨਾ 350-400 ਲੋਕ ਜ਼ਮੀਨ ਦੀ ਰਜਿਸਟਰੀ ਕਰਵਾਉਣ, ਬੈਂਕ ਤੋਂ ਕਰਜ਼ਾ ਲੈਣ, ਲਿਮਟਾਂ ਬਣਵਾਉਣ ਤੇ ਹੋਰ ਕਈ ਸਰਕਾਰੀ ਕੰਮਾਂ ਲਈ ਫਰਦ ਲੈਣ ਵਾਸਤੇ ਆਉਂਦੇ ਹਨ | ਫਰਦ ਕੇਂਦਰ ਜਲੰਧਰ-2 'ਚ ਫਰਦ ਲੈਣ ਪੁੱਜੇ ਸ਼ਹਿਰ ਵਾਸੀ ਰਾਕੇਸ਼ ਕੁਮਾਰ ਤੇ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਫਰਦ ਦੇ ਪਿ੍ੰਟ ਲੈਣ ਆਏ ਸਨ ਪਰ ਇੱਥੇ ਆ ਕੇ ਪਤਾ ਲੱਗਾ ਹੈ ਕਿ ਪਿ੍ੰਟਰ ਨਾ ਚੱਲਣ ਕਰਕੇ ਫਰਦ ਨਹੀਂ ਮਿਲ ਸਕਦੀ | ਉਨ੍ਹਾਂ ਨੇ ਫਰਦ ਕੇਂਦਰ ਦੇ ਮੁਲਾਜ਼ਮਾਂ ਨੂੰ ਦੱਸਿਆ ਕਿ ਇਹ ਬਹੁਤ ਜ਼ਰੂਰੀ ਹੈ ਤਾਂ ਸਟਾਫ ਨੇ ਜਲੰਧਰ-1 ਤੋਂ ਪਿ੍ੰਟ ਕਢਵਾਉਣ ਲਈ ਕਿਹਾ, ਜਿੱਥੇ ਕਾਫੀ ਸਮਾਂ ਵਾਰੀ ਦੀ ਉਡੀਕ ਕਰਨੀ ਪਈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰੀ ਨਾ ਸਹਿਣੀ ਪਵੇ | ਪਤਾ ਲੱਗਾ ਹੈ ਕਿ ਇਹ ਸਮੱਸਿਆ ਪਿਛਲੀ 28 ਅਪ੍ਰੈਲ ਤੋਂ ਹੀ ਚੱਲ ਰਹੀ ਹੈ | ਇਸ ਦਾ ਮੁੱਖ੍ਰ ਕਾਰਨ ਹੈ ਕਿ ਫਰਦ ਕੇਂਦਰਾਂ 'ਚ ਆਪ੍ਰੇਟਰ, ਪਿ੍ੰਟਰ ਤੇ ਟੋਨਰ ਦਾ ਕੰਮ ਸੀਐੱਮਐੱਸ ਲਿਮਟਿਡ ਕੰਪਨੀ ਕੋਲ ਹੈ, ਜਿਸ ਦਾ ਠੇਕਾ 30 ਸਤੰਬਰ 2025 ਨੂੰ ਖਤਮ ਹੋ ਗਿਆ ਸੀ ਪਰ ਕੰਪਨੀ ਵਲੋਂ ਠੇਕਾ ਰਿਨੀਊ ਹੋਣ ਤਕ ਕੰਮ ਚਲਾਇਆ ਜਾ ਰਿਹਾ ਸੀ | ਹੁਣ ਪਤਾ ਲੱਗਾ ਹੈ ਕਿ ਸਰਕਾਰ ਵਲੋਂ ਉਕਤ ਠੇਕਾ ਦੇਣ ਲਈ ਨਵੇਂ ਟੈਂਡਰ ਲਾ ਦਿੱਤੇ ਗਏ ਹਨ ਜੋ ਕਿ ਅਗਲੇ ਤਿੰਨ-ਚਾਰ ਦਿਨਾਂ 'ਚ ਖੁੱਲ੍ਹਣਗੇ | ਨਵੇਂ ਟੈਂਡਰ ਨਿਕਲਣ ਕਾਰਨ ਸੀਐੱਮਐੱਸ ਕੰਪਨੀ ਨੇ ਪਿ੍ੰਟਰਾਂ 'ਚ ਪੈਣ ਵਾਲੇ ਟੋਨਰਾਂ ਦੀ ਸਪਲਾਈ ਰੋਕ ਦਿੱਤੀ ਹੈ, ਜਿਸ ਕਾਰਨ ਲੋਕਾਂ ਨੂੰ ਫਰਦ ਦੇ ਪਿ੍ੰਟ ਕਢਵਾਉਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਮੱਸਿਆ ਸੰਬੰਧੀ ਜਦੋਂ ਫਰਦ ਕੇਂਦਰ ਦੇ ਇੰਚਾਰਜ ਪ੍ਰਤੀਕ ਸਿੰਘ ਬੇਦੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਫਰਦ ਦੇ ਪਿ੍ੰਟ ਕਢਵਾ ਕੇ ਦੇਣ ਲਈ ਜਲੰਧਰ-1 ਦੀ ਸਹਾਇਤਾ ਲਈ ਗਈ ਪਰ ਓਧਰ ਵੀ ਲੋਕਾਂ ਦੀ ਗਿਣਤੀ ਵਧੇਰੇ ਹੋਣ ਕਰਕੇ ਪਿ੍ੰਟ ਕਢਵਾਉਣ 'ਚ ਸਮਾਂ ਲੱਗ ਰਿਹਾ ਹੈ |
ਪੇਮੈਂਟ ਨਾ ਮਿਲਣ ਕਾਰਨ ਵੈਂਡਰਾਂ ਨੇ ਕੰਮ ਕੀਤਾ ਬੰਦ
ਇਸ ਸੰਬੰਧੀ ਜਦੋਂ ਠੇਕਾ ਕੰਪਨੀ ਸੀ.ਐੱਮ.ਐੱਸ. ਲਿਮਟਿਡ ਦੇ ਡੀਐੱਮ ਗੌਰਵ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕੰਪਨੀ ਨੂੰ ਪੇਮੈਂਟ ਨਾ ਮਿਲਣ ਕਾਰਨ ਵੈਂਡਰਾਂ ਨੂੰ ਅਦਾਇਗੀ ਵੀ ਰੁਕੀ ਹੋਈ ਹੈ, ਜਿਸ ਕਾਰਨ ਵੈਂਡਰਾਂ ਨੇ ਟੋਨਰਾਂ ਦੀ ਸਪਲਾਈ ਰੋਕ ਦਿੱਤੀ ਹੈ | ਇਸ ਕਰਕੇ ਇਹ ਸਮੱਸਿਆ ਪੈਦਾ ਹੋਈ ਹੈ | ਜੇਕਰ ਪੇਮੈਂਟ ਨਾ ਮਿਲੀ ਤਾਂ ਟੋਨਰ ਖਤਮ ਹੋਣ ਕਾਰਨ ਹੋਰ ਪਿ੍ੰਟਰ ਵੀ ਬੰਦ ਹੋ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਚੌਕ ਤੋਂ ਮਕਸੂਦਾਂ ਵੱਲ ਪਾਈਪਾਂ ਪਾਉਣ ਲਈ ਸਰਵਿਸ ਰੋਡ ਤੋੜਨ ਦਾ ਕੰਮ ਸ਼ੁਰੂ ਸਰਵਿਸ ਰੋਡ 'ਤੇ ਪਾਈ ਜਾਣ ਵਾਲੀ... ਅਗਲੀ ਖ਼ਬਰ ਵਪਾਰੀਆਂ ਦੀਆਂ ਸ਼ਿਕਾਇਤਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣ-ਡੀ.ਸੀ.
Ad Position 24