07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਚੁਨਮੁਨ ਚੌਕ ਵਿਖੇ ਆਪਸ ਵਿਚ ਟਕਰਾਈਆਂ ਦੋ ਕਾਰਾਂ <br/>

Ad Position 21
No active advertisement
ਅਜੀਤ ਡੈਸਕ 11-05-2026
ਜਲੰਧਰ, 10 ਮਈ (ਸ਼ੈਲੀ)-ਜਲੰਧਰ ਦੇ ਚੁਨਮੁਨ ਚੌਕ ਵਿਖੇ ਦੋ ਕਾਰਾਂ ਆਪਸ ਵਿਚ ਟਕਰਾ ਗਈਆਂ | ਇਸ ਦੌਰਾਨ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ | ਗਨਿਮਤ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਸੂਚਨਾ ਮਿਲਦੇ ਹੀ ਥਾਣਾ 6 ਦੇ ਏ.ਐੱਸ.ਆਈ ਨਰਿੰਦਰ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ | ਪੁਲਿਸ ਨੇ ਸਭ ਤੋਂ ਪਹਿਲਾਂ ਕਾਰਾਂ ਸਾਈਡ 'ਤੇ ਕਰਵਾਈਆਂ ਤਾਂ ਕਿ ਟਰੈਫਿਕ ਵਿਚ ਕੋਈ ਸਮਸਿਆ ਨਾ ਆਵੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ 6 ਦੇ ਏ.ਐੱਸ.ਆਈ ਨਰਿੰਦਰ ਕੁਮਾਰ ਨੇ ਦਸਿਆ ਕਿ ਹਾਦਸੇ ਦੌਰਾਨ ਇਕ ਕਾਰ ਚਾਲਕ ਜਖਮੀ ਹੋਇਆ ਹੈ ਜੋ ਕਿ ਹਸਪਤਾਲ ਵਿਚ ਜੇਰੇ ਇਲਾਜ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਜੋ ਵੀ ਸ਼ਿਕਾਇਤ ਆਵੇਗੀ ਉਸ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਜਲੰਧਰ ਛਾਉਣੀ ਹਲਕੇ ਦੇ ਲੋਕਾਂ ਲਈ ਸਿਰਦਰਦੀ ਬਣਿਆ ਪੰਜਾਬ ਸਰਕਾਰ ਦਾ ਵਿਕਾਸ ਸਾਲ ਭਰ ਤੋਂ ਸੜਕਾਂ 'ਤੇ ਪਾਏ ਪੱਥਰਾਂ ਕਾਰ... ਅਗਲੀ ਖ਼ਬਰ ਬਲ ਹਸਪਤਾਲ ਨੇੜੇ ਭਿਆਨਕ ਸੜਕ ਹਾਦਸਾ, ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਨਾਲ ਟੈਕਸੀ ਪਲਟੀ <br/>
Ad Position 24