07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਹਾਂਵੀਰ ਮਾਰਗ ਬਣਨ ਦਾ ਕੰਮ ਪੂਰਾ ਹੋਣ ਨਾਲ ਲੋਕਾਂ ਨੂੰ ਮਿਲੇਗੀ ਰਾਹਤ ਹੁਣ ਜੀ.ਟੀ.ਬੀ. ਨਗਰ ਵਾਲੀ ਸੜਕ ਨੂੰ ਵੀ ਠੀਕ ਕਰਨ ਦੀ ਕੀਤੀ ਜਾ ਰਹੀ ਹੈ ਮੰਗ <br/>

Ad Position 21
No active advertisement
ਅਜੀਤ ਡੈਸਕ 11-05-2026
ਜਲੰਧਰ, 10 ਮਈ (ਸ਼ਿਵ)-ਨਹਿਰੀ ਪਾਣੀ ਪ੍ਰਾਜੈਕਟ ਦੀਆਂ ਪਾਈਪਾਂ ਪਾਉਣ ਲਈ ਐਲ.ਐਂਡ.ਟੀ. ਕੰਪਨੀ ਵਲੋਂ ਡਾ. ਭੀਮ ਰਾਓ ਅੰਬੇਡਕਰ ਚੌਕ ਤੋਂ ਲੈ ਕੇ ਕਪੂਰਥਲਾ ਚੌਕ ਤੱਕ ਸੜਕ ਤੋੜੀ ਗਈ ਸੀ ਤਾਂ ਉਸ ਤੋਂ ਬਾਅਦ ਨਗਰ ਨਿਗਮ ਵਲੋਂ ਇਸ ਸੜਕ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਿਹੜਾ ਕਿ ਅੱਜ ਕਪੂਰਥਲਾ ਚੌਕ ਤੱਕ ਰਹਿੰਦਾ ਹਿੱਸਾ ਬਣਾ ਕੇ ਪੂਰਾ ਕਰ ਦਿੱਤਾ ਗਿਆ | ਲੰਬੇ ਸਮੇਂ ਤੱਕ ਇਸ ਸੜਕ ਦੇ ਖ਼ਰਾਬ ਰਹਿਣ ਕਰਕੇ ਲੋਕਾਂ ਨੂੰ ਕਾਫ਼ੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ | ਹੁਣ ਦੂਜੇ ਪਾਸੇ ਜਿਹੜਾ ਕਪੂਰਥਲਾ ਚੌਂਕ ਤੋਂ ਡਾਕਟਰ ਭੀਮ ਰਾਓ ਅੰਬੇਦਕਰ ਚੌਕ ਦੇ ਨੂੰ ਹਿੱਸੇ ਨੂੰ ਠੀਕ ਕਰਨ ਲਈ ਵਰਕਰ ਆਰਡਰ ਲੱਗਣ ਤੋਂ ਪਹਿਲਾਂ ਅਤੇ ਬਰਸਾਤਾਂ ਤੋਂ ਪਹਿਲਾਂ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ | ਉੱਧਰ ਦੂਜੇ ਪਾਸੇ ਅਜੇ ਗੁਰੂ ਤੇਗ਼ ਬਹਾਦਰ ਨਗਰ ਦੀ ਟੁੱਟੀ ਹੋਈ ਸੜਕ ਨੂੰ ਵੀ ਠੀਕ ਕੀਤੇ ਜਾਣ ਦਾ ਕੰਮ ਲੰਬਿਤ ਪਿਆ ਹੈ | ਇਲਾਕਾ ਕੌਂਸਲਰ ਹਰਸ਼ਰਨ ਕੌਰ ਹੈਪੀ ਵੀ ਇਸ ਇਲਾਕੇ ਦੀ ਸੜਕ ਨੂੰ ਠੀਕ ਕਰਨ ਦੀ ਮੰਗ ਉਠਾ ਚੁੱਕੀ ਹੈ ਤੇ ਮੇਅਰ ਵਨੀਤ ਧੀਰ ਵਲੋਂ ਇਸ ਸੜਕ ਨੂੰ ਠੀਕ ਕਰਨ ਦਾ ਭਰੋਸਾ ਦਿੱਤਾ ਗਿਆ ਸੀ | ਸ਼ਹਿਰ ਵਿਚ ਇਸ ਵੇਲੇ ਕਈ ਹੋਰ ਸੜਕਾਂ ਤੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਪਠਾਨਕੋਟ ਚੌਕ ਤੋਂ ਮਕਸੂਦਾਂ ਚੌਕ ਤੱਕ ਪਾਈਪਾਂ ਪਾਉਣ ਲਈ ਸਰਵਿਸ ਰੋਡ ਨੂੰ ਤੋੜਨ ਦਾ ਕੰਮ ਕੁੱਝ ਦਿਨ ਪਹਿਲਾਂ ਸ਼ੁਰੂ ਹੋ ਗਿਆ ਸੀ | ਲੋਕਾਂ ਦਾ ਕਹਿਣਾ ਸੀ ਕਿ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਇਨ੍ਹਾਂ ਤੋੜੀਆਂ ਗਈਆਂ ਸੜਕਾਂ ਨੂੰ ਜੰਗੀ ਪੱਧਰ 'ਤੇ ਠੀਕ ਕਰਵਾਇਆ ਜਾਣਾ ਚਾਹੀਦਾ ਹੈ ਨਹੀਂ ਤੇ ਬਰਸਾਤਾਂ ਵਿਚ ਲੋਕਾਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ | ਉਂਝ ਸ਼ਹਿਰ ਵਿਚ ਅਜੇ ਸੜਕਾਂ ਨੂੰ ਤੋੜਨ ਦਾ ਕੰਮ ਬੰਦ ਨਹੀਂ ਹੋ ਸਕਿਆ ਹੈ | ਮੇਅਰ ਵਨੀਤ ਧੀਰ ਨੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਸ਼ਹਿਰ ਵਿਚ ਅੱਗੇ ਪੀ. ਐਨ. ਜੀ.ਪਾਈਪਾਂ ਪਾਉਣ ਦਾ ਕੰਮ ਰੋਕ ਦਿੱਤਾ ਹੈ ਕਿਉਂਕਿ ਪਾਈਪਾਂ ਪਾਉਣ ਲਈ ਜਿਨ੍ਹਾਂ ਲੋਕਾਂ ਵਲੋਂ ਸੜਕਾਂ ਤੋੜੀਆਂ ਜਾ ਰਹੀਆਂ ਹਨ, ਉਨ੍ਹਾਂ ਵਲੋਂ ਨਾਲ ਹੀ ਪਾਣੀ ਅਤੇ ਸੀਵਰੇਜ ਦੀ ਲਾਈਨ ਵਾਲੀਆਂ ਕਈ ਜਗਾ 'ਤੇ ਪਾਈਪਾਂ ਤੋੜ ਦਿੱਤੀਆਂ ਗਈਆਂ ਹਨ ਜਿਸ ਕਰਕੇ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ |
ਸਮਾਰਟ ਸਿਟੀ ਦੇ ਦਫ਼ਤਰ ਦੇ ਬਾਹਰ ਹੀ ਠੀਕ ਨਹੀਂ ਹੋ ਰਹੀ ਸੜਕ
ਸ਼ਹਿਰ ਵਿਚ ਕਈ ਜਗ੍ਹਾ ਸੜਕਾਂ ਦੀ ਹਾਲਤ ਹੋਣ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਸੰਵਿਧਾਨ ਚੌਕ ਦੇ ਕੋਲ ਸਮਾਰਟ ਸਿਟੀ ਦਫ਼ਤਰ ਦੇ ਥੱਲੇ ਪਿਛਲੇ ਦੋ ਮਹੀਨਿਆਂ ਤੋਂ ਵਾਟਰ ਸਪਲਾਈ ਲੀਕੇਜ ਠੀਕ ਕਰਨ ਤੋਂ ਬਾਅਦ ਖੱਡਾ ਠੀਕ ਨਹੀਂ ਕੀਤਾ ਗਿਆ ਹੈ | ਲੋਕਾਂ ਦਾ ਕਹਿਣਾ ਸੀ ਕਿ ਜੇਕਰ ਸਮਾਰਟ ਸਿਟੀ ਦਫ਼ਤਰ ਦੇ ਥੱਲੇ ਇਹ ਹਾਲ ਹੈ ਬਾਕੀ ਸ਼ਹਿਰ ਦਾ ਕੀ ਹਾਲ ਹੋਵੇਗਾ | ਸ੍ਰੀ ਗੁਰੂ ਰਵਿਦਾਸ ਚੌਂਕ ਜਿੱਥੇ ਕਿ ਸਾਈਕਲ ਸਟੈਂਡ ਹੈ | ਉੱਥੇ ਲੋਕ ਨਕੋਦਰ, ਸ਼ਾਹਕੋਟ ਜਾਂ ਮੋਗਾ ਕੰਮ ਕਰਨ ਲਈ ਜਾਂਦੇ ਹਨ ਤਾਂ ਉਹ ਇੱਥੇ ਹੀ ਸਾਈਕਲ ਸਟੈਂਡ 'ਤੇ ਆਪਣੀਆਂ ਗੱਡੀਆਂ ਖੜ੍ਹੀਆਂ ਕਰ ਦਿੰਦੇ ਹਨ | ਇੱਥੇ ਸੀਵਰੇਜ ਦਾ ਗਟਰ ਦਾ ਢੱਕਣ ਟੁੱਟਿਆ ਹੋਇਆ ਹੈ | ਲੋਕਾਂ ਦਾ ਕਹਿਣਾ ਹੈ ਕਿ ਇੱਥੇ ਬੱਚੇ ਲੰਘਦੇ ਹਨ ਤਾਂ ਇਸ ਨੂੰ ਠੀਕ ਕਰਵਾਇਆ ਜਾਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸਰਹਿੰਦ ਫ਼ਤਹਿ ਦਿਵਸ ਸੰਬੰਧੀ ਸਮਾਗਮ ਕੱਲ੍ਹ ਅਗਲੀ ਖ਼ਬਰ ਜਲੰਧਰੀਆਂ ਨੂੰ ਫਿਟਨੈੱਸ ਦਾ ਸੰਦੇਸ਼ ਦੇ ਗਈ ਯੂਥ ਮੈਰਾਥਨ ਤੇ ਦੇਸ਼ ਭਗਤੀ ਦੇ ਰੰਗ 'ਚ ਰੰਗਿਆ ਮਾਡਲ ਟਾਊਨ <br/>
Ad Position 24