07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਚੁਗਿੱਟੀ ਚੌਕ ਲਾਗੇ ਫਿਰ ਲੱਗੇ ਕੂੜੇ ਦੇ ਢੇਰ, ਲੋਕ ਪ੍ਰੇਸ਼ਾਨ ਕਿਹਾ, ਬਦਬੂ ਨਾਲ ਹੋ ਰਿਹਾ ਵਾਤਾਵਰਨ ਪ੍ਰਦੂਸ਼ਿਤ <br/>

Ad Position 21
No active advertisement
ਅਜੀਤ ਡੈਸਕ 11-05-2026
ਚੁਗਿੱਟੀ/ਜੰਡੂਸਿੰਘਾ, 10 ਮਈ (ਨਰਿੰਦਰ ਲਾਗੂ)- ਸਥਾਨਕ ਚੁਗਿੱਟੀ ਚੌਕ ਲਾਗੇ ਫਿਰ ਤੋਂ ਲੱਗੇ ਕੂੜੇ ਦੇ ਢੇਰ ਤੋਂ ਆਉਂਦੀ ਬਦਬੂ ਕਾਰਨ ਲੋਕ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹੋ ਰਹੇ ਹਨ | ਇਸ ਗੱਲ ਨੂੰ ਲੈ ਕੇ ਸੰਬੰਧਿਤ ਵਿਭਾਗ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਪ੍ਰਭਜੋਤ ਸਿੰਘ, ਮਨੋਜ ਕੁਮਾਰ, ਸ਼ਾਮ ਲਾਲ, ਰਾਜ ਕੁਮਾਰ, ਬ੍ਰਹਮ ਦਾਸ, ਸੁਰਿੰਦਰ ਕੁਮਾਰ, ਕੁਲਦੀਪ ਸਿੰਘ, ਗਿਆਨ ਸਿੰਘ ਤੇ ਕਿਸ਼ੋਰ ਕੁਮਾਰ ਸਮੇਤ ਕਈ ਹੋਰ ਰਾਹਗੀਰਾਂ ਨੇ ਦੱਸਿਆ ਕਿ ਉਕਤ ਚੌਕ ਨਜ਼ਦੀਕ ਮਗਰਲੇ ਦਿਨਾਂ 'ਚ ਵੀ ਵੱਡੀ ਮਾਤਰਾ 'ਚ ਪਿਆ ਕੂੜਾ ਦਿਖਾਈ ਦਿੰਦਾ ਸੀ, ਜਿਸ ਨੂੰ ਚੁਕਵਾਉਣ ਲਈ ਸਥਾਨਕ ਲੋਕਾਂ ਵਲੋਂ ਕਈ ਵਾਰ ਰੌਲਾ ਪਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਕੂੜੇ ਦਾ ਡੰਪ ਖ਼ਤਮ ਕਰਵਾਇਆ ਗਿਆ ਸੀ ਪਰ ਹੂਣ ਫਿਰ ਲਾਗਲੇ ਖੇਤਰ ਦੇ ਵਸਨੀਕਾਂ ਤੇ ਸਫ਼ਾਈ ਸੇਵਕਾਂ ਵਲੋਂ ਰਾਤ ਦੇ ਸਮੇਂ ਲਿਫਾਫਿਆਂ ਤੇ ਬੋਰੀਆਂ ਆਦਿ 'ਚ ਕੂੜਾ ਭਰ ਕੇ ਉਕਤ ਚੌਕ ਦੇ ਲਾਗੇ ਸੁੱਟਿਆ ਜਾ ਰਿਹਾ ਹੈ | ਇਸ ਤੋਂ ਇਲਾਵਾ ਆਸ-ਪਾਸ ਦੇ ਖੇਤਰ 'ਚ ਮੀਟ ਵੇਚਣ ਵਾਲੇ ਦੁਕਾਨਦਾਰਾਂ ਵਲੋਂ ਵੀ ਰਹਿੰਦ ਖੂੰਹਦ ਇਥੇ ਹੀ ਸੁੱਟੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਕੂੜੇ ਦੇ ਢੇਰਾਂ ਤੋਂ ਦੂਰ-ਦੂਰ ਤੱਕ ਫੈਲ ਰਹੀ ਬਦਬੂ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ਤੇ ਉਸ ਕਾਰਨ ਹਰ ਉਮਰ ਵਰਗ ਦੇ ਲੋਕ ਖ਼ਤਰਨਾਕ ਬਿਮਾਰੀਆਂ ਦੀ ਲਪੇਟ 'ਚ ਆ ਰਹੇ ਹਨ | ਉਨ੍ਹਾਂ ਕਿਹਾ ਕਿ ਉਕਤ ਮਾਰਗ ਤੋਂ ਵੱਡੀ ਗਿਣਤੀ 'ਚ ਹਰ ਰੋਜ਼ ਵਾਹਨਾਂ ਦਾ ਆਉਣਾ-ਜਾਣਾ ਹੁੰਦਾ ਹੈ | ਉਨ੍ਹਾਂ 'ਚ ਸਵਾਰ ਲੋਕਾਂ ਨੂੰ ਵੀ ਕੂੜੇ ਕਾਰਨ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ | ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਸੰਬੰਧਿਤ ਮਹਿਕਮੇ ਦੀ ਅਧਿਕਾਰੀਆਂ ਵਲੋਂ ਇਸ ਸਮੱਸਿਆ ਦੇ ਹੱਲ ਪ੍ਰਤੀ ਗੰਭੀਰਤਾ ਨਾ ਵਰਤੀ ਗਈ ਤਾਂ ਅਗਾਮੀ ਦਿਨਾਂ ਵਿਚ ਉਕਤ ਇਲਾਕੇ 'ਚ ਕਿਸੇ ਸਮੇਂ ਵੀ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ | ਉਨ੍ਹਾਂ ਵਲੋਂ ਇਲਾਕਾ ਕੌਂਸਲਰ ਤੇ ਹਲਕਾ ਵਿਧਾਇਕ ਨੂੰ ਇਸ ਪਾਸੇ ਧਿਆਨ ਦੇਣ ਦੀ ਅਰਜ਼ੋਈ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪਹਿਲ ਦੇ ਆਧਾਰ 'ਤੇ ਹੱਲ ਹੋਣਗੀਆਂ ਖਪਤਕਾਰਾਂ ਦੀ ਸਮੱਸਿਆਵਾਂ-ਇੰਜ. ਸਰਬਜੀਤ ਸਿੰਘ ਅਹੁਦਾ ਸੰਭਾਲਣ ਮੌਕੇ ਅਧਿਕਾਰੀਆਂ,... ਅਗਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ 'ਚ ਰਵਿੰਦਰ ਨਾਥ ਟੈਗੋਰ ਦਾ ਜਨਮ ਦਿਨ ਮਨਾਇਆ <br/>
Ad Position 24