07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪਹਿਲ ਦੇ ਆਧਾਰ 'ਤੇ ਹੱਲ ਹੋਣਗੀਆਂ ਖਪਤਕਾਰਾਂ ਦੀ ਸਮੱਸਿਆਵਾਂ-ਇੰਜ. ਸਰਬਜੀਤ ਸਿੰਘ ਅਹੁਦਾ ਸੰਭਾਲਣ ਮੌਕੇ ਅਧਿਕਾਰੀਆਂ, ਬਿਜਲੀ ਕਰਮਚਾਰੀਆਂ ਨੇ ਮੁੱਖ ਇੰਜੀ. ਦਾ ਕੀਤਾ ਸਵਾਗਤ <br/>

Ad Position 21
No active advertisement
ਅਜੀਤ ਡੈਸਕ 11-05-2026
ਜਲੰਧਰ, 10 ਮਈ (ਸ਼ਿਵ)-ਪਾਵਰਕਾਮ ਦੇ ਨਵ ਨਿਯੁਕਤ ਮੁੱਖ ਇੰਜ. ਸਰਬਜੀਤ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲਣ ਮੌਕੇ ਕਿਹਾ ਪਾਵਰਕਾਮ ਵਲੋਂ ਗਰਮੀਆਂ ਤੇ ਆਉਣ ਵਾਲੇ ਝੋਨੇ ਦੀ ਸੀਜਨ ਵਿਚ ਨਿਰਵਿਘਨ ਬਿਜਲੀ ਸਪਲਾਈ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਤੇ ਖਪਤਕਾਰਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਉਨਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਹੋਣਗੀਆਂ | ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਪਟਿਆਲਾ ਵਿਚ ਮੁੱਖ ਇੰਜੀ. ਰਹੇ ਸਰਬਜੀਤ ਸਿੰਘ ਦੀ ਬਦਲੀ ਜਲੰਧਰ ਮੁੱਖ ਇੰਜੀ. ਵਜੋਂ ਕੀਤੀ ਗਈ ਹੈ | ਉਨਾਂ ਨੇ ਦੇਸ ਰਾਜ ਬੰਗਰ ਦੀ ਬਦਲੀ ਤੋਂ ਬਾਅਦ ਅੱਜ ਅਹੁਦਾ ਸੰਭਾਲਿਆ | ਇਸ ਮੌਕੇ ਨਵੇਂ ਮੁੱਖ ਇੰਜੀ. ਸਰਬਜੀਤ ਸਿੰਘ ਦਾ ਕਹਿਣਾ ਸੀ ਕਿ ਜਿੱਥੇ ਪਾਵਰਕਾਮ ਵਲੋੇਂ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਂਦਾ ਹੈ ਤੇ ਖਪਤਕਾਰਾਂ ਨੂੰ ਵੀ ਪਾਵਰਕਾਮ ਨਾਲ ਸਹਿਯੋਗ ਕਰਨਾ ਚਾਹੀਦਾ ਹੈ | ਉਨਾਂ ਕਿਹਾ ਕਿ ਖਪਤਕਾਰਾਂ ਦੇ ਮਸਲੇ ਹੱਲ ਕਰਨ ਲਈ ਹਮੇਸ਼ਾ ਹੀ ਉਪਲਬਧ ਹੋਣਗੇ | ਇਸ ਤੋਂ ਪਹਿਲਾਂ ਉਨਾਂ ਵਲੋਂ ਅਹੁਦਾ ਸੰਭਾਲਣ ਮੌਕੇ ਉਨਾਂ ਦਾ ਬਿਜਲੀ ਅਫ਼ਸਰਾਂ ਤੇ ਬਿਜਲੀ ਕਰਮਚਾਰੀਆਂ ਵਲੋਂ ਉਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਜਿਨਾਂ ਵਿਚ ਉਪ ਮੁੱਖ ਇੰਜ. ਗੁਲਸ਼ਨ ਚੁਟਾਨੀ, ਉਪ ਮੁੱਖ ਇੰਜ. ਕਪੂਰਥਲਾ ਇੰਜ. ਐੱਸ. ਪੀ. ਸੋਂਧੀ, ਉਪ ਮੁੱਖ ਇੰਜ. ਨਵਾਂਸ਼ਹਿਰ ਇੰਜ. ਪਵਨ ਕੁਮਾਰ ਬਿਸਲਾ, ਉਪ ਮੁੱਖ ਇੰਜ. ਹੁਸ਼ਿਆਰਪੁਰ ਇੰਜ. ਰਾਕੇਸ਼ ਕੁਮਾਰ ਕਲੇਰ, ਐਕਸੀਅਨ ਇੰਜ. ਸੰਨ੍ਹੀ ਭਾਗਰਾ, ਐਕਸੀਅਨ (ਟੈੱਕ) ਇੰਜ. ਹਰਵਿੰਦਰ ਸਿੰਘ ਤੇ ਹੋਰ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਮੋਬਾਈਲ ਵਿਚ ਕੈਦ ਬਚਪਨ : ਅਸੀਂ ਆਪਣੇ ਹੀ ਬੱਚਿਆਂ ਦਾ ਭਵਿੱਖ ਖ਼ਤਰੇ ਵਿਚ ਪਾ ਰਹੇ ਹਾਂ ਅਗਲੀ ਖ਼ਬਰ ਚੁਗਿੱਟੀ ਚੌਕ ਲਾਗੇ ਫਿਰ ਲੱਗੇ ਕੂੜੇ ਦੇ ਢੇਰ, ਲੋਕ ਪ੍ਰੇਸ਼ਾਨ ਕਿਹਾ, ਬਦਬੂ ਨਾਲ ਹੋ ਰਿਹਾ ਵਾਤਾਵਰਨ ਪ੍ਰਦੂਸ਼ਿਤ <br/...
Ad Position 24