07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮੋਬਾਈਲ ਵਿਚ ਕੈਦ ਬਚਪਨ : ਅਸੀਂ ਆਪਣੇ ਹੀ ਬੱਚਿਆਂ ਦਾ ਭਵਿੱਖ ਖ਼ਤਰੇ ਵਿਚ ਪਾ ਰਹੇ ਹਾਂ

Ad Position 21
No active advertisement
ਅਜੀਤ ਡੈਸਕ 11-05-2026
ਮਕਸੂਦਾਂ, 10 ਮਈ (ਸੌਰਵ ਮਹਿਤਾ)-ਅੱਜ ਦੇ ਇੱਕ ਮੱਧਵਰਗੀ ਘਰ ਵਿੱਚ 10 ਸਾਲ ਦਾ ਬੱਚਾ ਦਿਨ ਦੇ ਕਈ ਘੰਟੇ ਮੋਬਾਈਲ 'ਤੇ ਗੇਮਾਂ ਖੇਡਦਾ ਰਹਿੰਦਾ ਹੈ | ਮਾਪੇ ਚਿੰਤਤ ਤਾਂ ਹਨ, ਪਰ ਜਦੋਂ ਵੀ ਉਸਦੇ ਹੱਥੋਂ ਮੋਬਾਈਲ ਲੈਣ ਦੀ ਕੋਸ਼ਿਸ਼ ਕਰਦੇ ਹਨ, ਉਹ ਗੁੱਸੇ ਵਿੱਚ ਆ ਜਾਂਦਾ ਹੈ | ਅਖ਼ੀਰਕਾਰ, ਘਰ ਦੀ ਸ਼ਾਂਤੀ ਬਣਾਈ ਰੱਖਣ ਲਈ ਮੋਬਾਈਲ ਮੁੜ ਉਸਦੇ ਹੱਥ ਵਿੱਚ ਦੇ ਦਿੱਤਾ ਜਾਂਦਾ ਹੈ | ਇਹ ਸਿਰਫ਼ ਇੱਕ ਘਰ ਦੀ ਕਹਾਣੀ ਨਹੀਂ ਐ, ਇਹ ਅੱਜ ਦੇ ਸਮਾਜ ਦੀ ਹਕੀਕਤ ਬਣ ਚੁੱਕੀ ਹੈ | ਸਵਾਲ ਇਹ ਹੈ ਕਿ ਕੀ ਅਸੀਂ ਆਪਣੇ ਹੀ ਬੱਚਿਆਂ ਨੂੰ ਮੋਬਾਈਲ ਦੇ ਕੇ ਉਨ੍ਹਾਂ ਨੂੰ ਚੁੱਪ ਕਰਵਾ ਰਹੇ ਹਾਂ? ਕੀ ਅਸੀਂ ਸਹੂਲਤ ਦੇ ਨਾਮ 'ਤੇ ਉਨ੍ਹਾਂ ਦਾ ਬਚਪਨ ਖੋਹ ਨਹੀਂ ਰਹੇ? ਅੱਜ ਬੱਚੇ ਗਲੀਆਂ ਅਤੇ ਮੈਦਾਨਾਂ ਤੋਂ ਗਾਇਬ ਹੋ ਰਹੇ ਹਨ, ਜਿੱਥੇ ਕਦੇ ਉਹ ਖੇਡਦੇ, ਦੌੜਦੇ ਅਤੇ ਜ਼ਿੰਦਗੀ ਸਿੱਖਦੇ ਸਨ | ਹੁਣ ਉਹੀ ਬੱਚੇ ਸਕ੍ਰੀਨਾਂ ਵਿੱਚ ਕੈਦ ਹਨ | ਇਹ ਸਿਰਫ਼ ਮਨੋਰੰਜਨ ਨਹੀਂ ਰਹਿ ਗਿਆ, ਇਹ ਇੱਕ ਖ਼ਤਰਨਾਕ ਲਤ ਦਾ ਰੂਪ ਧਾਰ ਚੁੱਕੀ ਹੈ | ਬੱਚਿਆਂ ਦੀ ਧਿਆਨ ਕੇਂਦਿ੍ਤ ਕਰਨ ਦੀ ਸਮਰੱਥਾ ਘਟ ਰਹੀ ਹੈ | ਉਹ ਚਿੜਚਿੜੇ, ਗੁੱਸੇ ਵਾਲੇ ਅਤੇ ਬੇਸਬਰ ਹੋ ਰਹੇ ਹਨ | ਪੜ੍ਹਾਈ ਵਿੱਚ ਦਿਲਚਸਪੀ ਘਟਦੀ ਜਾ ਰਹੀ ਹੈ | ਕੀ ਅਸੀਂ ਕਦੇ ਸੋਚਿਆ ਹੈ ਕਿ ਇੱਕ ਸਕ੍ਰੀਨ ਦੇ ਸਾਹਮਣੇ ਬੈਠਿਆ ਬੱਚਾ ਹਕੀਕਤੀ ਜ਼ਿੰਦਗੀ ਦੇ ਤਜਰਬਿਆਂ ਤੋਂ ਕਿੰਨਾ ਦੂਰ ਹੋ ਰਿਹਾ ਹੈ? ਸਰੀਰਕ ਤੌਰ 'ਤੇ ਵੀ ਹਾਲਤ ਘੱਟ ਗੰਭੀਰ ਨਹੀਂ | ਬਾਹਰ ਖੇਡਾਂ ਦੀ ਕਮੀ ਕਾਰਨ ਬੱਚਿਆਂ ਵਿੱਚ ਮੋਟਾਪਾ ਵਧ ਰਿਹਾ ਹੈ, ਅੱਖਾਂ ਦੀਆਂ ਸਮੱਸਿਆਵਾਂ ਛੋਟੀ ਉਮਰ ਵਿੱਚ ਹੀ ਸਾਹਮਣੇ ਆ ਰਹੀਆਂ ਹਨ | ਜਿਹੜੇ ਬੱਚੇ ਕਦੇ ਮੈਦਾਨਾਂ ਵਿੱਚ ਪਸੀਨਾ ਵਗਾਉਂਦੇ ਸਨ, ਉਹ ਅੱਜ ਕਮਰਿਆਂ ਵਿੱਚ ਬੈਠੇ ਰਹਿੰਦੇ ਹਨ | ਕੀ ਇਹ ਇੱਕ ਸਿਹਤਮੰਦ ਸਮਾਜ ਦੀ ਨਿਸ਼ਾਨੀ ਹੈ? ਅਖ਼ੀਰ ਵਿੱਚ ਸਵਾਲ ਸਾਫ਼ ਹੈਔਕੀ ਅਸੀਂ ਆਪਣੇ ਬੱਚਿਆਂ ਨੂੰ ਸੁਵਿਧਾ ਦੇ ਨਾਮ 'ਤੇ ਕਮਜ਼ੋਰ ਬਣਾ ਰਹੇ ਹਾਂ? ਜੇ ਅਸੀਂ ਅੱਜ ਉਨ੍ਹਾਂ ਨੂੰ ਸਕ੍ਰੀਨ ਤੋਂ ਬਾਹਰ ਨਹੀਂ ਕੱਢਿਆ, ਤਾਂ ਕੱਲ੍ਹ ਉਹ ਜ਼ਿੰਦਗੀ ਦੇ ਅਸਲ ਮੈਦਾਨ ਵਿੱਚ ਪਿੱਛੇ ਰਹਿ ਜਾਣਗੇ | ਬਚਪਨ ਮੋਬਾਈਲ ਵਿੱਚ ਕੈਦ ਹੋਣ ਲਈ ਨਹੀਂ, ਜੀਉਣ ਲਈ ਹੁੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਚਲਾਨਾਂ ਦੇ ਨਾਂਅ 'ਤੇ ਪੇ੍ਰਸ਼ਾਨ ਕਰਨ ਦੇ ਦੋਸ਼ <br/> ਅਗਲੀ ਖ਼ਬਰ ਪਹਿਲ ਦੇ ਆਧਾਰ 'ਤੇ ਹੱਲ ਹੋਣਗੀਆਂ ਖਪਤਕਾਰਾਂ ਦੀ ਸਮੱਸਿਆਵਾਂ-ਇੰਜ. ਸਰਬਜੀਤ ਸਿੰਘ ਅਹੁਦਾ ਸੰਭਾਲਣ ਮੌਕੇ ਅਧਿਕਾਰੀਆਂ,...
Ad Position 24